Diesel Cars: ਡੀਜ਼ਲ ਗੱਡੀਆਂ ਬਾਰੇ ਸਰਕਾਰ ਲੈਣ ਜਾ ਰਹੀ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

1032

 

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Diesel Cars: ਦੇਸ਼ ਭਰ ਦੇ ਅੰਦਰ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਬਾਰੇ ਸਰਕਾਰ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ? ਡੀਜ਼ਲ ਇੰਜਣ ਵਾਲੀਆਂ ਗੱਡੀਆਂ ਨੂੰ ਖਰੀਦਣਾ ਜਲਦ ਹੀ ਮਹਿੰਗਾ ਹੋ ਸਕਦਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਹੇਠਾਂ ਪੜ੍ਹੋ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦੇਸ਼ ਵਿਚ ਡੀਜ਼ਲ ਇੰਜਣ (Diesel Cars) ਵਾਲੇ ਵਾਹਨਾਂ ‘ਤੇ ਜੀਐਸਟੀ ਨੂੰ 10 ਫੀਸਦੀ ਵਧਾਇਆ ਜਾਣਾ ਚਾਹੀਦਾ ਹੈ। ਇਸਦੇ ਲਈ ਉਸਨੇ ਇੱਕ ਪੱਤਰ ਤਿਆਰ ਕੀਤਾ ਹੈ, ਜੋ ਉਹ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੇ ਸਕਦੇ ਹਨ।

ਕੇਂਦਰੀ ਮੰਤਰੀ ਦਿੱਲੀ ਵਿੱਚ ਆਯੋਜਿਤ ਸਿਆਮ ਦੇ ਇੱਕ ਸਮਾਗਮ ਵਿੱਚ ਮੌਜੂਦ ਸਨ। ਜਿੱਥੇ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਨੇ ਸਮਾਗਮ ਦੌਰਾਨ ਕਿਹਾ ਕਿ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ। ਇਸ ਕਾਰਨ ਸਾਡੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਗਡਕਰੀ ਨੇ ਕਿਹਾ ਹੈ ਕਿ ਮੈਂ ਪਿਛਲੇ ਅੱਠ-10 ਦਿਨਾਂ ਤੋਂ ਇੱਕ ਪੱਤਰ ਤਿਆਰ ਕੀਤਾ ਹੈ ਜੋ ਮੈਂ ਅੱਜ ਸ਼ਾਮ ਵਿੱਤ ਮੰਤਰੀ ਨੂੰ ਦੇਵਾਂਗਾ। ਜਿਸ ‘ਚ ਲਿਖਿਆ ਹੈ ਕਿ ਭਵਿੱਖ ‘ਚ ਡੀਜ਼ਲ ‘ਤੇ ਚੱਲਣ ਵਾਲੀਆਂ ਸਾਰੀਆਂ ਗੱਡੀਆਂ (Diesel Cars) ‘ਤੇ 10 ਫੀਸਦੀ ਵਾਧੂ ਜੀ.ਐੱਸ.ਟੀ. ਲਾਇਆ ਜਾਵੇ, ਤਾਂ ਜੋ ਇਸ ਦੀ ਤਬਦੀਲੀ ਜਲਦੀ ਹੋ ਸਕੇ।

ਕੇਂਦਰੀ ਮੰਤਰੀ ਨੇ ਵਾਹਨ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਪੈਟਰੋਲ ਅਤੇ ਡੀਜ਼ਲ ਦੀ ਬਜਾਏ ਬਦਲਵੇਂ ਈਂਧਨ ਦੇ ਨਾਲ-ਨਾਲ ਦੇਸ਼ ਵਿੱਚ ਵੱਧ ਤੋਂ ਵੱਧ ਇਲੈਕਟ੍ਰਿਕ ਅਤੇ ਹੋਰ ਤਕਨੀਕ ਵਾਲੇ ਵਾਹਨ ਲਿਆਉਣ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।

ਦੂਜੇ ਪਾਸੇ ਕੇਂਦਰੀ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ, ਡੀਜ਼ਲ ਵਾਹਨਾਂ ਦੀ ਵਿਕਰੀ ‘ਤੇ ਵਾਧੂ 10% ਜੀਐਸਟੀ ਦਾ ਸੁਝਾਅ ਦੇਣ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਸਪੱਸ਼ਟ ਕਰਨ ਦੀ ਤੁਰੰਤ ਲੋੜ ਹੈ। ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਸ ਵੇਲੇ ਸਰਕਾਰ ਦੁਆਰਾ ਸਰਗਰਮ ਵਿਚਾਰ ਅਧੀਨ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। 2070 ਤੱਕ ਕਾਰਬਨ ਨੈੱਟ ਜ਼ੀਰੋ ਨੂੰ ਪ੍ਰਾਪਤ ਕਰਨ ਅਤੇ ਡੀਜ਼ਲ ਵਰਗੇ ਖਤਰਨਾਕ ਈਂਧਨ ਦੇ ਨਾਲ-ਨਾਲ ਆਟੋਮੋਬਾਈਲ ਵਿਕਰੀ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਸਾਡੀਆਂ ਵਚਨਬੱਧਤਾਵਾਂ ਦੇ ਅਨੁਸਾਰ, ਸਾਫ਼ ਅਤੇ ਹਰੇ ਬਦਲਵੇਂ ਈਂਧਨ ਨੂੰ ਸਰਗਰਮੀ ਨਾਲ ਗਲੇ ਲਗਾਉਣਾ ਲਾਜ਼ਮੀ ਹੈ। ਇਹ ਬਾਲਣ ਆਯਾਤ ਦੇ ਬਦਲ, ਲਾਗਤ-ਪ੍ਰਭਾਵਸ਼ਾਲੀ, ਸਵਦੇਸ਼ੀ ਅਤੇ ਪ੍ਰਦੂਸ਼ਣ ਮੁਕਤ ਹੋਣੇ ਚਾਹੀਦੇ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)