Wednesday, April 24, 2024
No menu items!
HomeEducationAI Teacher in India: ਹੁਣ ਸਕੂਲਾਂ 'ਚ ਪੜ੍ਹਾਉਣਗੇ AI ਅਧਿਆਪਕ, ਵੇਖੋ ਵੀਡੀਓ

AI Teacher in India: ਹੁਣ ਸਕੂਲਾਂ ‘ਚ ਪੜ੍ਹਾਉਣਗੇ AI ਅਧਿਆਪਕ, ਵੇਖੋ ਵੀਡੀਓ

 

AI Teacher in India: AI teachers will teach in schools: ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਵਰਤੋਂ ਪੂਰੀ ਦੁਨੀਆ ‘ਚ ਤੇਜ਼ੀ ਨਾਲ ਵਧ ਰਹੀ ਹੈ। ਹੁਣ ਭਾਰਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੀ ਏਆਈ ਦੀ ਵਰਤੋਂ ਕੀਤੀ ਜਾ ਰਹੀ ਹੈ।

ਏਆਈ ਦਾ ਖੇਤਰ ਲਗਾਤਾਰ ਤਰੱਕੀ ਕਰ ਰਿਹਾ ਹੈ, ਇਸ ਖੇਤਰ ਵਿੱਚ ਹਰ ਰੋਜ਼ ਨਵੇਂ ਬਦਲਾਅ ਹੋ ਰਹੇ ਹਨ। ਹੁਣ ਭਾਰਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੀ ਏਆਈ ਦੀ ਵਰਤੋਂ ਕੀਤੀ ਜਾ ਰਹੀ ਹੈ।

ਕੇਰਲ ਵਿਚ AI ਅਧਿਆਪਕ ਦੀ ਨਿਯੁਕਤੀ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਏਆਈ ਦੀ ਮਦਦ ਨਾਲ ਪੜ੍ਹਾਇਆ ਜਾ ਰਿਹਾ ਹੈ। ਇਹ ਵੀਡੀਓ ਕੇਰਲ ਰਾਜ ਦੀ ਹੈ। ਜਿਸ ਨੂੰ makerlabs_official ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਕੇਰਲ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਏਆਈ ਦੀ ਮਦਦ ਨਾਲ ਸਿੱਖਿਆ ਕਰਵਾਈ ਜਾ ਰਹੀ ਹੈ।

ਇਸ ਦੇ ਲਈ ਹਿਊਮਨਾਈਡ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਜਨਰੇਟਿਵ ਏਆਈ ਸਕੂਲ ਟੀਚਰ ਨੂੰ ਪਿਛਲੇ ਮਹੀਨੇ ਹੀ ਸਕੂਲ ਵਿੱਚ ਸ਼ਾਮਲ ਕੀਤਾ ਗਿਆ ਸੀ, ਜੋ ਹੁਣ ਵਿਦਿਆਰਥੀਆਂ ਵਿੱਚ ਕਾਫੀ ਹਰਮਨ ਪਿਆਰਾ ਹੋ ਗਿਆ ਹੈ।

AI ਅਧਿਆਪਕ

ਵੀਡੀਓ ਵਿੱਚ, ਇੱਕ ਮਹਿਲਾ AI ਅਧਿਆਪਕ ਸਾੜ੍ਹੀ ਪਹਿਨ ਕੇ ਕੇਰਲ ਦੇ ਜਨਰੇਟਿਵ ਏਆਈ ਸਕੂਲ ਵਿੱਚ ਬੱਚਿਆਂ ਨੂੰ ਮਿਲ ਰਹੀ ਹੈ। ਉਸ ਨੂੰ ਸਕੂਲੀ ਬੱਚਿਆਂ ਨਾਲ ਹੱਥ ਮਿਲਾਉਂਦੇ ਵੀ ਦੇਖਿਆ ਗਿਆ।

ਇਸ ਹਿਊਮਨਾਈਡ ਰੋਬੋਟ ਦਾ ਨਾਂ ਆਈਰਿਸ ਰੱਖਿਆ ਗਿਆ ਹੈ। AI ਅਧਿਆਪਕ Iris 3 ਵਿਸ਼ਿਆਂ ਬਾਰੇ ਗੱਲ ਕਰ ਸਕਦਾ ਹੈ। ਇਸ ਨਾਲ ਆਈਰਿਸ ਕਿਸੇ ਵੀ ਔਖੇ ਸਵਾਲ ਦਾ ਜਵਾਬ ਮਿੰਟਾਂ ‘ਚ ਆਸਾਨ ਤਰੀਕੇ ਨਾਲ ਦੇ ਸਕਦੀ ਹੈ ਤਾਂ ਕਿ ਬੱਚੇ ਉਸ ਦੇ ਸਵਾਲਾਂ ਨੂੰ ਆਸਾਨੀ ਨਾਲ ਸਮਝ ਸਕਣ।

Image

AI ਰੋਬੋਟ ਲਿਆਉਣ ਵਾਲੀ ਕੰਪਨੀ ‘MakerLabs Edutech’ ਦੇ ਅਨੁਸਾਰ, Iris ਨਾ ਸਿਰਫ ਕੇਰਲ ਵਿੱਚ ਸਗੋਂ ਦੇਸ਼ ਵਿੱਚ ਪਹਿਲੀ ਜਨਰੇਟਿਵ AI ਅਧਿਆਪਕ ਹੈ। ਏਆਈ ਟੀਚਰ ਆਈਰਿਸ ਦਾ ਗਿਆਨ ਅਧਾਰ ChatGPT ਵਰਗੇ ਪ੍ਰੋਗਰਾਮਿੰਗ ਤੋਂ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਰੋਬੋਟ ਨੂੰ ਨੀਤੀ ਆਯੋਗ ਦੇ ਅਟਲ ਟਿੰਕਰਿੰਗ ਲੈਬ (ATL) ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈ।

https://twitter.com/AnandPanna1/status/1766031868963807581

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments