ਬੀਜਿੰਗ :
ਮੰਗਲਵਾਰ ਨੂੰ ਚੀਨ ਦੇ ਗੁਈਝੋਊ ਸੂਬੇ ‘ਚ ਇਕ ਤੇਜ਼ ਰਫ਼ਤਾਰ ਬੱਸ ਝੀਲ ‘ਚ ਜਾ ਡਿੱਗੀ। ਹਾਦਸੇ ‘ਚ 21 ਲੋਕਾਂ ਦੀ ਮੌਤ ਹੋ ਗਈ। 15 ਜ਼ਖਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਅੰਸ਼ੁਨ ਸ਼ਹਿਰ ਦੇ ਹੋਂਗਸ਼ਾਨ ਝੀਲ ਨੇੜੇ ਵਾਪਰੀ। ਚੀਨ ‘ਚ ਚੱਲ ਰਹੀ ਯੂਨੀਵਰਸਿਟੀ ਦੀ ਪ੍ਰਵੇਸ਼ ਪ੍ਰੀਖਿਆ ਦੇਣ ਵਾਲੇ ਕੁਝ ਵਿਦਿਆਰਥੀ ਵੀ ਬੱਸ ‘ਚ ਸਵਾਰ ਸਨ।