DM ਗਗਨਦੀਪ ਰੰਧਾਵਾ ਆਤਮ-ਹੱਤਿਆ ਦਾ ਮਾਮਲਾ: ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸਰਕਾਰ ਦੇ ‘ਤਾਨਾਸ਼ਾਹੀ’ ਰਵੱਈਏ ਦੀ ਸਖ਼ਤ ਨਿੰਦਾ
ਅੰਮ੍ਰਿਤਸਰ, 25 ਮਾਰਚ 2026:
ਅੰਮ੍ਰਿਤਸਰ/ਤਰਨਤਾਰਨ ਦੇ ਡੀ.ਐਮ. (DM) ਗਗਨਦੀਪ ਰੰਧਾਵਾ (ਜੋ ਕਿ ਅੰਮ੍ਰਿਤਸਰ ਦੇ ਹੇਰ ਸਕੂਲ ਦੀ ਸਾਇੰਸ ਅਧਿਆਪਕਾ ਸ੍ਰੀਮਤੀ ਉਪਿੰਦਰ ਕੌਰ ਦੇ ਪਤੀ ਸਨ) ਵੱਲੋਂ ਸਰਕਾਰੀ ਦਬਾਅ ਹੇਠ ਆਤਮ-ਹੱਤਿਆ ਕੀਤੇ ਜਾਣ ਦੀ ਘਟਨਾ ਨੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ।
ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ ਨੇ ਇਸ ਦੁਖਦਾਈ ਘਟਨਾ ਲਈ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਗ਼ੈਰ-ਜ਼ਰੂਰੀ ਕੰਮਾਂ ਦੇ ਵਧਦੇ ਮਾਨਸਿਕ ਤਣਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਰਕਾਰੀ ਦਬਾਅ ਅਤੇ ਮਾਨਸਿਕ ਤਣਾਅ ‘ਤੇ ਸਵਾਲ
ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਨਵਦੀਪ ਸਿੰਘ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ‘ਤੇ ਗ਼ੈਰ-ਜ਼ਰੂਰੀ ਕੰਮਾਂ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਵਿਭਾਗੀ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਅਧਿਕਾਰੀਆਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਅਜਿਹੀਆਂ ਦੁਖਦਾਈ ਘਟਨਾਵਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਆਗੂਆਂ ਨੇ ਸਮੁੱਚੇ ਮੁਲਾਜ਼ਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ, ਅਜਿਹੀ ਘਟਨਾ ਕਿਸੇ ਹੋਰ ਮੁਲਾਜ਼ਮ ਨਾਲ ਨਾ ਵਾਪਰੇ, ਇਸ ਲਈ ਸਾਰਿਆਂ ਨੂੰ ਮਿਲ ਕੇ ਸੰਘਰਸ਼ ਦੇ ਰਾਹ ‘ਤੇ ਚੱਲਣਾ ਪਵੇਗਾ। ਸਰਕਾਰ ਤੁਰੰਤ ਮੁਲਾਜ਼ਮਾਂ ‘ਤੇ ਪਾਏ ਜਾ ਰਹੇ ਬੇਲੋੜੇ ਦਬਾਅ ਨੂੰ ਖ਼ਤਮ ਕਰੇ ਅਤੇ ਉਨ੍ਹਾਂ ਦਾ ਮਾਣ-ਸਨਮਾਨ ਬਹਾਲ ਕਰੇ।
ਇਸ ਘਟਨਾ ‘ਤੇ ਹਰਜਿੰਦਰ ਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਘੁੱਕੇਵਾਲੀ, ਜਤਿੰਦਰਪਾਲ ਸਿੰਘ ਰੰਧਾਵਾ, ਨਵਦੀਪ ਸਿੰਘ ਅੰਮ੍ਰਿਤਸਰ, ਪਰਮਬੀਰ ਸਿੰਘ ਰੋਖੇ, ਲਖਵਿੰਦਰ ਸਿੰਘ ਸੰਗੂਆਣਾ, ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਥਿੰਦ, ਤੇਜਇੰਦਰ ਪਾਲ ਸਿੰਘ ਮਾਨ, ਰਾਜਬੀਰ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ, ਸਰਬਜੋਤ ਸਿੰਘ ਵਿਛੋਆ, ਜਤਿੰਦਰ ਸਿੰਘ ਲਾਵੇਂ, ਪਰਮਬੀਰ ਸਿੰਘ ਵੇਰਕਾ, ਜਸਵਿੰਦਰਪਾਲ ਸਿੰਘ ਜੱਸ, ਡਾ. ਗੁਰਪ੍ਰੀਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਹੇਰ, ਯਾਦਮਨਿੰਦਰ ਸਿੰਘ ਧਾਰੀਵਾਲ, ਦਲਜੀਤ ਸਿੰਘ ਬੱਲ, ਰਜਿੰਦਰ ਸਿੰਘ ਰਾਜਾਸਾਂਸੀ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ ਤੇੜੀ, ਰਵਿੰਦਰ ਸ਼ਰਮਾ, ਪ੍ਰਮੋਦ ਸਿੰਘ, ਲਖਵਿੰਦਰ ਸਿੰਘ ਦਹੂਰੀਆਂ, ਰਣਜੀਤ ਸਿੰਘ ਸ਼ਾਹ, ਸੁਖਵਿੰਦਰ ਸਿੰਘ ਅੰਬ ਕੋਟਲੀ, ਗੁਰਲਾਲ ਸਿੰਘ ਸੋਹੀ, ਮਨਪ੍ਰੀਤ ਸਿੰਘ ਸੰਧੂ, ਲਵਪ੍ਰੀਤ ਸਿੰਘ ਢਪੱਈਆਂ, ਬਲਜਿੰਦਰ ਸਿੰਘ ਬੁੱਟਰ, ਗਗਨਦੀਪ ਸਿੰਘ, ਸੁਖਜੀਤ ਸਿੰਘ ਸੁੱਖ ਸੋਹੀ, ਹਰਿੰਦਰਜੀਤ ਸਿੰਘ ਸੰਧੂ, ਪਰਮਿੰਦਰ ਸਿੰਘ ਕੜਿਆਲ, ਅਰਜਿੰਦਰ ਸਿੰਘ ਸੁਪਾਰੀਵਿੰਡ, ਹਰਚਰਨ ਸਿੰਘ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ, ਮਲਕੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਬੱਲ, ਪ੍ਰਦੀਪ ਸਿੰਘ ਕੰਬੋਅ, ਜਗਦੀਪ ਸਿੰਘ ਮਜੀਠਾ, ਸਰਫਰਾਜ ਸਿੰਘ ਅੰਬ ਕੋਟਲੀ, ਗੁਰਚਰਨ ਸਿੰਘ ਬੱਗਾ, ਜਸਵਿੰਦਰ ਸਿੰਘ ਭਿੰਡਰ, ਸੁਲੇਖ ਸ਼ਰਮਾ, ਹਰਮਨਦੀਪ ਸਿੰਘ ਮਜੀਠਾ, ਵਿਨੋਦ ਕੁਮਾਰ, ਜਸਵਿੰਦਰਪਾਲ ਸਿੰਘ ਚਮਿਆਰੀ, ਸੁਖਚੈਨ ਸਿੰਘ ਸੋਹੀ, ਰਮਨਦੀਪ ਸਿੰਘ ਕਾਹਲੋਂ, ਰੁਪਿੰਦਰ ਸਿੰਘ ਰਵੀ, ਮਲਕੀਅਤ ਸਿੰਘ ਵੱਲਾ, ਸੁਖਜਿੰਦਰ ਸਿੰਘ ਦੂਜੋਵਾਲ, ਦਵਿੰਦਰ ਕੁਮਾਰ, ਬਲਬੀਰ ਕੁਮਾਰ, ਨਵਜੋਤ ਸਿੰਘ ਲਾਡਾ, ਬਿਕਰਮ ਸਿੰਘ ਮਟੀਆ, ਰਮਨਦੀਪ ਸਿੰਘ ਜੱਸੜ, ਜਗਮੋਹਨ ਸਿੰਘ ਚੋਗਾਵਾਂ, ਧਰਮਿੰਦਰ ਸਿੰਘ ਮਾਨਾਂਵਾਲਾ, ਹਰਪ੍ਰੀਤ ਸਿੰਘ ਸਾਹਿਬ ਸਿੰਘ ਬੁਲਾਰਾ, ਨਿਸ਼ਾਨਜੀਤ ਸਿੰਘ ਰਈਆ, ਬਲਜੀਤ ਸਿੰਘ ਧਾਰੀਵਾਲ, ਜਗਦੀਪ ਸਿੰਘ ਭੋਏਵਾਲੀ, ਕੰਵਲਦੀਪ ਸਿੰਘ ਥਿੰਦ, ਗੁਰਿੰਦਰਜੀਤ ਸਿੰਘ ਬਾਬਾ ਰਈਆ, ਅਮਨਦੀਪ ਸਿੰਘ ਪਵਾਰ, ਹਤਿੰਦਰ ਸਿੰਘ, ਕੰਵਲਦੀਪ ਸਿੰਘ ਬਾਬਾ, ਰਾਜੀਵ ਕੁਮਾਰ ਵੇਰਕਾ, ਸਰਬਜੀਤ ਸਿੰਘ, ਭੁਪਿੰਦਰ ਸਿੰਘ ਠੱਠੀਆਂ, ਅਜੇ ਕੁਮਾਰ, ਗੁਰਸ਼ਰਨ ਸਿੰਘ, ਕੰਵਲਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਨਵਾਂਪਿੰਡ, ਸੰਦੀਪ ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ ਬਟਾਲਾ, ਦਲਜੀਤ ਸਿੰਘ ਜਗਦੇਵ ਕਲਾਂ, ਇੰਦਰਪਾਲ ਸਿੰਘ ਬੋਹਲੀਆਂ, ਸਰਬਜੀਤ ਸਿੰਘ ਹਰੀਆ, ਰਣਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਮਲਵਿੰਦਰ ਸਿੰਘ, ਸੰਜੀਤ ਸਿੰਘ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਭਗਵੰਤ ਸਿੰਘ ਕੋਟਲੀ, ਤਜਿੰਦਰ ਸਿੰਘ, ਮਨਦੀਪ ਸਿੰਘ ਧਾਰੀਵਾਲ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਤੇ ਹੋਰ ਆਗੂਆਂ ਨੇ ਸਰਕਾਰ ਦੇ ਰਵੱਈਏ ਦੀ ਸਖ਼ਤ ਨਿੰਦਾ ਕਰਦਿਆਂ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਸ੍ਰੀਮਤੀ ਉਪਿੰਦਰ ਕੌਰ ਅਤੇ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ।






