Education News: 6635 ਈ.ਟੀ.ਟੀ ਅਧਿਆਪਕਾਂ ਦੀ DPI ਐਲੀਮੈਂਟਰੀ ਨਾਲ ਹੋਈ ਅਹਿਮ ਮੀਟਿੰਗ, ਜਾਣੋ ਕੀ ਮਿਲਿਆ ਭਰੋਸਾ

860

 

  • 6635 ਅਧਿਆਪਕਾਂ ਦੀ ਵੇਟਿੰਗ ਲਿਸਟ ਅਤੇ ਬਦਲੀਆਂ ਸਬੰਧੀ ਪੋਰਟਲ ਖੋਲ੍ਹਣ ਦੀ ਮੰਗ

ਦਲਜੀਤ ਕੌਰ, ਸੰਗਰੂਰ

6635 ਈ. ਟੀ. ਟੀ. ਅਧਿਆਪਕਾਂ ਦੀ ਮੀਟਿੰਗ ਡੀ.ਪੀ.ਆਈ. ਐਲੀਮੈਂਟਰੀ ਐਜੂਕੇਸ਼ਨ ਸੰਗੀਤਾ ਸ਼ਰਮਾ ਦੇ ਨਾਲ ਹੋਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ6635 ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕੁਲਦੀਪ ਖੋਖਰ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਸਿੱਖਿਆ ਵਿਭਾਗ ਤੋਂ 6635 ਅਧਿਆਪਕਾਂ ਦੀ ਰਹਿੰਦੀ ਵੇਟਿੰਗ ਲਿਸਟ ਤੁਰੰਤ ਜਾਰੀ ਕਰਨ ਲਈ ਮੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਡੀਪੀਈ ਨੇ ਭਰੋਸਾ ਦਿੱਤਾ ਗਿਆ ਕਿ ਅਸੀਂ ਦੋ ਹਫ਼ਤੇ ਤੱਕ ਲਿਸਟ ਜਾਰੀ ਕਰ ਰਹੇ ਹਾਂ ਤੇ ਫਿਰ 6635 ਅਧਿਆਪਕਾਂ ਨੂੰ 5994 ਤੋਂ ਪਹਿਲਾਂ ਇੱਕ ਵਿਸ਼ੇਸ ਮੌਕਾ ਦੇਣ ਦੀ ਗੱਲ ਕਹੀ ਗਈ ਤਾਂ ਡੀ.ਪੀ.ਆਈ. ਐਲੀਮੈਂਟਰੀ ਐਜੂਕੇਸ਼ਨ ਸੰਗੀਤਾ ਸ਼ਰਮਾ ਤਾਂ ਉਹਨਾਂ ਨੇ ਕਿਹਾ ਤੁਹਾਡੀ ਬਦਲੀ ਸੰਬੰਧੀ ਪ੍ਰਕਿਰਿਆ ਚਲ ਰਹੀ ਹੈ ਤੇ ਅਸੀਂ ਬਹੁਤ ਜਲਦੀ ਪੋਰਟਲ ਵੀ ਖੋਲਣ ਜਾ ਰਹੇ ਹਾਂ ਅਤੇ ਇਸ ਹਫ਼ਤੇ ਦੇ ਅੰਤ ਤੱਕ ਬਦਲੀ ਦਾ ਪੋਰਟਲ਼ ਵੀ ਖੋਲ੍ਹ ਦਿੱਤਾ ਜਾਵੇਗਾ।

ਇਸ ਮੌਕੇ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕੁਲਦੀਪ ਖੋਖਰ ਤੇ ਬਲਜਿੰਦਰ ਸਿੰਘ ਸੇਖਪੁਰਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ 6635 ਅਧਿਆਪਕਾਂ ਦੀ ਲਿਸਟ ਨਹੀਂ ਜਾਰੀ ਕੀਤੀ ਤੇ ਬਦਲੀ ਲਈ ਪੋਰਟਲ ਨਹੀਂ ਖੋਲ੍ਹਿਆ ਜਾਦਾਂ ਤਾਂ ਬਹੁਤ ਜਲਦੀ ਸਟੇਟ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।