Corona update: ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ ‘ਚ 140 ਲੋਕਾਂ ਦੀ ਮੌਤ

186

ਨਵੀਂ ਦਿੱਲੀ, 20 ਮਈ-

ਭਾਰਤ ਵਿਚ ਕਰੋਨਾ ਦਾ ਕਹਿਰ ਜਾਰੀ ਹੈ। ”ਪੰਜਾਬ ਨੈੱਟਵਰਕ” ਨੂੰ ਭਾਰਤ ਤੋਂ ਇਲਾਵਾ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਮਿਲੀਆਂ ਅਪਡੇਟਾਂ ਹੇਠ ਲਿਖੇ ਅਨੁਸਾਰ ਹਨ।

ਪੜ੍ਹੋ:-

1, ਦਿੱਲੀ ਦੀ ਰੋਹਿਨੀ ਜੇਲ੍ਹ ‘ਚ ਇੱਕ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਸਟਾਫ਼ ਕੁਆਟਰ ‘ਚ ਅਧਿਕਾਰੀ ਦੇ ਆਲੇ-ਦੁਆਲੇ ਰਹਿਣ ਵਾਲੇ ਕਰਮਚਾਰੀਆਂ ਨੂੰ ਵੀ 14 ਦਿਨਾਂ ਲਈ ਘਰਾਂ ‘ਚ ਇਕਾਂਤਵਾਸ ਹੋਣ ਲਈ ਕਿਹਾ ਗਿਆ ਹੈ। ਇਹ ਸੂਚਨਾ ਤਿਹਾੜ ਜੇਲ੍ਹ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ।

2, ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 5611 ਕੇਸ ਸਾਹਮਣੇ ਆਏ ਹਨ, ਜਦੋਂਕਿ 140 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤਾਂ ਦੀ ਸੰਖਿਆ 106750 ਹੋ ਗਈ ਹੈ। ਕੋਰੋਨਾ ਕਾਰਨ ਹੁਣ ਤੱਕ 3303 ਲੋਕਾਂ ਦੀ ਮੌਤ ਹੋ ਚੁੱਕੀ ਹੈ।

3, ਰਾਜਸਥਾਨ ‘ਚ ਬੇਲਗਾਮ ਹੋ ਰਹੇ ਕੋਰੋਨਾਵਾਇਰਸ ਨੇ ਕਹਿਰ ਢਾਹਿਆ ਹੈ। ਇੱਥੇ ਕਰੀਬ ਪੰਜ ਦਿਨਾਂ ਤੋਂ 200 ਤੋਂ ਵਧੇਰੇ ਪਾਜ਼ੀਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਕੋਰੋਨਾਵਾਇਰਸ ਕਾਰਨ ਰਾਜਸਥਾਨ ਵਿਚ 143 ਲੋਕਾਂ ਜਾਨ ਚਲੀ ਗਈ ਹੈ ਤੇ 5906 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ।

4, ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲੱਗੇ ਕਰਫਿਊ ਤੇ ਤਾਲਾਬੰਦੀ ਦੌਰਾਨ ਮਿੰਨੀ ਬੱਸ ਅਪ੍ਰੇਟਿਵ ਯੂਨੀਅਨ ਅੰਮ੍ਰਿਤਸਰ ਦੇ ਆਗੂਆਂ,ਅਪ੍ਰੇਟਿਵਾਂ ਤੇ ਕਰਮਚਾਰੀਆਂ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਦੇ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਹਨਾਂ ਕੈਪਟਨ ਸਰਕਾਰ ਦੇ ਵਜੀਰਾਂ ਦੇ ਵਿਧਾਇਕਾਂ ਵਿਰੁੱਧ ਭਾਰੀ ਭੜਾਸ ਕੱਢਦਿਆਂ ਕਿਹਾ ਕਿ ਕਰੀਬ ਦੋ ਮਹੀਨਆਂ ਤੋਂ ਉਹ ਬੇਰੁਜਗਾਰ ਹੋਏ ਹਨ ਤੇ ਇਸ ਭਿਆਨਕ ਸਮੇਂ ਦੌਰਾਨ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਹਨਾਂ ਦੀ ਸਾਰ ਨਹੀਂ ਲਈ।