Tuesday, May 21, 2024
No menu items!
HomeEducationਵੱਡੀ ਖ਼ਬਰ: ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ

ਵੱਡੀ ਖ਼ਬਰ: ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ

 

Unemployed teachers: ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਸਿੱਖਿਆ ਸਕੱਤਰ ਨਾਲ ਕੀਤੀ ਮੀਟਿੰਗ, ਨਹੀ ਨਿਕਲਿਆ ਕੋਈ ਸਾਰਥਕ ਨਤੀਜਾ

ਇਹ ਵੀ ਪੜ੍ਹੋ-School Times Changed: ਪੰਜਾਬ ਦੇ ਸਕੂਲਾਂ ਦਾ ਵੀ ਬਦਲਿਆ ਜਾਵੇ ਸਮਾਂ, ਅਧਿਆਪਕਾਂ ਕੀਤੀ ਮੰਗ

ਦਲਜੀਤ ਕੌਰ/ਪੰਜਾਬ ਨੈੱਟਵਰਕ, ਚੰਡੀਗੜ੍ਹ-

Unemployed teachers: ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦੇ ਸਬੰਧ ਵਿਚ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਸਿੱਖਿਆ ਸਕੱਤਰ ਪੰਜਾਬ ਕਮਲ ਕਿਸ਼ੋਰ ਯਾਦਵ ਨਾਲ ਮੀਟਿੰਗ ਕੀਤੀ ਗਈ। ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸਾਰੀਆਂ ਮੰਗਾਂ ਤੇ ਵਿਸਤਾਰ ਨਾਲ ਗੱਲਬਾਤ ਹੋਈ।

ਇਹ ਵੀ ਪੜ੍ਹੋ-Woman Teacher death; ਪੰਜਾਬ ‘ਚ ਸਰਕਾਰੀ ਅਧਿਆਪਕਾ ਵਲੋਂ ਖੁਦਕੁਸ਼ੀ, ਬਲੈਕਮੇਲਿੰਗ ਤੋਂ ਸੀ ਪ੍ਰੇਸ਼ਾਨ

ਮਾਸਟਰ ਕੇਡਰ ਦੀ ਨਵੀਂ ਭਰਤੀ ਬਾਰੇ ਪੁੱਛਣ ਤੇ ਸਿੱਖਿਆ ਸਕੱਤਰ ਨੇ ਕਿਹਾ ਕਿ ਜਦੋਂ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਸ਼ਨ ਲਈ ਲਿਸਟਾਂ ਮੁਕੰਮਲ ਨਹੀਂ ਹੋ ਜਾਂਦੀਆਂ ਤਾਂ ਮਾਸਟਰ ਕੇਡਰ ਭਰਤੀ ਲਈ ਕਿੰਨੀਆਂ ਪੋਸਟਾਂ ਦਿੱਤੀਆਂ ਜਾਣਗੀਆਂ, ਇਸ ਬਾਰੇ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ।

ਇਹ ਵੀ ਪੜ੍ਹੋ-Severe Weather Alert: ਮੌਸਮ ਵਿਭਾਗ ਯੈਲੋ ਅਲਰਟ ਜਾਰੀ! ਭਾਰੀ ਮੀਂਹ ਤੋਂ ਬਾਅਦ Heatwave ਦੀ ਚੇਤਾਵਨੀ

55% ਦੀ ਸ਼ਰਤ ਅਤੇ ਉਮਰ ਹੱਦ ਵਿੱਚ ਛੋਟ ਬਾਰੇ ਜਬਾਬ ਦਿੱਤਾ ਗਿਆ ਹੈ ਕਿ, ਜਦੋਂ ਤੱਕ ਪੋਸਟਾਂ ਦੀ ਗਿਣਤੀ ਦੀ ਪ੍ਰਪੋਜਲ ਤਿਆਰ ਕਰਕੇ ਕੈਬਨਿਟ ਵੱਲੋਂ ਪ੍ਰਵਾਨਗੀ ਲਈ ਭੇਜੀ ਜਾਵੇਗੀ ਤਾਂ, ਇਨ੍ਹਾਂ ਮੰਗਾਂ ‘ਤੇ ਵਿਚਾਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ-Holiday Alert: ਪੰਜਾਬ ਸਰਕਾਰ ਵੱਲੋਂ 1 ਜੂਨ ਨੂੰ ਛੁੱਟੀ ਦਾ ਐਲਾਨ

ਲੈਕਚਰਾਰ ਦੀ ਭਰਤੀ ਸਬੰਧੀ ਸਮਾਜਿਕ ਸਿੱਖਿਆ ਨੂੰ ਕੰਨਸੀਡਰ ਕਰਨ ਦੀ ਮੰਗ ਬਾਰੇ ਕਿਹਾ ਗਿਆ ਕਿ ਚੋਣਾਂ ਤੋਂ ਬਾਅਦ ਕੈਬਨਿਟ ਮੀਟਿੰਗ ਵਿੱਚ ਪੋਸਟਾਂ ਦੀ ਗਿਣਤੀ ਅਤੇ ਸੋਸ਼ਲ ਸਟੱਡੀ ਵਿਸ਼ੇ ਪ੍ਰਵਾਨਗੀ ਉਪਰੰਤ ਹੀ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋFake News: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਬਾਰੇ ਫਰਜ਼ੀ ਖ਼ਬਰ ਵਾਇਰਲ

ਆਰਟ ਐਂਡ ਕਰਾਫਟ ਦੀ ਭਰਤੀ ਮੁਕੰਮਲ ਕਰਨ ਦੀ ਮੰਗ ਬਾਰੇ ਜਬਾਬ ਦਿੱਤਾ ਗਿਆ ਕਿ ਇਹ ਅੰਡਰ ਪ੍ਰੋਸੈਸਿੰਗ ਹੈ ਇਸ ਵਿੱਚ ਹਾਲੇ ਸਮਾਂ ਲੱਗੇਗਾ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਮੋਰਚੇ ਦੇ ਸੂਬਾਈ ਆਗੂ ਰਮਨ ਕੁਮਾਰ ਮਲੋਟ, ਸੁਖਵਿੰਦਰ ਸਿੰਘ ਢਿਲਵਾਂ, ਹਰਜਿੰਦਰ ਸਿੰਘ ਝੁਨੀਰ, ਜਸਵੰਤ ਘੁਬਾਇਆ, ਅਮਨਦੀਪ ਸਿੰਘ ਸੇਖਾ, ਸਿੰਮੀ ਪਟਿਆਲਾ ਹਰਜਿੰਦਰ ਬੁੱਢਲਾਡਾ, ਨੇ ਕੇਡਰ ਨੂੰ ਸੁਨੇਹਾ ਦਿੱਤਾ ਕਿ ਜੋ ਮੌਜੂਦ ਆਮ ਆਦਮੀ ਪਾਰਟੀ ਦੇ ਐਮ ਪੀ ਉਮੀਦਵਾਰ, ਮੰਤਰੀਆਂ, ਵਿਧਾਇਕਾਂ ਨੂੰ ਮੰਗ ਪੱਤਰ ਦੇਣ ਵਾਲੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ ਅਤੇ ਜਿਥੇ ਵੀ ਮੁੱਖ ਮੰਤਰੀ ਪੰਜਾਬ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਉਣ, ਉਥੇ ਉਹਨਾਂ ਨੂੰ ਸਵਾਲ ਕੀਤੇ ਜਾਣ ਅਤੇ ਮੰਗ ਪੱਤਰ ਦਿੱਤੇ ਜਾਣ ਤੇ ਜੇਕਰ ਸਾਨੂੰ ਅਣਗੌਲਿਆਂ ਕੀਤਾ ਗਿਆ ਤਾਂ ਤਿਖਾ ਵਿਰੋਧ ਕੀਤਾ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments