ਮਿਸ਼ਨ ਪ੍ਰੇਰਨਾ ਤਹਿਤ ਵਿਦਿਆਰਥੀਆਂ ਦੀ ਮੱਦਦ ਲਈ ਹੈਲਪ ਲਾਈਨ ਸੇਵਾ ਦੀ ਕੀਤੀ ਸ਼ੁਰੂਆਤ
ਪ੍ਰੀਖਿਆ ਨੂੰ ਤਨਾਅ ਮੁਕਤ ਕਰਨ ਲਈ ਸਿੱਖਿਆ ਮਾਹਿਰ ਕਰਨਗੇ ਅਗਵਾਈ
ਫਿਰੋਜ਼ਪੁਰ, 21 ਫਰਵਰੀ 2026-
ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਤਨਾਅ ਮੁਕਤ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ‘ਮਿਸ਼ਨ ਪ੍ਰੇਰਨਾ’ ਤਹਿਤ ਵਿਦਿਆਰਥੀਆਂ ਦੀ ਮਦਦ ਲਈ ਹੈਲਪ ਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਸਿੱਖਿਆ ਮਾਹਿਰਾਂ ਵੱਲੋਂ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਮੁਨੀਲਾ ਅਰੋੜਾ ਡੀ ਈ ਓ ਸੈਕੰਡਰੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਤਨਾਅ-ਮੁਕਤ ਪ੍ਰੀਖਿਆ ਦੀ ਤਿਆਰੀ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਕਾਰਾਤਮਕ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ।
ਡਾ ਸਤਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਮਿਸ਼ਨ ਪ੍ਰੇਰਨਾ’ ਤਹਿਤ ਵਿਦਿਆਰਥੀਆਂ ਲਈ ਰੋਜ਼ਾਨਾ ਸਿੱਖਿਆ ਮਾਹਿਰਾ ਦੇ ਪ੍ਰੇਰਣਾਦਾਇਕ ਲੇਖ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਉਹ ਮਨੋਬਲ ਮਜ਼ਬੂਤ ਕਰ ਸਕਣ।
ਇਸਦੇ ਨਾਲ ਹੀ ਹੁਣ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ “ਹੈਲਪ ਲਾਈਨ” ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਹੈਲਪਲਾਈਨ ਰਾਹੀਂ ਵਿਦਿਆਰਥੀ ਪ੍ਰੀਖਿਆ ਦੌਰਾਨ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਚਿੰਤਾ, ਘਬਰਾਹਟ, ਟੈਂਸ਼ਨ, ਡਰ ਜਾਂ ਪ੍ਰੀਖਿਆ ਫੋਬੀਆ ਸਬੰਧੀ ਸਿੱਖਿਆ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰ ਸਕਣਗੇ।
ਇਹ ਹੈਲਪਲਾਈਨ ਸਿਰਫ਼ ਮਨੋਵਿਗਿਆਨਕ ਸਹਾਇਤਾ, ਹੌਸਲਾ ਅਫ਼ਜ਼ਾਈ ਅਤੇ ਸਕਾਰਾਤਮਕ ਮਾਰਗਦਰਸ਼ਨ ਲਈ ਹੈ।ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਵਾਉਣ ਕਿ ਤੁਸੀਂ ਇਕੱਲੇ ਨਹੀਂ ਹੋ — ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਹੌਸਲਾ ਰੱਖੋ – ਮਿਹਨਤ, ਇਮਾਨਦਾਰੀ ਅਤੇ ਆਤਮ-ਵਿਸ਼ਵਾਸ ਨਾਲ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ।
ਵਿਦਿਆਰਥੀ ਪ੍ਰੀਖਿਆ ਦੌਰਾਨ ਰੋਜ਼ਾਨਾ ਸ਼ਾਮ 04:00 ਵਜੇ ਤੋਂ 05:00 ਵਜੇ ਤੱਕ ਹੇਠ ਲਿਖੇ ਸਿੱਖਿਆ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ:
ਡਾ. ਰਮੇਸ਼ਵਰ ਸਿੰਘ ਉਘੇ – ਸਿੱਖਿਆ ਮਾਹਿਰ
ਮੋਬਾਈਲ: 9876142681
ਸੁਖਵਿੰਦਰ ਸਿੰਘ – ਲੈਕਚਰਾਰ
ਮੋਬਾਈਲ: 9914380202
ਸਰਬਜੀਤ ਕੌਰ – ਲੈਕਚਰਾਰ
ਮੋਬਾਈਲ: 9872543620
ਰਜਨੀ ਜੱਗਾ – ਲੈਕਚਰਾਰ
ਮੋਬਾਈਲ: 9478400786
ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਅਧਿਆਪਕ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਅਤੇ ਸੰਦੀਪ ਕੁਮਾਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਹੈਲਪਲਾਈਨ ਸੇਵਾ ਦਾ ਲਾਭ ਉਠਾਉਣ ਅਤੇ ਪ੍ਰੀਖਿਆਵਾਂ ਨੂੰ ਤਨਾਅ ਦੀ ਬਜਾਏ ਆਤਮ-ਵਿਸ਼ਵਾਸ ਨਾਲ ਪੂਰਾ ਕਰਨ।






