Home Business Agricultural Model: ਅਖੌਤੀ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜਾਈ ਕੀਤਾ

Agricultural Model: ਅਖੌਤੀ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜਾਈ ਕੀਤਾ

0
Agricultural Model: ਅਖੌਤੀ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜਾਈ ਕੀਤਾ

 

Agricultural Model: ਨੌਜਵਾਨਾਂ ਨੇ ਮੋਟਰਸਾਈਕਲ ਮਾਰਚ ਕਰਕੇ ਉਠਾਏ ਪੰਜਾਬ ਦੇ ਭਖਦੇ ਮਸਲੇ

ਦਲਜੀਤ ਕੌਰ, ਸੰਗਰੂਰ

Agricultural Model: ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਹੇਠ ਨੌਜਵਾਨਾਂ ਨੇ ਪੰਜਾਬ ਦਾ ਦਰਿਆਈ ਪਾਣੀ ਰਿਪੇਰੀਅਨ ਸਿਧਾਂਤ ਮੁਤਾਬਕ ਪੰਜਾਬ ਨੂੰ ਦੇਣ, ਰਸਾਇਣਕ ਖੇਤੀ ਮਾਡਲ ਦੀ ਥਾਂ ਕੁਦਰਤ ਪੱਖੀ ਹੰਢਣਸਾਰ ਬਦਲਵਾਂ ਖੇਤੀ ਮਾਡਲ ਲਾਗੂ ਕਰਨ, ਭਾਰਤ ਪਾਕਿਸਤਾਨ ਵਪਾਰ ਵਾਹਘਾ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਖੋਲ੍ਹਣ ਅਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਤੇ ਲੀਕ ਮਾਰਨ ਦੀਆਂ ਮੰਗਾਂ ਨੂੰ ਉਠਾਉਂਦੇ ਹੋਏ ਲੌਂਗੋਵਾਲ ਤੋਂ ਸੰਗਰੂਰ ਤੱਕ ਵੱਖ ਵੱਖ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਪ੍ਰਭਾਵਸਾਲੀ ਮੋਟਰਸਾਈਕਲ ਮਾਰਚ ਕੀਤਾ।

ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਆਗੂ ਜਸ਼ਦੀਪ ਸਿੰਘ ਬਹਾਦਰਪੁਰ ਨੇ ਦੱਸਿਆ ਪਹਿਲਾਂ ਨੌਜਵਾਨ ਲੌਂਗੋਵਾਲ ਵਿਖੇ ਇਕੱਠੇ ਹੋਏ ਅਤੇ ਉਥੋਂ ਸੈਂਕੜੇ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਨਾਅਰੇ ਮਾਰਦੇ ਹੋਏ ਪਿੰਡ ਦੁੱਗਾਂ,ਬਹਾਦਰਪੁਰ ਹੁੰਦੇ ਹੋਏ ਮਸਤੂਆਣਾ ਸਾਹਿਬ ਅਤੇ ਉਥੋਂ ਲਿੱਦੜਾਂ,ਚੰਗਾਲ,ਹਰੇੜੀ ਹੁੰਦੇ ਹੋਏ ਸੰਗਰੂਰ ਸ਼ਹਿਰ ਵਿੱਚੋਂ ਦੀ ਮਾਰਚ ਕੱਢਿਆ ਤੇ ਫਿਰ ਉਪਲੀ, ਚੱਠੇ, ਉਭਾਵਾਲ, ਬਡਰੁੱਖਾਂ ਹੁੰਦੇ ਹੋਏ ਮਸਤੂਆਣਾ ਸਾਹਿਬ ਵਿਖੇ ਮਾਰਚ ਦੀ ਸਮਾਪਤੀ ਕੀਤੀ।

ਅੱਜ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਰਕੇ ਗੰਭੀਰ ਪਾਣੀ ਅਤੇ ਖੇਤੀ ਸੰਕਟ ਵਿੱਚੋਂ ਲੰਘ ਰਿਹਾ ਹੈ, ਪਰ ਪੰਜਾਬ ਦੀ ਸਰਕਾਰ ਨੇ ਅਜੇ ਤੱਕ ਨਾ ਤਾਂ ਕੋਈ ਖੇਤੀਬਾੜੀ ਨੀਤੀ ਤਿਆਰ ਕੀਤੀ ਹੈ ਨਾ ਹੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ, ਕੇਂਦਰ ਵੱਲੋਂ ਗੈਰਸੰਵਿਧਾਨਕ ਤਰੀਕਿਆਂ ਰਾਹੀਂ ਧੱਕੇ ਨਾਲ ਦੂਜੇ ਸੂਬਿਆਂ ਨੂੰ ਦਿੱਤਾ ਦਰਿਆਈ ਪਾਣੀਆਂ ਦਾ ਬਣਦਾ ਹੱਕ ਲੈਣ ਲਈ ਅਤੇ ਦਰਿਆਵਾਂ, ਨਦੀਆਂ ਅਤੇ ਧਰਤੀ ਹੇਠਲੇ ਪਾਣੀ ਵਿੱਚ ਡੂੰਘੇ ਬੋਰਾਂ ਰਾਹੀਂ ਵਿੱਚ ਪੈਂਦੇ ਸ਼ਹਿਰਾਂ ਅਤੇ ਸਨਅਤ ਦੇ ਜਹਿਰੀਲੇ ਮਾਦੇ ਦੁਆਰਾ ਕੀਤੇ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਠੋਸ ਯੋਜਨਾ ਬਣਾਈ ਹੈ। ਸਿਰਫ ਦਿਖਾਵੇਬਾਜ਼ੀ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਪੰਜਾਬ ਦਾ ਵਪਾਰ ਸੜਕੀ ਲਾਂਘੇ ਵਾਇਆ ਪਾਕਿਸਤਾਨ ਹੋ ਕੇ ਕੇਂਦਰੀ ਏਸ਼ੀਆ ਅਤੇ ਯੂਰਪ ਨਾਲ ਜੁੜਦਾ ਹੈ ਪਰ ਇਸ ਨੂੰ ਕੇਂਦਰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਤੇ ਲਾਂਘਾ ਨਹੀਂ ਖੋਲਿਆ ਜਾ ਰਿਹਾ। ਜਿਸ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਵਾਹਘਾ ਅਤੇ ਹੁਸੈਨੀਵਾਲਾ ਬਾਰਡਰਾਂ ਰਾਸਤੇ ਵਪਾਰ ਨੂੰ ਵੀ ਫੌਰੀ ਖੋਲਣ ਦੀ ਲੋੜ ਹੈ।

ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਅਖੌਤੀ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜਾਈ ਕੀਤਾ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਦੇ ਮਾਮਲੇ ਨੂੰ ਹੱਲ ਕਰਨ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ। ਇਹਨਾਂ ਮਾਮਲਿਆਂ ਸਬੰਧੀ ਨੌਜਵਾਨਾਂ ਵੱਲੋਂ ਅੱਜ ਦੇ ਮੋਟਰਸਾਈਕਲ ਮਾਰਚ ਰਾਹੀਂ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ ਅਤੇ ਆਉਣ ਵਾਲੇ ਵੱਡੇ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਗਿਆ।

ਅੱਜ ਦੇ ਮੋਟਰਸਾਈਕਲ ਦੀ ਮਾਰਚ ਦੀ ਅਗਵਾਈ ਯੂਥ ਵਿੰਗ ਦੇ ਜ਼ਿਲ੍ਹਾ ਆਗੂ ਲੱਖੀ ਉਭਾਵਾਲ, ਰਵਿੰਦਰ ਸਿੰਘ ਤਕੀਪੁਰ, ਗੁਰਪ੍ਰੀਤ ਸਿੰਘ ਸਤੀਪੁਰਾ, ਬੱਗਾ ਸਿੰਘ ਬਹਾਦਰਪੁਰ, ਹਰਪਾਲ ਸਿੰਘ ਪਾਲੀ ਲੌਂਗੋਵਾਲ, ਜਸਵੀਰ ਸਿੰਘ ਸਾਹੋਕੇ, ਹਰਜਿੰਦਰ ਸਿੰਘ ਰੱਤੋਕੇ, ਰਣਜੀਤ ਸਿੰਘ ਚੱਠੇ ਸੇਖਵਾਂ, ਕੁਲਬੀਰ ਸਿੰਘ ਉਭਾਵਾਲ ਆਦਿ ਕਰ ਰਹੇ ਸਨ।