CID ਵਿਭਾਗ ਦੇ ਮੁਲਾਜ਼ਮਾਂ ਨੇ ਲਗਾਏ ਸੈਂਕੜੇ ਪੌਦੇ

228

ਫ਼ਿਰੋਜ਼ਪੁਰ

ਅੱਜ ਫ਼ਿਰੋਜ਼ਪੁਰ ਸੀਆਈਡੀ ਵਿਭਾਗ ਦੇ ਮੁਲਾਜ਼ਮਾਂ ਨੇ ਵਾਤਾਵਰਨ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾਏ। ਜਾਣਕਾਰੀ ਦਿੰਦੇ ਹੋਏ ਸੀਆਈਡੀ ਵਿਭਾਗ ਐਸਆਈ ਹੀਰਾ ਸਿੰਘ, ਐਸਆਈ ਸਰਵਨ ਕੁਮਾਰ ਅਤੇ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਕਈ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਹੁਣ ਤੱਕ ਸੈਂਕੜੇ ਪੌਦੇ ਲਗਾਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਾਰਸ਼ਾਂ ਦੇ ਮੌਂਸਮ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ, ਜੋ ਇੱਥੋਂ ਪ੍ਰਦੂਸ਼ਨ ਨੂੰ ਘਟਾਇਆ ਜਾ ਸਕੇ।