ਵੀਰਵਾਰ, ਅਕਤੂਬਰ 10, 2024
No menu items!
HomeEducationਵੱਡੀ ਖ਼ਬਰ: PGDCA ਕੋਰਸ ਬੰਦ ਕਰਨ ਦੇ ਹੁਕਮ! PSU ਰੰਧਾਵਾ ਵੱਲੋਂ ਸਖ਼ਤ...

ਵੱਡੀ ਖ਼ਬਰ: PGDCA ਕੋਰਸ ਬੰਦ ਕਰਨ ਦੇ ਹੁਕਮ! PSU ਰੰਧਾਵਾ ਵੱਲੋਂ ਸਖ਼ਤ ਨਿਖੇਧੀ

Published On

 

ਯੂਨੀਵਰਸਿਟੀ ਕਾਲਜ ਮੂਨਕ ‘ਚ ਪਿਛਲੇ ਕਈ ਸਾਲਾਂ ਤੋਂ PGDCA ਦਾ ਕੋਰਸ ਸਫਲਤਾ ਪੂਰਵਕ ਚੱਲ ਰਿਹੈ- PSU (ਸ਼ਹੀਦ ਰੰਧਾਵਾ) 

ਦਲਜੀਤ ਕੌਰ, ਮੂਨਕ/ਸੰਗਰੂਰ:

ਪੰਜਾਬ ਸਟੂਡੈਂਟਸ ਯੂਨੀਅਨ (PSU ਸ਼ਹੀਦ ਰੰਧਾਵਾ) ਨੇ ਬਿਆਨ ਜਾਰੀ ਕਰਕੇ ਯੂਨੀਵਰਸਿਟੀ ਕਾਲਜ ਮੂਨਕ ਚ ਚਲਦੇ PGDCA ਦੇ ਕੋਰਸ ਨੂੰ ਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਤੇ ਕੋਰਸ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਤੇ ਲਸ਼ਮਣ ਬਖਸ਼ੀਵਾਲਾ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਮੂਨਕ ਚ ਪਿਛਲੇ ਕਈ ਸਾਲਾਂ ਤੋਂ PGDCA ਦਾ ਕੋਰਸ ਸਫਲਤਾ ਪੂਰਵਕ ਚੱਲ ਰਿਹਾ ਹੈ।

ਪਰੰਤੂ ਇਸ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਠੋਸ ਕਾਰਨ ਤੋਂ PGDCA ਦਾ ਕੋਰਸ ਬੰਦ ਕਰਨ ਦਾ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ।

ਉਹਨਾਂ ਕਿਹਾ ਕਿ PGDCA ਇੱਕ ਸਾਲ ਦਾ ਕੋਰਸ ਹੈ ਜਿਸ ਦੀ ਫੀਸ 26000 ਦੇ ਕਰੀਬ ਹੈ ਸੈਸ਼ਨ 2022- 23 ਦੌਰਾਨ ਕਾਲਜ ‘ਚ ਕੋਰਸ ਚ 44 ਵਿਦਿਆਰਥੀ ਪੜ੍ਹਦੇ ਸਨ ਤੇ ਸੈਸ਼ਨ 2023- 24 ਦੌਰਾਨ ਵਿਦਿਆਰਥੀਆਂ ਦੀ ਗਿਣਤੀ 57 ਸੀ ਇਹਨਾਂ ਵਿਦਿਆਰਥੀਆਂ ਨੂੰ ਪੜਾਉਣ ਲਈ ਕਾਲਜ ਚ 4 ਅਧਿਆਪਕ ਵੀ ਮੌਜੂਦ ਹਨ। ਇਸ ਫੈਸਲੇ ਨਾਲ ਇਹਨਾਂ ਅਧਿਆਪਕਾਂ ਦਾ ਭਵਿੱਖ ਵੀ ਖਤਰੇ ਚ ਹੈ।

ਉਹਨਾਂ ਕਿਹਾ ਕਿ ਕਾਲਜਾਂ ਦੇ ਵਿੱਚ ਕਿਸੇ ਕੋਰਸ ਨੂੰ ਚਲਾਉਣ ਜਾਂ ਬੰਦ ਕਰਨ ਲਈ ਇੱਕ ਬਕਾਇਦਾ ਮਾਪਦੰਡ ਬਣਨਾ ਚਾਹੀਦਾ ਹੈ। ਪ੍ਰੰਤੂ ਪੰਜਾਬੀ ਯੂਨੀਵਰਸਿਟੀ ਬਿਨਾਂ ਕਿਸੇ ਮਾਪਦੰਡ ਤੋਂ ਕਾਲਜਾਂ ਚ ਕੋਰਸ ਚਲਾਉਣ ਤੇ ਬੰਦ ਕਰਨ ਦੇ ਤਾਨਾਸ਼ਾਹੀ ਫਰਮਾਨ ਜਾਰੀ ਕਰਦੀ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਮੰਗ ਕੀਤੀ ਕਿ ਮੂਨਕ ਕਾਲਜ ਚ ਬੰਦ ਕੀਤਾ ਪੀਜੀਡੀਸੀਏ ਦਾ ਕੋਰਸ ਮੁੜ ਸ਼ੁਰੂ ਕੀਤਾ ਜਾਵੇ। ਜੇਕਰ ਕੋਰਸ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ।

 

RELATED ARTICLES
- Advertisment -

Most Popular

Recent Comments