Education News: ਸਿੱਖਿਆ ਵਿਭਾਗ ਨੇ ਮੁੱਖ ਅਧਿਆਪਕਾਂ ਨੂੰ ਦਿੱਤੀ ਤਰੱਕੀ

349

 

ਰਾਕੇਸ਼ ਨਈਅਰ ਚੋਹਲਾ, ਤਰਨਤਾਰਨ

ਸਿੱਖਿਆ ਵਿਭਾਗ, ਪੰਜਾਬ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਸੰਬੰਧੀ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਤਰਨ ਤਾਰਨ ਕਵਲਜੀਤ ਸਿੰਘ ਧੰਜੂ ਦੀ ਅਗਵਾਈ ਵਿਚ ਉਹਨਾਂ ਦੀ ਮਿਹਨਤੀ ਅਤੇ ਇਮਾਨਦਾਰ ਟੀਮ ਵੱਲੋਂ ਸਾਰੀਆਂ ਸ਼ਰਤਾਂ ਅਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜ ਮੁੱਖ ਅਧਿਆਪਕਾਂ ਨੂੰ ਬਤੌਰ ਸੈਂਟਰ ਮੁੱਖ ਅਧਿਆਪਕ ਦੀ ਤਰੱਕੀ ਦੇ ਕੇ ਇਸ ਸਾਲ ਦੇ ਅਧਿਆਪਕ ਦਿਵਸ ਨੂੰ ਯਾਦਗਾਰੀ ਬਣਾਇਆ ਹੈ।

ਇਸ ਮੌਕੇ ‘ਤੇ ਡੀ.ਈ.ਓ ਸਾਹਿਬ ਵੱਲੋਂ ਪਦ-ਉੱਨਤ ਹੋਏ ਸੀ.ਐੱਚ.ਟੀ ਪਰਮਿੰਦਰ ਕੌਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਭੁੱਚਰ ਕਲਾਂ,ਜਗਜੀਵਨ ਸਿੰਘ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਜੀਓਬਾਲਾ,ਹਰਮਨ ਦੀਪ ਸਿੰਘ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਆਂਸਲ ਉਤਾੜ,ਮਨਦੀਪ ਸਿੰਘ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰੋਂ, ਗੁਰਵਿੰਦਰ ਸਿੰਘ ਬੱਬੂ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਘਰਿਆਲਾ (ਮੁੰਡੇ), ਸ਼ਟੇਸ਼ਨ ਅਲਾਟ ਕਰਦੇ ਹੋਏ ਹੋਰ ਵੱਧ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਉਹਨਾਂ ਦਾ ਦਫਤਰ ਅਤੇ ਟੀਮ ਪੂਰੀ ਤਰ੍ਹਾਂ ਅਧਿਆਪਕਾਂ ਦੀ ਹਰ ਮੁਸ਼ਕਿਲ ਅਤੇ ਜਾਇਜ ਮੰਗ ਲਈ ਕੋਸ਼ਿਸ਼ ਕਰਦੀ ਹੈ ਕਿ ਹਰ ਇਕ ਨੂੰ ਉਸਦਾ ਬਣਦਾ ਹੱਕ ਸਮੇਂ ਸਿਰ ਮਿਲੇ।

ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਰਬਜੀਤ ਸਿੰਘ ਖਡੂਰ ਸਾਹਿਬ ਵੱਲੋਂ ਜਿਥੇ ਤਰੱਕੀ ਪ੍ਰਾਪਤ ਕਰਨ ਵਾਲੇ ਮੁੱਖ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ, ਉਥੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਕਵਲਜੀਤ ਸਿੰਘ ਧੰਜੂ,ਡਿਪਟੀ ਡੀ.ਈ.ਓ ਸੁਰਿੰਦਰ ਕੁਮਾਰ, ਸੁਪਰਡੈਂਟ ਨਰਿੰਦਰ ਭੱਲਾ ਅਤੇ ਡੀਲਿੰਗ ਹੈਂਡ ਸ੍ਰੀਮਤੀ ਰੀਨਾ ਰਾਏ ਦਾ ਵੀ ਧੰਨਵਾਦ ਕੀਤਾ ਹੈ, ਜਿਨਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਇਹ ਕਾਰਜ਼ ਸਿਰੇ ਲਗਾਇਆ ਹੈ।

ਪ੍ਰੈੱਸ ਸਕੱਤਰ ਅਮਰਜੀਤ ਸਿੰਘ ਬੁੱਘਾ ਨੇ ਇਸ ਪ੍ਰਾਪਤੀ ‘ਤੇ ਐਲੀਮੈਂਟਰੀ ਟੀਚਰ ਯੂਨੀਅਨ ਤਰਨ ਤਾਰਨ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਬੀ.ਈ.ਈ.ਓ ਪਰਮਜੀਤ ਕੌਰ, ਬੀ.ਈ.ਈ.ਓ ਜਸਵਿੰਦਰ ਸਿੰਘ, ਰਣਜੀਤ ਕੌਰ ਸੀ.ਐੱਚ.ਟੀ, ਸੁਖਦੇਵ ਸਿੰਘ ਸੀ.ਐੱਚ.ਟੀ, ਈ.ਟੀ.ਯੂ ਦੇ ਸਟੇਟ ਬਾਡੀ ਮੈਂਬਰ ਮਨਿੰਦਰ ਸਿੰਘ, ਗੁਰਵਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਧਾਮੀ ਜਨਰਲ ਸਕੱਤਰ, ਅਮਰਜੀਤ ਸਿੰਘ ਬੁੱਘਾ ਪ੍ਰੈੱਸ ਸਕੱਤਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਨਰਿੰਦਰ ਨੂਰ, ਬਲਜੀਤ ਸਿੰਘ ਟਾਮ,ਗੁਰਦੇਵ ਸਿੰਘ ਲੁਹਾਰੀਆ, ਤੋਂ ਇਲਾਵਾ ਹਰਵਿੰਦਰ ਸਿੰਘ, ਮਨਦੀਪ ਸਿੰਘ, ਜਗਜੀਵਨ ਸਿੰਘ, ਹਰਮਨਦੀਪ ਸਿੰਘ,ਅਮਨਦੀਪ ਸਿੰਘ, ਗੁਰਲਵਦੀਪ ਸਿੰਘ,ਮਨਜੀਤ ਸਿੰਘ ਪਾਰਸ, ਸਰਬਜੀਤ ਸਿੰਘ, ਪ੍ਰਦੀਪ ਧਵਨ, ਪਰਮਿੰਦਰਜੀਤ ਸਿੰਘ,ਪਵਨ ਮੈਡਮ,ਜਸਮੀਤ ਕੌਰ,ਮਨਬੀਰ ਕੌਰ, ਹਰਪ੍ਰੀਤ ਸਿੰਘ ਆਦਿ ਹਾਜਰ ਸਨ।