CISCE 10th, 12th Result 2020 : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਦੇ 10ਵੀਂ ਤੇ 12ਵੀਂ ਦੀ ਪ੍ਰੀਖਿਆ 2020 ਦੇ ਨਤੀਜੇ ਜਾਰੀ ਹੋਣ ‘ਚ ਹੁਣ ਬਸ ਕੁਝ ਹੀ ਘੰਟੇ ਬਾਕੀ ਹਨ। ਸੀਆਈਐੱਸਸੀਈ ਵੱਲੋਂ ਵੀਰਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ 10ਵੀਂ (ICSE) ਤੇ 12ਵੀਂ (ISC) ਦੇ ਪ੍ਰੀਖਿਆ ਨਤੀਜੇ ਅੱਜ ਯਾਨੀ ਕਿ 10 ਜੁਲਾਈ ਨੂੰ ਦੁਪਹਿਰੇ 3 ਵਜੇ ਐਲਾਨੇ ਜਾਣਗੇ। ਦੱਸ ਦੇਈਏ ਕਿ 10ਵੀਂ ਤੇ 12ਵੀਂ ਦੇ ਨਤੀਜੇ ਅਧਿਕਾਰਤ ਵੈੱਬਸਾਈਟ, cisce.org ਤੇ results.cisce.org ‘ਤੇ ਜਾਰੀ ਕੀਤੇ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਆਈਸੀਐੱਸਈ ਤੇ ਆਈਐੱਸਸੀ ਪ੍ਰੀਖਿਆ 2020 ‘ਚ ਹਿੱਸਾ ਲਿਆ ਸੀ, ਉਹ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣ।
ਇਨ੍ਹਾਂ ਸਟੈੱਪਸ ‘ਚ ਦੇਖ ਸਕੋਗੇ ਆਪਣਾ ਨਤੀਜਾ
ਰਿਜ਼ਲਟ ਜਾਰੀ ਹੋਣ ਤੋਂ ਬਾਅਦ ਆਪਣਾ ਨਤੀਜਾ ਜਾਣਨ ਲਈ ਸਭ ਤੋਂ ਪਹਿਲਾਂ ਕੌਂਸਲ ਦੀ ਅਧਿਕਾਰਤ ਵੈੱਬਸਾਈਟ, cisce.org ‘ਤੇ ਲੌਗਇਨ ਕਰੋ। ਹੋਮਪੇਜ ‘ਤੇ Results 2020 ਲਿੰਕ ‘ਤੇ ਕਲਿੱਕ ਕਰੋ। ਹੁਣ ਇਕ ਨਵਾਂ ਪੇਜ ਓਪਨ ਹੋਵੇਗਾ ਤੇ ਇੱਥੇ ਜਮਾਤ ਅਨੁਸਾਰ ਦੋ ਲਿੰਕ ਨਜ਼ਰ ਆਉਣਗੇ। 10ਵੀਂ ਦੇ ਨਤੀਜੇ ਲਈ ICSE Year 2020 ਤੇ 12ਵੀਂ ਦੇ ਨਤੀਜੇ ਲਈ ISC Year 2020 ਦੇ ਲਿੰਕ ਹੋਣਗੇ। ਉਮੀਦਵਾਰ ਆਪਣੀ ਜਮਾਤ ਅਨੁਸਾਰ ਚੋਣ ਕਰਨ। ਇਸ ਤੋਂ ਬਾਅਦ ਯੂਨੀਕ ਆਈਡੀ, ਇੰਡੈਕਸ ਨੰਬਰ ਤੇ ਕੈਪਚਾ ਜ਼ਰੀਏ ਸਬਮਿਟ ਕਰੋ। ਹੁਣ ਤੁਹਾਡਾ ਰਿਜ਼ਲਟ ਸਕ੍ਰੀਨ ‘ਤੇ ਨਜ਼ਰ ਆ ਜਾਵੇਗਾ। ਰਿਜ਼ਲਟ ਨੂੰ ਡਾਊਨਲੋਡ ਕਰ ਕੇ ਇਸ ਦਾ ਪ੍ਰਿੰਟ ਕੱਢ ਕੇ ਸੁਰੱਖਿਅਤ ਰੱਖ ਲਓ।
SMS ਜ਼ਰੀਏ ਵੀ ਪ੍ਰਾਪਤ ਕਰ ਸਕਦੇ ਹੋ ਨਤੀਜਾ
ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ਨਤੀਜੇ ਜਾਰੀ ਹੋਣ ਤੋਂ ਬਾਅਦ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਜਾਂ ਹੋਰ ਕਿਸੇ ਤਕਨੀਕੀ ਖਰਾਬੀ ਕਾਰਨ ਵੈੱਬਸਾਈਟ ਕ੍ਰੈਸ਼ ਹੋ ਜਾਂਦੀ ਹੈ। ਅਜਿਹੀ ਸੂਰਤ ‘ਚ ਉਮੀਦਵਾਰਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਸੀਆਈਐੱਸਸਆਈ ਵੱਲੋਂ 10ਵੀਂ ਤੇ 12ਵੀਂ ਦਾ ਰਿਜ਼ਲਟ ਪ੍ਰਾਪਤ ਕਰਨ ਲਈ ਉਮੀਦਵਾਰ ਆਪਣੇ ਮੋਬਾਈਲ ਦਾ ਮੈਸੇਜ ਬਾਕਸ ਓਪਨ ਕਰਨ। ਹੁਣ ਨਿਊ ਮੈਸੇਜ ਬਾਕਸ ‘ਚ ICSE ਟਾਈਪ ਕਰ ਕੇ ਆਪਣੀ ਸੱਤ ਡਿਜਿਟ ਦੀ ਯੂਨੀਕ ਆਈਡੀ ਦਰਜ ਕਰ ਕੇ ਇਸ ਨੂੰ 09248082883 ‘ਤੇ ਭੇਜ ਦਿਉ। ਕੁਝ ਹੀ ਸਮੇਂ ਅੰਦਰ ਨਤੀਜਾ ਤੁਹਾਡੇ ਇਨਬਾਕਸ ‘ਚ ਆ ਜਾਵੇਗਾ। ਉੱਥੇ ਹੀ 12ਵੀਂ ਦੇ ਨਤੀਜੇ ਦੀ ਜਾਣਕਾਰੀ ਲਈ ਉਮੀਦਵਾਰਾਂ ਨੂੰ ISC ਲਿਖ ਕੇ ਆਪਣਾ 7 ਡਿਜਿਟ ਦਾ ਯੂਨੀਕ ਆਈਡੀ ਨੰਬਰ ਦਰਜ ਕਰ ਕੇ ਇਸ ਨੂੰ 09248082883 ‘ਤੇ ਭੇਜਣਾ ਪਵੇਗਾ।