Coronavirus: ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ ਅਮਰੀਕਾ, ਡੋਨਲਡ ਟਰੰਪ ਨੇ ਕਿਹਾ- ਅਸੀਂ ਇੰਡੀਆ ਦੇ ਨਾਲ ਖੜ੍ਹੇ ਹਾਂ

622

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ” ਮੈਨੂੰ ਇਹ ਐਲਾਨ ਕਰਦਿਆਂ ਮਾਣ ਹੈ ਕਿ ਸੰਯੁਕਤ ਰਾਜ ਅਮਰੀਕਾ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਂਮਾਰੀ ਦੌਰਾਨ ਭਾਰਤ ਅਤੇ ਨਰੇਂਦਰ ਮੋਦੀ ਦੇ ਨਾਲ ਖੜੇ ਹਾਂ। ਅਸੀਂ ਵੈਕਸੀਨ ਦੇ ਵਿਕਾਸ ‘ਚ ਵੀ ਸਹਾਇਤਾ ਕਰ ਰਹੇ ਹਾਂ। ਇਕੱਠੇ ਮਿਲ ਕੇ ਅਸੀਂ ਅਦਿੱਖ ਦੁਸ਼ਮਣ ਨੂੰ ਹਰਾਵਾਂਗੇ! 

-ਡੋਨਲਡ ਟਰੰਪ

ਹਾਲ ਹੀ ਵਿੱਚ ਸੰਯੁਕਤ ਰਾਜ ਅਮਰੀਕਾ ਨੇ ਕੋਰੋਨਾ ਵਿਸ਼ਾਣੂ ਦੀ ਰੋਕਥਾਮ ਲਈ ਤਿੰਨ ਲੱਖ ਅਮਰੀਕੀ ਡਾਲਰ ਦੇ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ।  ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਯੂਐਸਏਆਈਡੀ ਰਾਹੀਂ ਭਾਰਤ ਨੂੰ $ 5.9 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।

Donald J. Trump

@realDonaldTrump

I am proud to announce that the United States will donate ventilators to our friends in India. We stand with India and @narendramodi during this pandemic. We’re also cooperating on vaccine development. Together we will beat the invisible enemy!

ਅਮਰੀਕਾ ਕੋਰੋਨਾਵਾਇਰਸ ਦੀ ਰੋਕਥਾਮ ਲਈ ਵਿੱਤੀ ਸਹਾਇਤਾ ਦੀ ਇਹ ਯੋਜਨਾ PAHAL ਪ੍ਰੋਜੈਕਟ ਦੇ ਨਾਮ ਹੇਠ ਚਲਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਨੇ ਹਾਲ ਹੀ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਨਾ ਸਿਰਫ ਭਾਰਤ ਨੂੰ, ਬਲਕਿ ਤਮਾਮ ਹੋਰ ਦੇਸ਼ਾਂ ਨੂੰ ਵੱਡੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਫਿਰ ਇਲਜ਼ਾਮ ਲੱਗੇ ਸਨ ਕਿ ਅਮਰੀਕਾ ਨੇ ਭਾਰਤ ਤੋਂ ਪਾਕਿਸਤਾਨ ਨੂੰ ਤਕਰੀਬਨ ਦੋਹਰੀ ਮਦਦ ਦੇਣ ਦਾ ਐਲਾਨ ਕੀਤਾ ਸੀ। ਇਸ ਸਹਾਇਤਾ ਨਾਲ ਅਮਰੀਕਾ ਕੋਰੋਨਾ ਵਿਸ਼ਾਣੂ ਨਾਲ ਪੀੜਤ ਲੋਕਾਂ ਦੀ ਨਿਗਰਾਨੀ, ਰੋਕਥਾਮ, ਇਲਾਜ ਅਤੇ ਬਚਾਅ ਲਈ ਜ਼ਰੂਰੀ ਸੁਰੱਖਿਆ ਕਿੱਟਾਂ ‘ਚ ਦੁਨੀਆ ਭਰ ਦੇ ਦੇਸ਼ਾਂ ਦੀ ਮਦਦ ਕਰ ਰਿਹਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਨਿਜੀ ਬੇਨਤੀ ਤੋਂ ਬਾਅਦ ਭਾਰਤ ਨੇ ਹਾਈਡਰੋਕਸਾਈਕਲੋਰੋਕਿਨ ‘ਤੇ ਰੋਕ ਹਟਾ ਦਿੱਤੀ ਤੇ ਹਾਈਡਰੋਕਸਾਈਕਲੋਰੋਕਿਨ ਨੂੰ ਅਮਰੀਕਾ ਭੇਜਿਆ।