Earthquake Breaking: ਭੂਚਾਲ ਦੇ ਜਬਰਦਸਤ ਝਟਕਿਆਂ ਨਾਲ ਫਿਰ ਹਿੱਲੀ ਧਰਤੀ!

890

 

ਪੰਜਾਬ ਨੈਟਵਰਕ, ਨਵੀਂ ਦਿੱਲੀ–

ਪੰਜਾਬ ਸਮੇਤ ਉਤਰ ਭਾਰਤ ਦੇ ਵਿੱਚ ਮੰਗਲਵਾਰ ਰਾਤ ਨੂੰ ਲੱਗੇ ਭੁਚਾਲ ਦੇ ਜਬਰਦਸਤ ਝਟਕਿਆਂ ਦੇ ਕਾਰਨ, ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹਾਲੇ ਖਤਮ ਨਹੀਂ ਸੀ ਹੋਇਆ ਕਿ, ਇੱਕ ਵਾਰ ਫਿਰ ਭੁਚਾਲ ਦੇ ਝਟਕਿਆਂ ਦੀ ਖ਼ਬਰ ਮਣੀਪੁਰ ਤੋਂ ਸਾਹਮਣੇ ਆ ਗਈ ਹੈ।

ਮਨੀਪੁਰ ਵਿੱਚ ਭੂਚਾਲ ਦੇ ਝਟਕੇ ਲੱਗਣ ਦੀ ਖ਼ਬਰ ਹੈ, ਹਾਲਾਂਕਿ ਭੁੱਚਾਲ ਦੇ ਝਟਕਿਆਂ ਕਾਰਨ ਨੁਕਸਾਨ ਦੀ ਖਬਰ ਨਹੀਂ ਹੈ, ਪਰ ਲੋਕ ਕਾਫੀ ਜ਼ਿਆਦਾ ਡਰੇ ਹੋਏ ਹਨ, ਕਿਉਂਕਿ ਮਹਿਜ਼ ਤਿੰਨ ਹਫਤਿਆਂ ਵਿਚ ਹੀ ਕਰੀਬ ਸੱਤ ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਲੱਗ ਚੁੱਕੇ ਹਨ।

ਜਾਣਕਾਰੀ ਅਨੁਸਾਰ, ਮਣੀਪੁਰ ਦੇ ਮੋਇਰਾਂਗ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.8 ਮਾਪੀ ਗਈ ਹੈ। ਇਸ ਦੀ ਡੂੰਘਾਈ 67 ਕਿਲੋਮੀਟਰ ਸੀ। ਭੂਚਾਲ ਦੇ ਝਟਕੇ ਸ਼ਾਮ 6:51 ਵਜੇ ਮਹਿਸੂਸ ਕੀਤੇ ਗਏ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਦੱਸ ਦੇਈਏ ਕਿ ਮੰਗਲਵਾਰ ਰਾਤ ਨੂੰ ਪੰਜਾਬ, ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ 6.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਦੋਂ ਇਸ ਦਾ ਕੇਂਦਰ ਅਫਗਾਨਿਸਤਾਨ ਦਾ ਫੈਜ਼ਾਬਾਦ ਸ਼ਹਿਰ ਸੀ।

ਪਾਕਿਸਤਾਨ, ਨੇਪਾਲ, ਚੀਨ, ਤਜ਼ਾਕਿਸਤਾਨ ਆਦਿ ਦੇਸ਼ਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੁਆਰਾ ਮਚਾਈ ਗਈ ਤਬਾਹੀ ਕਾਰਨ ਪਾਕਿਸਤਾਨ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ।