ਡਾ. ਐਸ.ਐਸ. ਆਹਲੂਵਾਲੀਆ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਜਲਦੀ ਹੱਲ ਦਾ ਦਿੱਤਾ ਭਰੋਸਾ

71

 

ਮਾਜਰੀ

ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਮਾਜਰੀ ਵਿੱਚ ਪੈਂਦੇ ਪਿੰਡ ਮਸਤਗੜ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਵਿਕਾਸ ਕਾਰਜਾਂ ਬਾਰੇ ਅਤੇ ਸਮੱਸਿਆਵਾਂ ਸੁਣਨ ਦੇ ਲਈ ਵਿਸ਼ੇਸ਼ ਤੌਰ ਤੇ ਦੌਰਾ ਕੀਤਾ।

ਇਸ ਮੌਕੇ ਉਤੇ ਆਮ ਆਮਦੀ ਪਾਰਟੀ ਦੇ ਬੁਲਾਰੇ ਗੋਵਿੰਦਰ ਮਿੱਤਲ, ਜਿਲ੍ਹਾ ਯੂਥ ਪ੍ਰਧਾਨ ਮੋਹਾਲੀ, ਅਨੂ ਬੱਬਰ, ਟ੍ਰੇਡ ਵਿੰਗ ਦੇ ਜਿਲ੍ਹਾ ਪ੍ਰਧਾਨ, ਜਸਪਾਲ ਸਿੰਘ, ਟ੍ਰੇਡ ਵਿੰਗ ਦੇ ਉਪ ਪ੍ਰਧਾਨ ਅਮਿਤ ਜੈਨ, ਟੇ੍ਰਡ ਵਿੰਗ ਦੇ ਜਿਲ੍ਹਾ ਸਕੱਤਰ, ਅਤੁਲ ਸ਼ਰਮਾਂ, ਯੂਥ ਵਿੰਗ ਦੇ ਜਿਲ੍ਹਾ ਜੁਆਇੰਟ ਸਕੱਤਰ ਦੀਪਇੰਦਰ ਸਿੰਘ, ਅਮਨ ਸੈਣੀ, ਯੂਥ ਵਿੰਗ ਮੋਹਾਲੀ ਤੋਂ ਹਰਮਨਪ੍ਰੀਤ ਸਿੰਘ, ਪਿੰਡ ਦੇ ਸਰਪੰਚ ਕਿਰਪਾਲ ਕੌਰ, ਪੰਚਾਇਤ ਮੈਂਬਰ ਮਨਦੀਪ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਪਿਆਰਾ ਸਿੰਘ, ਸੁਦਾਗਰ ਸਿੰਘ, ਸੰਤ ਸਿੰਘ, ਚਰਨ ਸਿੰਘ ਅਤੇ ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸ਼ੀ ਹਾਜ਼ਰ ਸਨ।

ਇਸ ਮੌਕੇ ਉਤੇ ਪਿੰਡ ਦੇ ਸਰਪੰਚ ਵਲੋਂ ਡਾ. ਆਹਲੂਵਾਲੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਸਤਗੜ੍ਹ ਪਿੰਡ ਦੇ ਵਿੱਚ ਸ਼ਮਸਾਨਘਾਟ ਨੂੰ ਜਾਂਦੇ ਰਸਤੇ ਉਤੇ ਇੱਕ ਵਿਅਕਤੀ ਵਲੋਂ ਉਸਾਰੀ ਕਰਕੇ ਨਜ਼ਾਇਜ਼ ਕਬਜਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਨਿੱਜੀ ਕੰਪਨੀ ਦੇ ਵਲੋਂ ਉਨ੍ਹਾਂ ਦੇ ਪਿੰਡ ਦੀ ਜਮੀਨ ਖਰੀਦ ਕੇ ਰਿਹਾਇਸ਼ੀ ਪ੍ਰੋਜੈਕਟ ਲਗਾਇਆ ਗਿਆ ਸੀ। ਪ੍ਰੋਜੈਕਟ ਦੀ ਆੜ ਦੇ ਵਿੱਚ ਕੰਪਨੀ ਦੇ ਵਲੋਂ ਪਿੰਡ ਦਾ ਰਸਤਾ ਜੋ ਗ੍ਰਾਮ ਪੰਚਾਇਤ ਦੇ ਅਧੀਨ ਆਉਂਦਾ ਹੈ, ਉਸਨੂੰ ਅੱਗੇ ਕਿਸੇ ਹੋਰ ਪ੍ਰਾਇਵੇਟ ਵਿਅਕਤੀ ਨੂੰ ਵੇਚ ਦਿੱਤਾ ਗਿਆ, ਜਿਸ ਵਲੋਂ ਰਸਤੇ ਵਿੱਚ ਉਸਾਰੀ ਕੀਤੀ ਜਾ ਰਹੀ ਹੈ। ਇਸ ਦੇ ਕਾਰਨ ਪਿੰਡ ਵਾਸੀਆਂ ਦਾ ਸ਼ਮਸਾਨਘਾਟ ਜਾਣਾ ਮੁਸਕਿਲ ਹੋ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਪਿੰਡ ਦੇ ਇੱਕ ਹਿੱਸੇ ਵਿੱਚ ਗਲੀ ਦਾ ਲੈਵਲ ਬਹੁਤ ਨੀਵਾਂ ਹੈ, ਜਿਸ ਕਰਕੇ ਬਰਸਾਤੀ ਪਾਣੀ ਅਤੇ ਸੀਵਰੇਜ਼ ਦੇ ਪਾਣੀ ਦਾ ਸਹੀ ਪ੍ਰਬੰਧ ਨਹੀਂ ਹੈ, ਜਿਸ ਨੂੰ ਉਚਾ ਕਰਵਾਉਣ ਦੀ ਜਰੂਰਤ ਹੈ। ਉਨ੍ਹਾਂ ਨੇ ਪਿੰਡ ਵਿੱਚ ਪਾਈ ਗਈ ਸੀਵਰੇਜ਼ ਲਾਇਨ ਦੀ ਸਮੱਸਿਆ ਨੂੰ ਵੀ ਡਾ. ਆਹਲੂਵਾਲੀਆ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਿੰਡ ਵਿੱਚ ਸੀਵਰੇਜ਼ ਲਾਇਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਕਿ ਪੂਰਾ ਨਹੀਂ ਕੀਤਾ ਗਿਆ ਹੈ। ਇਸ ਨੂੰ ਪੂਰਾ ਕਰਵਾਉਣ ਦੀ ਬਹੁਤ ਜ਼ਿਆਦਾ ਜਰੂਰਤ ਹੈ।

ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ ਡੇਢ ਸਾਲ ਤੋਂ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਜਮੀਨਾਂ ਤੇ ਕੀਤੇ ਹੋਏ ਨਜ਼ਾਇਜ਼ ਕਬਜ਼ਿਆ ਨੂੰ ਦੂਰ ਕਰਵਾਉਣ ਦੇ ਲਈ ਮੁਹਿੰਮ ਅਰੰਭੀ ਹੋਈ ਹੈ। ਇਸਦੇ ਤਹਿਤ ਪਿਛਲੇ ਸਮੇਂ ਦੌਰਾਨ ਹਜ਼ਾਰਾਂ ਏਕੜ ਜਮੀਨ ਨੂੰ ਕਬਜ਼ਾ ਮੁਕਤ ਕਰਵਾ ਕੇ ਪੰਚਾਇਤ ਦੇ ਸਪੁਰਦ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਛੇਤੀ ਹੀ ਕੈਬੀਨਟ ਮੰਤਰੀ ਅਨਮੋਲ ਗਗਨ ਮਾਨ ਅਤੇ ਉਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਹੱਲ ਕਰਵਾਇਆ ਜਾਵੇਗਾ। ਜੋ ਸ਼ਮਸਾਨਘਾਟ ਦੇ ਰਸਤੇ ਉਤੇ ਨਜ਼ਾਇਜ਼ ਕਬਜ਼ਾ ਹੋਇਆ ਹੈ, ਉਸਨੂੰ ਛੇਤੀ ਹੀ ਦੂਰ ਕਰਵਾਇਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਮਾਨ ਸਰਕਾਰ ਦੇ ਵਲੋਂ ਪਿੰਡਾਂ ਦੇ ਵਿਕਾਸ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਅਲੱਗ–ਅਲੱਗ ਸ਼ਕੀਮਾਂ ਦੇ ਰਾਂਹੀ ਪਿੰਡਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਮਸਤਗੜ੍ਹ ਦੇ ਵਿੱਚ ਜੋ ਸੀਵਰੇਜ਼ ਲਾਇਨ ਦਾ ਕੰਮ ਰੁਕਿਆ ਹੋਇਆ ਹੈ, ਉਸਨੂੰ ਛੇਤੀ ਹੀ ਪੂਰਾ ਕਰਵਾਇਆ ਜਾਵੇਗਾ।

ਇਸ ਮੌਕੇ ਉਤੇ ਪਿੰਡ ਵਾਸੀਆਂ ਦੇ ਵਲੋਂ ਡਾ. ਆਹਲੂਵਾਲੀਆ ਨੂੰ ਸਿਰੌਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਡਾ. ਆਹਲੂਵਾਲੀਆ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਮਾਨ ਸਰਕਾਰ ਦੇ ਵਲੋਂ ਪਿੰਡ ਮਸਤਗੜ੍ਹ ਦੇ ਵਿੱਚ ਸਰਕਾਰੀ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਆਉਣ ਵਾਲੇ ਸਮੇਂ ਦੇ ਚ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਤੇਜ਼ ਕੀਤਾ ਜਾਵੇਗਾ।