ਸ਼ਨੀਵਾਰ, ਜੁਲਾਈ 20, 2024
No menu items!
HomeChandigarhSchool Teachers Medical Leave: ਸਕੂਲ ਅਧਿਆਪਕਾਂ ਨੂੰ ਕਿੰਝ ਮਿਲੇਗੀ ਮੈਡੀਕਲ ਛੁੱਟੀ? ਪੜ੍ਹੋ...

School Teachers Medical Leave: ਸਕੂਲ ਅਧਿਆਪਕਾਂ ਨੂੰ ਕਿੰਝ ਮਿਲੇਗੀ ਮੈਡੀਕਲ ਛੁੱਟੀ? ਪੜ੍ਹੋ ਭਗਵੰਤ ਮਾਨ ਸਰਕਾਰ ਦਾ ਅਹਿਮ ਫੈਸਲਾ

Published On

 

School Teachers Medical Leave: ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਛੁੱਟੀਆਂ ਸਬੰਧੀ ਗੰਭੀਰ ਨੋਟਿਸ ਲਿਆ 

ਚੰਡੀਗੜ੍ਹ

School Teachers Medical Leave: ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਮਾਨ ਸਰਕਾਰ ਪੰਜਾਬ ਦੇ ਵਿਕਾਸ ਦੇ ਨਾਲ-ਨਾਲ ਲੋਕਾਂ ਲਈ ਸਰਕਾਰੀ ਕੰਮ ਸੁਖਾਲਾ ਕਰਨ ਲਈ ਵੀ ਯਤਨਸ਼ੀਲ ਹੈ।

ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਛੁੱਟੀਆਂ ਸਬੰਧੀ ਗੰਭੀਰ ਨੋਟਿਸ ਲਿਆ ਹੈ। ਦਰਅਸਲ, ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਛੁੱਟੀਆਂ ਨੂੰ ਲੈ ਕੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ।

ਮੈਡੀਕਲ ਛੁੱਟੀ ਦੇ ਨਿਯਮਾਂ ਵਿੱਚ ਬਦਲਾਅ

ਨਿਊਜ਼24 ਦੀ ਰਿਪੋਰਟ ਮੁਤਾਬਿਕ, ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨੇ ਮੈਡੀਕਲ ਛੁੱਟੀ ਲੈਣ ਦੇ ਨਿਯਮਾਂ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮ ਅਨੁਸਾਰ ਹੁਣ ਸਕੂਲਾਂ ਦੇ ਅਧਿਆਪਕਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਦਿਨਾਂ ਦੀ ਛੁੱਟੀ ਲੈਣ ਲਈ ਮੈਡੀਕਲ ਅਤੇ ਫਿਟਨੈਸ ਸਰਟੀਫਿਕੇਟ ਦੇਣੇ ਹੋਣਗੇ।

ਇਹੀ ਨਿਯਮ ਅਧਿਆਪਕਾਂ ਸਮੇਤ ਹੋਰ ਕਰਮਚਾਰੀਆਂ ‘ਤੇ ਲਾਗੂ ਹੁੰਦਾ ਹੈ। ਮੈਡੀਕਲ ਛੁੱਟੀ ਲੈਣ ਲਈ ਮੁਲਾਜ਼ਮਾਂ ਨੂੰ ਇਹ ਦੋਵੇਂ ਸਰਟੀਫਿਕੇਟ ਬਲਾਕ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ।

ਵਿਭਾਗ ਵੱਲੋਂ ਇਹ ਤਬਦੀਲੀ ਇਸ ਲਈ ਕੀਤੀ ਗਈ ਹੈ ਤਾਂ ਜੋ ਕਰਮਚਾਰੀ ਮੈਡੀਕਲ ਛੁੱਟੀ ਦੀ ਦੁਰਵਰਤੋਂ ਨਾ ਕਰੇ। ਜਾਣਕਾਰੀ ਅਨੁਸਾਰ ਵਿਭਾਗ ਨੇ ਸਾਰੇ ਸੈਂਟਰ ਹੈੱਡ ਟੀਚਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਮੈਡੀਕਲ ਛੁੱਟੀ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਸਿੱਖਿਆ ਵਿਭਾਗ ਦੀਆਂ ਨਵੀਆਂ ਹਦਾਇਤਾਂ

ਵਿਭਾਗ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਕਰਮਚਾਰੀ ਨੇ ਮੈਡੀਕਲ ਸਮੱਸਿਆ ਕਾਰਨ ਛੁੱਟੀ ਲਈ ਹੈ ਤਾਂ ਉਸ ਨੂੰ ਪਹਿਲਾਂ ਆਪਣਾ ਮੈਡੀਕਲ ਸਰਟੀਫਿਕੇਟ ਅਤੇ ਲੰਬੀ ਛੁੱਟੀ ਦਾ ਪ੍ਰੋਫਾਰਮਾ ਜਮ੍ਹਾ ਕਰਵਾਉਣਾ ਹੋਵੇਗਾ।

ਇਸ ਤੋਂ ਇਲਾਵਾ ਉਸ ਨੂੰ ਆਪਣਾ ਫਿਟਨੈਸ ਸਰਟੀਫਿਕੇਟ ਵੀ ਬਲਾਕ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਸਕੂਲ ਵਿੱਚ ਹਾਜ਼ਰ ਹੋਣਾ ਹੋਵੇਗਾ।

 

RELATED ARTICLES

Most Popular

Recent Comments