Friday, March 1, 2024
No menu items!
HomeChandigarhਨਾ ਬਾਬਾ ਨਾ...ਗੂਗਲ ਪੇਅ ਨਾ ਕਰੀ, ਹਿਸਾਬ ਦੇਣਾ ਪਊ! ਸਰਟੀਫਿਕੇਟ ਜਾਰੀ ਕਰਨ...

ਨਾ ਬਾਬਾ ਨਾ…ਗੂਗਲ ਪੇਅ ਨਾ ਕਰੀ, ਹਿਸਾਬ ਦੇਣਾ ਪਊ! ਸਰਟੀਫਿਕੇਟ ਜਾਰੀ ਕਰਨ ਬਦਲੇ ਰਿਸ਼ਵਤ ਲੈਂਦਾ ਅਧਿਕਾਰੀ ਰੰਗੇ ਹੱਥੀਂ ਕਾਬੂ

 

ਰਿਸ਼ਵਤ ਲੈਂਦਾ ਨਗਰ ਨਿਗਮ ਦਾ ਕਰਮਚਾਰੀ ਕੀਤਾ ਕਾਬੂ

ਪੰਜਾਬ ਨੈੱਟਵਰਕ, ਚੰਡੀਗੜ੍ਹ:

ਤਕਨੌਲਜੀ ਦੇ ਜ਼ਮਾਨੇ ਵਿਚ ਰਿਸ਼ਵਤਖੋਰ ਅਧਿਕਾਰੀ ਗੂਗਲ ਪੇਅ ਵਰਤਣ ਤੋਂ ਕੰਨੀਂ ਕਰਵਾਉਣ ਲੱਗ ਪਏ ਨੇ। ਲੰਘੇ ਕੱਲ੍ਹ ਪੇਟੀਐੱਮ ਜਰੀਏ ਰਿਸ਼ਵਤ ਲੈਣ ਦਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਸੀ, ਉਥੇ ਹੀ ਹੁਣ ਲੁਧਿਆਣਾ ਤੋਂ ਰੰਗੇ ਹੱਥੀਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ, ਇੱਕ ਵਿਅਕਤੀ ਨੇ ਜੱਦੀ ਘਰ ਦਾ ਤਬਾਦਲਾ ਕਰਵਾਉਣ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 (ਟੀਐਸ-1) ਸਰਟੀਫਿਕੇਟ ਜਾਰੀ ਕਰਵਾਉਣ ਲਈ ਕਲਰਕ ਨਾਲ ਸੰਪਰਕ ਕਰਿਆ ਤਾਂ, ਉਹਨੇ 10000 ਰੁਪਏ ਰਿਸ਼ਵਤ ਲੈ ਕੇ ਕੰਮ ਨਿਬੇੜਨ ਤੇ ਸਰਟੀਫਿਕੇਟ ਜਾਰੀ ਕਰਨ ਦਾ ਵਾਅਦਾ ਕਰਿਆ, ਪਰ ਇਸੇ ਦੌਰਾਨ ਹੀ ਕਲਰਕ ਨੇ ਕਹਿ ਦਿੱਤਾ ਕਿ, ਮੈਂ ਤਾਂ ਜੀ ਗੂਗਲ ਪੇਅ ਵਰਤਦਾ ਹੀ ਨਹੀਂ, ਤੁਸੀਂ ਕੈਸ਼ ਹੀ ਦੇ ਦਿਓ.. ਤੁਹਾਡਾ ਕੰਮ ਹੋ ਜਾਊ।

ਇਹ ਵੀ ਪੜ੍ਹੋ-ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ! ਰਿਸ਼ਵਤ ਲੈਂਦਾ ਸੀਨੀਅਰ ਅਧਿਕਾਰੀ ਗ੍ਰਿਫਤਾਰ

ਦੱਸ ਦਈਏ ਕਿ, ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜਗਦੀਸ਼ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸਨੇ ਆਪਣੇ ਨਾਮ ’ਤੇ ਜੱਦੀ ਘਰ ਦਾ ਤਬਾਦਲਾ ਕਰਵਾਉਣ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 (ਟੀਐਸ-1) ਸਰਟੀਫਿਕੇਟ ਪ੍ਰਾਪਤ ਕਰਨਾ ਸੀ।

ਉਸ ਦੀ ਮੁਲਾਕਾਤ ਇਕ ਕਰਮਚਾਰੀ ਹਰੀਸ਼ ਕੁਮਾਰ ਨਾਲ ਹੋਈ, ਜਿਸ ਨੇ ਖੁਦ ਨੂੰ ਕਾਰਪੋਰੇਸ਼ਨ ਦੀ ਹਾਊਸ ਟੈਕਸ ਸ਼ਾਖਾ ਦੇ ਕਲਰਕ ਵਜੋਂ ਪੇਸ਼ ਕੀਤਾ ਅਤੇ ਉਸ ਨੇ ਸਬੰਧਤ ਜੂਨੀਅਰ ਇੰਜੀਨੀਅਰ ਤੋਂ ਸ਼ਿਕਾਇਤਕਰਤਾ ਦੇ ਘਰ ਦਾ ਟੀ.ਐਸ.-1 ਸਰਟੀਫੀਕੇਟ ਜਾਰੀ ਕਰਵਾਉਣ ਲਈ ਉਸ ਤੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਡੀਸੀ ਦੀ ਬਣੀ ਜਾਅਲੀ Facebook ID, ਡੀਸੀ ਨੇ ਲੋਕਾਂ ਨੂੰ ਕੀਤਾ ਚੌਕਸ

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਮੌਕੇ ’ਤੇ ਹੀ ਉਸ ਤੋਂ 4000 ਰੁਪਏ ਲੈ ਲਏ ਅਤੇ ਬਾਕੀ ਰਹਿੰਦੇ 6000 ਰੁਪਏ ਟੀ.ਐੱਸ.-1 ਉਪਲਬਧ ਕਰਵਾਏ ਜਾਣ ਮੌਕੇ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਗੂਗਲ ਪੇਅ ਰਾਹੀਂ ਬਾਕੀ ਰਕਮ ਦੀ ਮੰਗ ਕਰ ਰਿਹਾ ਸੀ। ਪਰ ਉਸ ਨੂੰ ਗੂਗਲ ਪੇਅ ਵਰਤਣਾ ਨਹੀਂ ਆਉਂਦਾ ਇਸ ਲਈ ਉਸਨੇ ਨਕਦ ਰਕਮ ਲੈ ਲੈਣ ਲਈ ਕਿਹਾ। ਇਸੇ ਦੌਰਾਨ ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 6,000 ਰੁਪਏ ਰਿਸ਼ਵਤ ਲੈਂਦਿਆਂ ਦਬੋਚ ਲਿਆ।

ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments