ਪੰਜਾਬ ‘ਚ 400 ਹੋਰ ਮੁਹੱਲਾ ਕਲੀਨਿਕਾਂ ਦੀ CM ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਸ਼ੁਰੂਆਤ

244

 

ਚੰਡੀਗੜ੍ਹ-

ਪੰਜਾਬ ਦੇ ਅੰਦਰ 400 ਹੋਰ ਮੁਹੱਲਾ ਕਲੀਨਿਕਾਂ ਦੀ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵਲੋਂ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਕੰਮ ਹੀ ਸਿੱਖਿਆ, ਸਿਹਤ ਤੇ ਕੰਮ ਕਰਨਾ ਹੈ।

ਉਨ੍ਹਾਂ ਕਿਹਾ ਕਿ, ਲੰਘੀਆਂ ਸਰਕਾਰਾਂ ਨੇ ਪੰਜਾਬ ਤੇ ਅਥਾਹ ਕਰਜਾ ਆਪਣੇ ਐਸ਼ੋ ਅਰਾਮ ਕਾਰਨ ਚੜਾਇਆ ਹੈ, ਜਿਸ ਦਾ ਬੋਝ ਹਾਲੇ ਵੀ ਪੰਜਾਬੀ ਢੋਹ ਰਹੇ ਹਨ।

ਮਾਨ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ ਕਿਵੇਂ ਚੜ੍ਹ ਗਿਆ, ਹੁਣ ਪਤਾ ਲੱਗਦਾ ਹੈ ਕਿ ਲੁਟੇਰਿਆਂ ਨੇ ਆਪਣਾ ਕਰਜ਼ਾ ਲਾਹ ਕੇ ਪੰਜਾਬ ਸਿਰ ਚੜ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਲੁਟੇਰਿਆਂ ਤੋਂ ਪੈਸਾ ਖੋਹ ਕੇ ਹੁਣ ਤੁਹਾਨੂੰ ਬਿਜਲੀ ਮੁਫਤ, ਸਿੱਖਿਆ, ਮੁਹੱਲਾਂ ਕਲੀਨਿਕਾਂ ਆਦਿ ਸਹੂਲਤਾਂ ਰਾਹੀਂ ਤੁਹਾਡੇ ਕੋਲ ਆਵੇਗਾ।

ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਵਿਧਾਇਕ ਆਪਣੇ ਆਪਣੇ ਹਲਕਿਆਂ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਸਰਕਾਰ ਨੂੰ ਇਕ ਸਾਲ ਨਹੀਂ ਹਨ, ਪ੍ਰਾਪਤੀਆਂ ਐਨੀਆਂ ਹਨ ਕਿ ਪਹਿਲਾਂ ਵਾਲੀਆਂ ਸਰਕਾਰਾਂ ਪੰਜ ਸਾਲ ਵਿੱਚ ਵੀ ਨਹੀਂ ਕਰਦੀਆਂ ਸਨ, ਜਿੰਨਾਂ ਅਸੀਂ ਇਕ ਸਾਲ ਵਿੱਚ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤਾਂ ਸਿਹਤ ਪਹਿਲਾਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਮੀ ਪੇਸ਼ੀ ਨਜ਼ਰ ਆਵੇ ਤਾਂ ਉਹ ਦੱਸੋ, ਅਸੀਂ ਦੂਰ ਕਰਨ ਵਾਸਤੇ ਬੈਠੇ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਤੁਹਾਡੇ ਦੁਆਰ ਦੇ ਨਾਤੇ ਅਫਸਰ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਵੀ ਘਰ ਬੈਠਿਆ ਨੂੰ ਮਿਲੇਗੀ।