ਨਵੀਂ ਦਿੱਲੀ
ਇਸ ਸਮੇਂ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਦੀ ਲਪੇਟ ‘ਚ ਹੈ। ਇਸਦੇ ਲਈ ਇਕ ਵਾਇਰਸ ਜ਼ਿੰਮੇਵਾਰ ਹੈ, ਜਿਸਨੂੰ ਨਵਾਂ ਕੋਰੋਨਾ ਵਾਇਰਸ ਜਾਂ SARS CoV-2 ਨਾਮ ਦਿੱਤਾ ਗਿਆ ਹੈ। ਇਨਸਾਨਾਂ ‘ਤੇ ਕਹਿਰ ਵਰਸਾਉਣ ਵਾਲਾ ਇਹ ਪਹਿਲਾ ਵਾਇਰਸ ਨਹੀਂ ਹੈ। ਵਿਸ਼ਾਣੂਆਂ ਨੇ ਕਈ ਵਾਰ ਮਾਨਵਤਾ ਨੂੰ ਬਹੁਤ ਵੱਡੀ ਸੱਟ ਮਾਰੀ ਹੈ।
1918 ‘ਚ ਦੁਨੀਆ ‘ਤੇ ਕਹਿਰ ਢਾਹੁਣ ਵਾਲੇ ਇੰਫਲੁਏਂਜ਼ਾ ਵਾਇਰਸ ਨਾਲ ਪੰਜ ਤੋਂ ਦਸ ਕਰੋੜ ਲੋਕ ਮਾਰੇ ਗਏ ਸੀ। ਉਥੇ ਹੀ ਇਕੱਲੀ 20ਵੀਂ ਸਦੀ ‘ਚ ਚੇਚਕ ਦੇ ਵਾਇਰਸ ਨੇ ਘੱਟ ਤੋਂ ਘੱਟ 20 ਕਰੋੜ ਲੋਕਾਂ ਦੀ ਜਾਨ ਲੈ ਲਈ। ਇਨ੍ਹਾਂ ਮਿਸਾਲਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਵਾਇਰਸ ਸਾਡੇ ਲਈ ਵੱਡਾ ਖ਼ਤਰਾ ਹੈ ਅਤੇ ਇਸਦਾ ਧਰਤੀ ਤੋਂ ਖ਼ਾਤਮਾ ਹੋ ਜਾਣਾ ਚਾਹੀਦਾ ਹੈ।