Education News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੋਵੇਗੀ ਦੂਰ: ਸਿੱਖਿਆ ਵਿਭਾਗ ਨੇ ‘ਆਰਜੀ ਪ੍ਰਬੰਧ’ ਲਈ ਜਾਰੀ ਕੀਤੇ ਨਵੇਂ ਨਿਰਦੇਸ਼
Punjab Network
Education News: ਚੰਡੀਗੜ੍ਹ (ਐਸ.ਏ.ਐਸ. ਨਗਰ), 2 ਜਨਵਰੀ 2026: ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਵਿੱਚ ਪਾਈ ਜਾ ਰਹੀ ਅਸਮਾਨਤਾ ਨੂੰ ਦੂਰ ਕਰਨ ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ।
ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ) ਨੂੰ ਆਪਣੇ ਆਪਣੇ ਜ਼ਿਲ੍ਹਿਆਂ ਦੇ ਅੰਦਰ ਅਧਿਆਪਕਾਂ ਦੇ ਆਰਜੀ ਪ੍ਰਬੰਧ (Temporary Adjustment) ਕਰਨ ਦੇ ਅਧਿਕਾਰ ਦੇ ਦਿੱਤੇ ਹਨ। temporary adjustment of teachers at primary level
ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਹੋਵੇਗੀ ਤਾਇਨਾਤੀ
ਡਾਇਰੈਕਟੋਰੇਟ ਵੱਲੋਂ ਜਾਰੀ ਪੱਤਰ ਅਨੁਸਾਰ, ਯੂਡਾਈਸ (UDISE) ਅਤੇ ਈ-ਪੰਜਾਬ ਡਾਟਾ ਦੀ ਘੋਖ ਤੋਂ ਸਾਹਮਣੇ ਆਇਆ ਹੈ ਕਿ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਅਧਿਆਪਕ ਵੱਧ ਹਨ ਅਤੇ ਕਈਆਂ ਵਿੱਚ ਬਹੁਤ ਘੱਟ। ਇਸ ਨੂੰ ਸੁਧਾਰਨ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ:
- 1 ਤੋਂ 20 ਵਿਦਿਆਰਥੀ: 1 ਅਧਿਆਪਕ
- 21 ਤੋਂ 60 ਵਿਦਿਆਰਥੀ: 2 ਅਧਿਆਪਕ
- 151 ਤੋਂ 190 ਵਿਦਿਆਰਥੀ: 7 ਅਧਿਆਪਕ
351 ਤੋਂ ਵੱਧ ਵਿਦਿਆਰਥੀ: ਹਰ 40 ਵਿਦਿਆਰਥੀਆਂ ਪਿੱਛੇ ਇੱਕ ਵਾਧੂ ਅਧਿਆਪਕ ਤਾਇਨਾਤ ਕੀਤਾ ਜਾ ਸਕੇਗਾ।
ਮੁੱਖ ਸ਼ਰਤਾਂ
ਵਿਭਾਗ ਨੇ ਆਪਣੇ ਪੱਤਰ ਵਿੱਚ ਇਹ ਵੀ ਡੀਈਓਜ਼ ਨੂੰ ਲਿਖਿਆ ਹੈ ਕਿ ਦੂਰ-ਦੁਰਾਡੇ, ਪੇਂਡੂ ਅਤੇ ਪੱਛੜੇ ਇਲਾਕਿਆਂ ਦੇ ਉਨ੍ਹਾਂ ਸਕੂਲਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿੱਥੇ ਅਧਿਆਪਕ-ਵਿਦਿਆਰਥੀ ਅਨੁਪਾਤ (PTR) ਘੱਟ ਹੈ। ਇਹ ਅਧਿਆਪਕ ਆਰਜੀ ਪ੍ਰਬੰਧ ਪੂਰੇ ਵਿਦਿਅਕ ਵਰ੍ਹੇ ਲਈ ਹੋਣਗੇ, ਪਰ ਹਰ ਤਿਮਾਹੀ (Quarterly) ‘ਤੇ ਇਨ੍ਹਾਂ ਦਾ ਰੀਵਿਊ ਕੀਤਾ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਕਿ ਅਧਿਆਪਕ ਨੂੰ ਉਸਦੇ ਮੂਲ (ਪਿਤਰੀ) ਸਕੂਲ ਤੋਂ ਘੱਟ ਤੋਂ ਘੱਟ ਦੂਰੀ ‘ਤੇ ਤਾਇਨਾਤ ਕੀਤਾ ਜਾਵੇ ।
ਆਰਜੀ ਡਿਊਟੀ ਲਈ ਇੱਛੁਕ ਅਧਿਆਪਕਾਂ ਨੂੰ ਪਹਿਲ ਦਿੱਤੀ ਜਾਵੇਗੀ। ‘Exempted Category’ ਅਤੇ ਸੇਵਾ-ਮੁਕਤੀ ਦੇ ਨੇੜਲੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਹੀ ਭੇਜਿਆ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਅਸਾਧਾਰਨ ਹਾਲਾਤਾਂ ਵਿੱਚ 15 ਦਿਨਾਂ ਲਈ ਆਰਜੀ ਡਿਊਟੀ ਲਗਾਉਣ ਦੇ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ, ਜਿਸ ਵਿੱਚ ਆਮ ਸ਼ਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਹਰੇਕ ਤਾਇਨਾਤੀ ਦਾ ਰਿਕਾਰਡ ਅਤੇ ਸਰਟੀਫਿਕੇਟ ਮੁੱਖ ਦਫਤਰ ਨੂੰ ਭੇਜਣਾ ਲਾਜ਼ਮੀ ਹੋਵੇਗਾ।






