ਬਗੀਚਾ ਸਿੰਘ ਕੰਬੋਜ, ਫਿਰੋਜ਼ਪੁਰ-
ਕੁੱਝ ਵਿਅਕਤੀਆਂ ਵਲੋਂ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ.ਸੀ ਲਿਸਟ ਵਿੱਚੋਂ ਬਾਹਰ ਕੱਢਣ ਲਈ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕਰਨ ਦੀ ਨਿਖੇਧੀ ਕਰਦਿਆਂ ਕੰਬੋਜ ਭਾਈਚਾਰੇ ਵਲੋਂ ਫੈਸਲਾ ਕੀਤਾ ਗਿਆ ਕਿ, ਇਸ ਪਟੀਸ਼ਨ ਦੇ ਖਿਲਾਫ ਅਦਾਲਤ ਵਿੱਚ ਪੈਰਵੀ ਕੀਤੀ ਜਾਵੇਗੀ।
ਇਸ ਮੌਕੇ ਭਗਵਾਨ ਸਿੰਘ ਸਾਮਾ ਨੂਰਪੁਰ ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ, ਪ੍ਰਧਾਨ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ, ਪ੍ਰਧਾਨ ਓ. ਬੀ. ਸੀ. ਫਰੰਟ ਪੰਜਾਬ, ਗੁਰਮੀਤ ਸਿੰਘ ਕੰਬੋਜ ਸਰਪੰਚ ਮੱਲੂਵਾਲਾ ਪ੍ਰਧਾਨ ਨੇ ਕਿਹਾ ਕਿ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋ ਬਾਹਰ ਕੱਢਣ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਭਾਈਚਾਰੇ ਵਿੱਚ ਏਕਤਾ ਕਾਇਮ ਰੱਖਣੀ ਸਭ ਦਾ ਫਰਜ਼ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਸਮੂਹ ਕੰਬੋਜ ਭਾਈਚਾਰੇ ਨੂੰ ਬੇਨਤੀ ਕੀਤੀ ਕਿ, ਉਹ ਸ਼ੁੱਕਰਵਾਰ ਮਿਤੀ 20-10-2023 ਨੂੰ ਗੁਰਦਵਾਰਾ ਸ਼੍ਰੀ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਕੈਂਟ ਵਿਖੇ 10:30 ਵਜੇ ਕੰਬੋਜ ਜਾਤੀ ਨੂੰ ਪੱਛੜੀ ਸ਼੍ਰੇਣੀ ਵਿਚੋਂ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਮੀਟਿੰਗ ਵਿਚ ਵੱਧ ਤੋਂ ਵੱਧ ਪਹੁੰਚਣ। ਉਸ ਉਪਰੰਤ ਡੀ.ਸੀ.ਸਾਹਿਬ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਕੰਬੋਜ ਜਾਤੀ ਨੂੰ 1957 ਵਿੱਚ ਬੀ.ਸੀ ਜਾਤੀ ਲਿਸਟ ਵਿੱਚ (5 ਸਾਲ ਲਈ) ਲਿਆ ਗਿਆ ਸੀ ਅਤੇ 1979 ਵਿੱਚ ਪੱਕੇ ਤੌਰ ਤੇ ਸ਼ਾਮਲ ਕਰ ਲਿਆ ਗਿਆ ਸੀ। ਉਹਨਾਂ ਕਿਹਾ ਕਿ 1995 ਤੋਂ ਹੀ ਇਹ ਵਿਅਕਤੀ ਕੰਬੋਜ ਜਾਤੀ ਨੂੰ ਬਾਹਰ ਕਢਵਾਉਣ ਲਈ ਬੀ.ਸੀ ਕਮਿਸ਼ਨ ਵਿੱਚ ਦਰਖਾਸਤਾਂ ਦਿੰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਲੋਂ ਇੱਕ ਉੱਚ ਅਧਿਕਾਰੀ ਅਫ਼ਸਰ ਦੇ ਰਸੂਖ ਨਾਲ ਕਈ ਤਰ੍ਹਾਂ ਦੀਆਂ ਗਲਤ ਰਿਪੋਰਟਾਂ ਕਰਵਾ ਕੇ ਮਾਣਯੋਗ ਅਦਾਲਤ ਵਿੱਚ ਪਟੀਸ਼ਨ ਦਾਖਿਲ ਕੀਤੀ ਹੈ।
ਇਸ ਮੌਕੇ ਬੋਲਦਿਆਂ ਭਗਵਾਨ ਸਿੰਘ ਸਾਮਾ ਨੂਰਪੁਰ ਨੇ ਬਰਾਦਰੀ ਦੀ ਏਕਤਾ ਦੀ ਗੱਲ ਕਹਿੰਦਿਆਂ ਇਸ ਮੁੱਦੇ ਤੇ ਕਮੇਟੀ ਬਣਾ ਕੇ ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਕਹੀ। ਬੁਲਾਰਿਆਂ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਭਾਈਚਾਰੇ ਨੂੰ ਇਕੱਠੇ ਹੋ ਕੇ ਇਸ ਸਮਸਿਆ ਦਾ ਸਾਹਮਣਾ ਕਰਨ ਦੀ ਜਰੂਰਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਚਿੱਤਰ ਸਿੰਘ ਕੰਬੋਜ ਸਰਪੰਚ, ਸੇਰ ਸਿੰਘ ਜੱਗਾ ਸਿੰਘ ਕੰਬੋਜ, ਲਖਵੀਰ ਸਿੰਘ ਕੰਬੋਜ, ਜਗੀਰ ਸਿੰਘ ਕੰਬੋਜ, ਦਰਸ਼ਨ ਸਿੰਘ ਕੰਬੋਜ, ਮਲਕੀਤ ਸਿੰਘ ਕੰਬੋਜ, ਪ੍ਰੀਤਮ ਸਿੰਘ ਕੰਬੋਜ, ਕਸਮੀਰ ਸਿੰਘ ਕੰਬੋਜ, ਮੇਹਰ ਸਿੰਘ ਕੰਬੋਜ, ਕਸਮੀਰ ਸਿੰਘ ਕੰਬੋਜ, ਪਿਪਲ ਸਿੰਘ ਕੰਬੋਜ, ਕਿੱਕਰ ਸਿੰਘ ਕੰਬੋਜ, ਹਰਜਿੰਦਰ ਸਿੰਘ ਕੰਬੋਜ, ਗੁਰਦੇਵ ਸਿੰਘ ਕੰਬੋਜ, ਗਗਨਦੀਪ ਸਿੰਘ ਕੰਬੋਜ, ਬਲਜਿੰਦਰ ਸਿੰਘ ਕੰਬੋਜ ਆਦਿ ਹਾਜ਼ਰ ਸਨ।