ਸ਼ਨੀਵਾਰ, ਜੁਲਾਈ 20, 2024
No menu items!
HomeEducationEducation News: ਸਿੱਖਿਆ ਵਿਭਾਗ 6635 ਅਧਿਆਪਕਾਂ ਨੂੰ ਦੇਵੇ ਬਦਲੀਆਂ ਦਾ ਮੌਕਾ

Education News: ਸਿੱਖਿਆ ਵਿਭਾਗ 6635 ਅਧਿਆਪਕਾਂ ਨੂੰ ਦੇਵੇ ਬਦਲੀਆਂ ਦਾ ਮੌਕਾ

Published On

 

Education News: ਦੋ ਸਾਲਾਂ ਤੋਂ ਦੂਰ ਦੁਰਾਡੇ ਬੈਠੇ ਅਧਿਆਪਕ ਉਡੀਕ ਰਹੇ ਨੇ ਬਦਲੀਆਂ ਦਾ ਮੌਕਾ :- ਦੀਪਕ ਕੰਬੋਜ, ਸ਼ਲਿੰਦਰ ਕੰਬੋਜ਼

ਪੰਜਾਬ ਨੈੱਟਵਰਕ, ਲੁਧਿਆਣਾ

Education News: 6635 ਈਟੀਟੀ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਕੀਤੀ ਗਈ।

ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ 6635 ਈ ਟੀ ਟੀ ਅਧਿਆਪਕਾਂ ਨੂੰ ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਪੂਰੀ ਕਰਨ ਤੋਂ ਪਹਿਲਾਂ 6635 ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ।

ਇਸ ਮੌਕੇ 6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸਲਿੰਦਰ ਕੰਬੋਜ, ਨਿਰਮਲ ਜੀਰਾ, ਜਰਨੈਲ ਸੰਗਰੂਰ, ਜੱਗਾ ਬੋਹਾ, ਰਾਜਸੁਖਵਿੰਦਰ ਗੁਰਦਾਸਪੁਰ, ਰਵਿੰਦਰ ਅਬੋਹਰ, ਕੁਲਦੀਪ ਖੋਖਰ , ਦੀਪ ਬਨਾਰਸੀ ਤੇ ਬੂਟਾ ਮਾਨਸਾ ਨੇ ਕਿਹਾ ਕਿ ਈਟੀਟੀ ਦੀਆਂ ਅਧਿਆਪਕਾਂ ਦੀ ਭਰਤੀ ਨੂੰ ਪੂਰੀ ਕਰਨ ਤੋਂ ਪਹਿਲਾ 6635 ਅਧਿਆਪਕਾਂ ਬਦਲੀ ਦਾ ਮੌਕਾ ਦਿੱਤਾ ਜਾਵੇ।

ਕਿਉਂਕਿ ਲਗਾਤਾਰ ਦੋ ਸਾਲਾਂ ਤੋਂ 200 ਤੋਂ 300 ਕਿ.ਮੀ. ਨੌਕਰੀ ਕਰ ਰਹੇ ਹਨ। ਉਹਨਾਂ ਨੂੰ ਤਰਸਦੇ ਆਧਾਰ ਤੇ ਵਿਸ਼ੇਸ਼ ਮੌਕਾ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਘਰਾਂ ਦੇ ਨੇੜੇ ਆ ਸਕਣ l

ਜੇਕਰ ਪੰਜਾਬ ਸਰਕਾਰ ਵਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਲੋਂ ਸਮੇਂ ਵਿੱਚ ਈ ਟੀ ਟੀ ਅਧਿਆਪਕਾ ਵਲੋਂ ਜਲਦੀ ਹੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

 

RELATED ARTICLES

Most Popular

Recent Comments