ਨਵੀਂ ਦਿੱਲੀ
ਕੋਰੋਨਾ ਵਾਇਰਸ ਦੇ ਕੇਸ ਦਿਨੋਂ ਦਿਨ ਭਾਰਤ ‘ਚ ਵਧਦੇ ਹੀ ਜਾ ਰਹੇ ਹਨ, ਜਿਸ ਕਾਰਨ ਹੁਣ ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸੱਤ ਲੱਖ ਤੋਂ ਪਾਰ ਹੋ ਗਈ ਹੈ। ਹੁਣ ਤੱਕ ਭਾਰਤ ‘ਚ 720,346 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ।
ਉੱਥੇ ਹੀ ਕੋਰੋਨਾ ਕਾਰਨ ਭਾਰਤ ‘ਚ 20,174 ਮੌਤਾਂ ਹੋ ਚੁੱਕੀਆਂ ਹਨ। ਜਦੋਂ ਕਿ 440,150 ਮਰੀਜ਼ ਇਸ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਪਰ ਅਜੇ ਵੀ ਭਾਰਤ ‘ਚ ਕੋਰੋਨਾ ਦੇ 260,022 ਕੇਸ ਐਕਟਿਵ ਹਨ ਜਿਨ੍ਹਾਂ ‘ਚੋਂ 8,944 ਮਰੀਜ਼ਾਂ ਦੀ ਹਾਲਤ ਬੇ-ਹੱਦ ਨਾਜੁਕ ਹੈ।