Coronavirus: ਦੁਨੀਆ ‘ਚ ਪ੍ਰਤੀ ਲੱਖ ਆਬਾਦੀ ‘ਤੇ 4.1 ਮੌਤਾਂ, ਭਾਰਤ ਵਿਚ ਇਹ ਅੰਕੜਾ ਲਗਪਗ 0.2

434

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ (Coronavirus) ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਭਾਰਤ (India) ਵਿੱਚ ਹੁਣ ਕੁੱਲ 101139 ਮਰੀਜ਼ ਹਨ। ਇਸ ਦੇ ਨਾਲ ਹੀ 3163 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 2350 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਕੁੱਲ 39174 ਸੰਕਰਮਿਤ ਮਰੀਜ਼ ਇਸ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ। ਇਸ ਸਮੇਂ ਦੇਸ਼ ਵਿਚ ਰਿਕਵਰੀ ਰੇਟ 38.73 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ 58802 ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਸਿਰਫ 2.9 ਪ੍ਰਤੀਸ਼ਤ ਮਰੀਜ਼ਾਂ ਨੂੰ ਆਈਸੀਯੂ ਦੀ ਜ਼ਰੂਰਤ ਹੈ।

ਭਾਰਤ ਵਿੱਚ 111 ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਮੌਤ ਦਰ 3 ਫੀਸਦ ਦੇ ਨੇੜੇ ਹੈ। ਇਸ ਦੇ ਨਾਲ ਹੀ, ਭਾਰਤ ‘ਚ ਮੌਤ ਦਰ ਅਤੇ ਪ੍ਰਤੀ ਲੱਖ ਅਬਾਦੀ ਮੌਤ ਬਾਕੀ ਦੁਨੀਆ ਤੋਂ ਘੱਟ ਹੈ। ਭਾਰਤ ‘ਚ ਹੁਣ ਤਕ ਪ੍ਰਤੀ ਲੱਖ ਆਬਾਦੀ ਵਿਚ ਤਕਰੀਬਨ 0.2 ਮੌਤਾਂ ਹੋਈਆਂ। ਪੂਰੀ ਦੁਨੀਆ ਵਿਚ ਪ੍ਰਤੀ ਲੱਖ ਆਬਾਦੀ ਵਿਚ 4.1 ਮੌਤਾਂ ਹਨ। ਦੁਨੀਆ ‘ਚ ਹੁਣ ਤੱਕ ਇਸ ਸੰਕਰਮਣ ਕਰਕੇ 311847 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪ੍ਰਤੀ ਲੱਖ ਆਬਾਦੀ ‘ਚ ਬੈਲਜੀਅਮ ਵਿਚ 79.3, ਸਪੇਨ ਵਿਚ 59.2, ਬ੍ਰਿਟੇਨ ਵਿਚ 52.1, ਇਟਲੀ ਵਿਚ 52.8 ਅਤੇ ਅਮਰੀਕਾ ਵਿਚ 26.6 ਮੌਤਾਂ ਹਨ।

ਇਸ ਦੇ ਨਾਲ ਹੀ ਸੰਕਰਮਣ ਤੋਂ ਅਮਰੀਕਾ ਦੀ ਸਭ ਤੋਂ ਵੱਧ ਮੌਤ ਹੋ ਗਈਆਂ। ਅਮਰੀਕਾ ‘ਚ 87180 ਲੋਕਾਂ ਦੀ ਸੰਕਰਮਣ ਨਾਲ ਮੌਤ ਹੋਈ, ਬ੍ਰਿਟੇਨ ਵਿਚ 34636, ਇਟਲੀ ਵਿਚ 31908, ਫਰਾਂਸ ਵਿਚ 28059, ਸਪੇਨ ਵਿਚ 27650 ਅਤੇ ਬ੍ਰਾਜ਼ੀਲ ਵਿਚ 15633 ਲੋਕਾਂ ਦੀ ਮੌਤ ਹੋਈ। ਉਧਰ ਭਾਰਤ ਵਿਚ 3163 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਭਾਰਤ ‘ਚ 385 ਸਰਕਾਰੀ ਅਤੇ 158 ਨਿੱਜੀ ਲੈਬਾਂ ਵਿਚ 24,25,742 ਵਿਅਕਤੀਆਂ ਦਾ ਟੈਸਟ ਲਿਆ ਗਿਆ। ਜਦਕਿ ਪਿਛਲੇ 24 ਘੰਟਿਆਂ ਵਿੱਚ, 1,08,233 ਲੋਕਾਂ ਦੀ ਜਾਂਚ ਕੀਤੀ ਗਈ ਹੈ। ਦੱਸ ਦਈਏ ਕਿ ਦੇਸ਼ ‘ਚ ਰੋਜ਼ਾਨਾ ਟੈਸਟ ਕਰਨ ਦੀ ਗਿਣਤੀ ਵੱਧ ਰਹੀ ਹੈ।