Punjab News: ਯੂਨੀਅਨ ਵੱਲੋਂ ਸਰਕਾਰ ਦੇ ਮੰਤਰੀਆਂ ਨੂੰ ਮਿਲਿਆ ਜਾਵੇਗਾ ਤੇ ਸਪੈਸ਼ਲ ਬੀਐੱਡ ਸਬੰਧੀ ਪੂਰੀ ਜਾਣਕਾਰੀ ਦੇਕੇ ਆਪਣੀ ਮੰਗ ਰੱਖੀ ਜਾਵੇਗੀ
ਪੰਜਾਬ ਨੈੱਟਵਰਕ, ਜਲੰਧਰ
Punjab News: ਪਿਛਲੇ ਸਾਲ ਸੂਬਾ ਸਰਕਾਰ ਵੱਲੋਂ ਪੱਕੇ ਕੀਤੇ ਆਈਈਏਟੀ ਸਪੈਸ਼ਲ ਬੀਐੱਡ ਕਰੀ ਬੈਠੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਜੋੜਕੇ ਬਣਦਾ ਲਾਭ ਦਿੱਤਾ ਜਾਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਈਈਏਟੀ ਸਪੈਸ਼ਲ ਐਜੂਕੇਸ਼ਨ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਤੇ ਮੈਡਮ ਜਸਪਾਲ ਕੌਰ ਨੇ ਗੱਲਬਾਤ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਸਾਨੂੰ ਬਾਰਵੀਂ ਪਾਸ ਦੇ ਤੌਰ ਤੇ ਪੱਕੇ ਕੀਤਾ ਗਿਆ ਹੈ ਪਰ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਂਣ ਲਈ ਸਪੈਸ਼ਲ ਬੀਐੱਡ ਕੀਤੀ ਹੋਈ ਹੈ, ਜੋ ਕਿ ਸਰਕਾਰ ਨੇ ਅੱਖੋ ਪਰੋਖੇ ਕਰਕੇ ਸਾਨੂੰ ਸਿਰਫ ਬਾਰਵੀਂ ਪਾਸ ਅਧਿਆਪਕ ਹੀ ਬਣਾਇਆ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਯੂਨੀਅਨ ਵੱਲੋਂ ਸਰਕਾਰ ਦੇ ਮੰਤਰੀਆਂ ਨੂੰ ਮਿਲਿਆ ਜਾਵੇਗਾ ਤੇ ਸਪੈਸ਼ਲ ਬੀਐੱਡ ਸਬੰਧੀ ਪੂਰੀ ਜਾਣਕਾਰੀ ਦੇਕੇ ਆਪਣੀ ਮੰਗ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁਲਾਜਮ ਵਰਗ ਨੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾਕੇ ਸੱਤਾ ਵਿੱਚ ਲਿਆਂਦਾ ਹੈ ਤੇ ਹੁਣ ਮੁਲਾਜਮਾਂ ਨਾਲ ਕੀਤੇ ਵਾਅਦੇ ਸਰਕਾਰ ਨੂੰ ਪੂਰੇ ਕਰਨੇ ਚਾਹੀਦੇ ਹਨ।
ਉਨ੍ਹਾਂ ਸਰਕਾਰ ਤੇ ਵਿਭਾਗ ਤੋਂ ਮੰਗ ਕੀਤੀ ਕਿ ਆਈਈਏਟੀ ਸਪੈਸ਼ਲ ਐਜੂਕੇਸ਼ਨ ਯੂਨੀਅਨ ਵਿੱਚ ਜਿੰਨੇ ਵੀ ਅਧਿਆਪਕਾਂ ਨੇ ਸਪੈਸ਼ਲ ਬੀਐੱਡ ਕੀਤੀ ਹੋਈ ਹੈ, ਉਹਨਾਂ ਦੀ ਵਿੱਦਿਅਕ ਯੋਗਤਾ ਜੋੜੀ ਜਾਵੇ।