PSEB Chairperson resigned: ਡਾ. ਸਤਬੀਰ ਬੇਦੀ ਨੇ ਕਰੀਬ ਡੇਢ ਸਾਲ ਪਹਿਲਾਂ ਬੋਰਡ ਦੀ ਕਮਾਨ ਸੰਭਾਲੀ ਸੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
PSEB Chairperson resigned: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਚੇਅਰਪਰਸਨ ਡਾ. ਸਤਵੀਰ ਬੇਦੀ ਦੇ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ, ਡਾ. ਬੇਦੀ ਦਾ ਅਸਤੀਫਾ ਸਰਕਾਰ ਵੱਲੋਂ ਪ੍ਰਵਾਨ ਵੀ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਅਹੁਦੇ ਦਾ ਚਾਰਜ ਸਕੱਤਰ ਸਿੱਖਿਆ ਕੇ ਕੇ ਯਾਦਵ ਨੂੰ ਸੌਂਪ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਕਰੀਬ ਡੇਢ ਸਾਲ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।
ਹਾਲਾਂਕਿ ਡਾ. ਬੇਦੀ ਨੇ ਅਸਤੀਫ਼ਾ ਕਿਉਂ ਦਿੱਤਾ, ਇਸ ਬਾਰੇ ਹਾਲੇ ਪਤਾ ਲੱਗਣਾ ਬਾਕੀ ਹੈ।
ਜਿਕਰਯੋਗ ਹੈ ਕਿ, ਸਾਬਕਾ ਆਈਏਐਸ ਅਫਸਰ ਡਾ. ਸਤਬੀਰ ਬੇਦੀ ਨੇ ਕਰੀਬ ਡੇਢ ਸਾਲ ਪਹਿਲਾਂ ਬੋਰਡ ਦੀ ਕਮਾਨ ਸੰਭਾਲੀ ਸੀ। ਵਿਰੋਧੀ ਧਿਰ ਦੇ ਨਿਸ਼ਾਨੇ ਤੇ ਵੀ ਡਾ. ਬੇਦੀ ਰਹੇ, ਕਿਉਂਕਿ ਉਹ ਦਿੱਲੀ ਤੋਂ ਲਿਆ ਕੇ, ਪੰਜਾਬ ਵਿੱਚ ਲਾਏ ਗਏ ਸਨ।