ਵੱਡਾ ਖ਼ੁਲਾਸਾ: ਚੰਨੀ ਸਰਕਾਰ ਨੇ ਘਪਲੇਬਾਜ਼ੀ ਕਰਦਿਆਂ ਵਿਧਾਨ ਸਭਾ ‘ਚ ਰਿਸ਼ਤੇਦਾਰਾਂ ਨੂੰ ਦਿੱਤੀਆਂ ਨੌਕਰੀਆਂ

330

ਮੋਹਾਲੀ :

ਆਮ ਆਦਮੀ ਪਾਰਟੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਵਿਧਾਨ ਸਭਾ ‘ਚ ਅਸਾਮੀਆਂ ਦੀ ਭਰਤੀ ‘ਚ ਵੱਡੇ ਘੁਟਾਲੇ ਦਾ ਦੋਸ਼ ਲਾਇਆ ਹੈ। ਕਾਨਫਰੰਸ ‘ਚ ਸੀਨੀਆਰ ਆਗੂ ਹਰਜੋਤ ਬੈਂਸ ਨੇ ਕਿਹਾ ਹੈ ਕਿ ਕੁੱਲ 154 ਅਸਾਮੀਆਂ ‘ਚ ਸਪੀਕਰ ਰਾਣਾ ਕੇਪੀ ਤੋਂ ਲੈ ਕੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਨੂੰ ਹੀ ਭਰਤੀ ਕਰ ਲਿਆ ਗਿਆ ਹੈ।

ਇਕ ਸੂਚੀ ਜਾਰੀ ਕਰਦਿਆਂ ਬੈਂਸ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਸੀ ਪਰ ਇਸ ਦਾ ਅਸਲ ਲਾਭ ਹਰਿਆਣਾ ਤੇ ਹਿਮਾਚਲ ਦੇ ਨੌਜਵਾਨ ਲੈ ਰਹੇ ਹਨ।

ਬੈਂਸ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜਿਹੜੀਆਂ ਨੌਕਰੀਆਂ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਦੇਣੀਆਂ ਸਨ, ਉਹ ਕਿੱਥੇ ਗਈਆਂ। ਚੋਣਾਂ ਤੋਂ ਠੀਕ ਪਹਿਲਾਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਪੰਜਾਬ ਵਿਧਾਨ ਸਭਾ ‘ਚ ਹੋਈ ਭਰਤੀ ‘ਚ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਨਹੀਂ ਵਿਚਾਰਿਆ ਗਿਆ, ਜੇਕਰ ਵਿਚਾਰਿਆ ਗਿਆ ਹੈ ਤਾਂ ਉਹ ਲੀਡਰਾਂ ਦੇ ਹੀ ਰਿਸ਼ਤੇਦਾਰ ਕਿਉਂ ਹਨ?