ਮੰਗਲਵਾਰ, ਨਵੰਬਰ 12, 2024
No menu items!
HomeChandigarhFake Caste Certificate: ਭਗਵੰਤ ਮਾਨ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ‘ਚ ਕੀਤੀ ਕਾਰਵਾਈ...

Fake Caste Certificate: ਭਗਵੰਤ ਮਾਨ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ‘ਚ ਕੀਤੀ ਕਾਰਵਾਈ ਦੇ ਅੰਕੜੇ ਜਨਤਕ ਕਰਨ: ਪਮਾਲੀ

Published On

 

Fake Caste Certificate: ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਕੀਤੀ ਮੰਗ

ਮੁੱਲਾਂਪੁਰ

Fake Caste Certificate: ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਪ੍ਰਬੰਧਕ ਔਸ ਸੀ, ਬੀ ਸੀ , ਐਮ ਪੀ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਹਨਾਂ ਦੀ ਸਰਕਾਰ ਨੇ ਸੂਬੇ ਅੰਦਰ ਬਣੇ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ਵਿੱਚ ਕੀ ਕਾਰਵਾਈ ਹੋਂਦ ਵਿੱਚ ਲਿਆਂਦੀ ਹੈ ਬਾਰੇ ਚਾਨਣਾ ਪਾਉਣ।

ਨਾਲ ਹੀ ਉਹਨਾਂ ਦੀ ਸਰਕਾਰ ਨੇ ਕਿੰਨੇ ਜਾਅਲੀ ਜਾਤੀ ਸਰਟੀਫਿਕੇਟ ਰੱਦ ਕੀਤੇ ਹਨ, ਕਿੰਨੇ ਲੋਕਾਂ ਨੂੰ ਟਰਮੀਨੇਟ ਕੀਤਾ ਜਾ ਚੁੱਕਿਆ ਹੈ, ਕਿੰਨੇ ਲੋਕਾਂ ਤੇ ਮੁਕੱਦਮੇ ਦਰਜ ਕਰਕੇ ਜੇਲ ਭੇਜੇ ਗਏ ਹਨ ਅਤੇ ਉਹਨਾਂ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੋ ਕਿੰਨੇ ਪੈਸੇ ਰਿਕਵਰ ਕੀਤੇ ਗਏ ਹਨ ਸੰਬੰਧੀ ਸਮੁੱਚੇ ਅੰਕੜ੍ਹੇ ਜਨਤਕ ਕੀਤੇ ਜਾਣ ਤਾਂ ਜੋ ਸੂਬੇ ਦੇ ਦਲਿਤ ਵਰਗ ਨੂੰ ਪਤਾ ਲੱਗ ਸਕੇ ਕਿ ਸਰਕਾਰ ਜਾਅਲੀ ਜਾਤੀ ਸਰਟੀਫਿਕੇਟ ਮਾਮਲਿਆਂ ਨੂੰ ਲੈ ਕੇ ਕਿੰਨੀ ਗੰਭੀਰ ਹੈ।

ਮੋਰਚਾ ਸੰਸਥਾਪਕ ਪਮਾਲੀ ਨੇ ਮੁੱਖ ਮੰਤਰੀ ਤੋ ਇਹ ਵੀ ਮੰਗ ਕੀਤੀ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਭਾਰਤੀ ਸੰਵਿਧਾਨ ਦੇ ਆਰਟੀਕਲ 341 ਨੂੰ ਅੱਖੋ ਪਰੋਖੇ ਕਰਕੇ ਕੈਪਟਨ ਸਰਕਾਰ ਵੱਲੋਂ ਜਾਰੀ ਕੀਤੇ ਗਏ 15/07/2021 ਦੇ ਗੈਰ ਸੰਵਿਧਾਨਿਕ ਪੱਤਰ ਨੂੰ ਵੀ ਜਲਦੀ ਰੱਦ ਕਰਨ ਤੇ ਜੋਰ ਦਿੱਤਾ ਤਾਂ ਜੋ ਜਿਹੜ੍ਹੇ ਰਿਜਰਵੇਸ਼ਨ ਦੇ ਚੋਰ ਉਸ ਗੈਰ ਸੰਵਿਧਾਨਿਕ ਪੱਤਰ ਦੀ ਆੜ੍ਹ ਵਿੱਚ ਯੋਗ ਐਸ ਸੀ ਉਮੀਦਵਾਰਾਂ ਦਾ ਹੱਕ ਖਾਹ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਸਕੇ।

 

RELATED ARTICLES
- Advertisment -

Most Popular

Recent Comments