ਮੁੱਖ ਮੰਤਰੀ ਚੰਨੀ ਅਤੇ ਹੈੱਡਮਾਸਟਰ ਐਸੋਸੀਏਸ਼ਨ ਵਿਚਾਲੇ 3 ਦਸੰਬਰ ਨੂੰ ਹੋਵੇਗੀ ਅਹਿਮ ਮੀਟਿੰਗ

226

ਪੰਜਾਬ ਨੈਟਵਰਕ, ਚੰਡੀਗੜ੍ਹ

ਹੈੱਡਮਾਸਟਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਹੈੱਡ ਮਾਸਟਰ ਐਸੋਸੀਏਸ਼ਨ ਪੰਜਾਬ ਦੇ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।

ਹੈੱਡਮਾਸਟਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਅਤੇ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਵਿਚਾਲੇ ਪੈਨਲ ਮੀਟਿੰਗ 3 ਦਸੰਬਰ ਨੂੰ ਸ਼ਾਮ ਚਾਰ ਵਜੇ ਹੋਵੇਗੀ।

ਇਹ ਜਾਣਕਾਰੀ ਐਸਡੀਐਮ ਮੋਹਾਲੀ ਦੇ ਵੱਲੋਂ ਇਕ ਪੱਤਰ ਜਾਰੀ ਕਰਕੇ ਦਿੱਤੀ ਗਈ। ਐਸਡੀਐਮ ਮੋਹਾਲੀ ਦੁਆਰਾ ਜਾਰੀ ਪੱਤਰ ਦੇ ਮੁਤਾਬਕ ਇਹ ਮੀਟਿੰਗ ਸ਼ਾਮ ਚਾਰ ਵਜੇ ਹੋਵੇਗੀ ਅਤੇ ਇਸ ਮੀਟਿੰਗ ਵਿੱਚ ਯੂਨੀਅਨ ਦੇ ਪੰਜ ਨੁਮਾਇੰਦੇ ਹੀ ਹਾਜ਼ਰ ਹੋਣਗੇ।