Tuesday, May 21, 2024
No menu items!
HomeEducationTeacher harassment by principal: ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਲੇਡੀ ਅਧਿਆਪਕਾ ਨਾਲ...

Teacher harassment by principal: ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਲੇਡੀ ਅਧਿਆਪਕਾ ਨਾਲ ਛੇੜਛਾੜ, FIR ਦਰਜ

 

Teacher harassment by principal: ਮਹਿਲਾ ਥਾਣਾ ਪੁਲਸ ਵੱਲੋਂ ਅਧਿਆਪਕਾ ਦੀ ਸ਼ਿਕਾਇਤ ‘ਤੇ ਸਕੂਲ ਮੁਖੀ ਖਿਲਾਫ ਮਾਮਲਾ ਦਰਜ

ਚੰਡੀਗੜ੍ਹ-

Teacher harassment by principal: ਹਰਿਆਣਾ ਦੇ ਫਤਿਹਾਬਾਦ ਸਥਿਤ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਮਹਿਲਾ ਅਧਿਆਪਕਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਮਹਿਲਾ ਥਾਣਾ ਪੁਲਸ ਨੇ ਅਧਿਆਪਕਾ ਦੀ ਸ਼ਿਕਾਇਤ ‘ਤੇ ਸਕੂਲ ਮੁਖੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਜੈਪਾਲ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਅਧਿਆਪਕਾ ਨੇ ਦੋਸ਼ ਲਗਾਇਆ ਹੈ ਕਿ ਉਹ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਕੰਮ ਕਰਦੀ ਹੈ।

ਇਹ ਵੀ ਪੜ੍ਹੋ–Chandigarh! ਸਰਕਾਰੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੀ, ਹੁਣ 65 ਸਾਲ ‘ਚ ਹੋਣਗੇ ਰਿਟਾਇਰਡ

ਦੋਸ਼ ਹੈ ਕਿ 12 ਦਸੰਬਰ 2023 ਨੂੰ ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਦੇ ਕੰਮ ਲਈ ਆਪਣੇ ਕਮਰੇ ਵਿੱਚ ਬੁਲਾਇਆ। ਇਸ ਦੌਰਾਨ ਪ੍ਰਿੰਸੀਪਲ ਨੇ ਕਿਹਾ ਕਿ ਤੁਸੀਂ ਅੱਜ ਬਹੁਤ ਵਧੀਆ ਲੱਗ ਰਹੇ ਹੋ ਅਤੇ ਮੇਰੇ ਵੱਲ ਗੰਦੀਆਂ ਨਜ਼ਰਾਂ ਨਾਲ ਦੇਖਣ ਲੱਗੇ।

ਇਸ ਤੋਂ ਬਾਅਦ, ਇੱਕ ਦਿਨ ਜਦੋਂ ਉਸਨੇ ਟਾਈਮ ਟੇਬਲ ਬਾਰੇ ਬੇਨਤੀ ਕੀਤੀ ਤਾਂ ਉਸਨੇ ਮੈਨੂੰ ਭੱਦੇ ਮਜ਼ਾਕ ਵਿਚ ਅਤੇ ਗਲਤ ਨਜ਼ਰੀਏ ਨਾਲ ਕਿਹਾ ਕਿ ਤੁਸੀਂ ਮੈਨੂੰ ਖੁਸ਼ ਕਰ ਦਿਓ ਮੈਂ ਤੁਹਾਡੇ ਸਾਰੇ ਕਲੰਕ ਦੂਰ ਕਰ ਦਿਆਂਗਾ।

ਇਹ ਵੀ ਪੜ੍ਹੋHoliday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਛੁੱਟੀ ਲੈਣ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਨਿੱਜੀ ਸਮੱਸਿਆ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਪਰਚੀ ਵਿੱਚ ਲਿਖੋ, ਮੈਂ ਕਿਸੇ ਨੂੰ ਨਹੀਂ ਦੱਸਾਂਗਾ।

ਮਹਿਲਾ ਅਧਿਆਪਕਾ ਨੇ ਦੋਸ਼ ਲਾਇਆ ਕਿ, ਇਸ ਤੋਂ ਬਾਅਦ ਪ੍ਰਿੰਸੀਪਲ ਨੇ ਉਸਨੂੰ ਉਹਦੇ ਰਹਿਣ ਵਾਲੀ ਜਗ੍ਹਾ ਬਾਰੇ ਪੁੱਛਿਆ ਅਤੇ ਕਿਹਾ ਕਿ ਉੱਥੇ ਦੀਆਂ ਔਰਤਾਂ ਚੁਸਤ ਹਨ। ਪ੍ਰਿੰਸੀਪਲ ਨੇ ਜਦੋਂ ਵੀ ਮੌਕਾ ਮਿਲਦਾ ਗਲਤ ਇਰਾਦੇ ਨਾਲ ਉਨ੍ਹਾਂ ਨਾਲ ਛੇੜਛਾੜ ਵੀ ਕੀਤੀ।

ਇਹ ਵੀ ਪੜ੍ਹੋ–Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ- DSP

ਇਸ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਜੈਪਾਲ ਸਿੰਘ ਨੇ ਕਿਹਾ ਕਿ, ਇਸ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ। ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments