Corona Update: ਪੜ੍ਹੋਂ ਕੋਰੋਨਾ ਦੇ ਕੇਸ ਅੱਜ ਕਿਥੇ ਜਿਆਦਾ ਆਏ?

157

ਨਵੀਂ ਦਿੱਲੀ, 27 ਮਈ

1, ਦਿੱਲੀ ਵਿਚ ਕੋਰੋਨਾਵਾਰਿਸ ਦੇ ਕੇਸਾਂ ਵਿਚ ਵੱਡਾ ਵਾਧਾ ਹੁੰਦੇ ਹੋਏ ਪਿਛਲੇ 24 ਘੰਟਿਆਂ ਵਿਚ 792 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਸ ਤਰ੍ਹਾਂ ਰਾਜਧਾਨੀ ਵਿਚ 15257 ਕੇਸ ਹੋ ਗਏ ਹਨ।

2, ਮਹਾਰਾਸ਼ਟਰ ‘ਚ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮਹਾਰਾਸ਼ਟਰ ਪੁਲਿਸ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1964 ਹੋ ਗਈ ਹੈ, ਜਦਕਿ 20 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 849 ਜਵਾਨ ਸਿਹਤਯਾਬ ਹੋ ਚੁੱਕੇ ਹਨ।

3, ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇੱਥੇ ਵਾਪਸ ਪਰਤਿਆ ਸੀ। ਜਿਸ ਦੇ ਸਿਹਤ ਵਿਭਾਗ ਵੱਲੋਂ ਲਏ ਕੋਰੋਨਾ ਟੈੱਸਟਾਂ ਦੀ ਆਈ ਰਿਪੋਰਟ ਵਿਚ ਉਹ ਪਾਜ਼ੀਟਿਵ ਪਾਇਆ ਗਿਆ। ਜਿਸ ਨੂੰ ਧਾਰੀਵਾਲ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ।

4, ਪਠਾਨਕੋਟ ਵਿਚ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਮਰੀਜ਼ ਪਾਇਆ ਗਿਆ ਹੈ। ਉਹ ਬੀਤੇ ਦਿਨੀਂ ਪਠਾਨਕੋਟ ਦੇ ਲਮੀਨੀ ਖੇਤਰ ਦੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਿਚ ਆਇਆ ਸੀ।