Emergency Alert! ਪੰਜਾਬ ‘ਚ ਮੋਬਾਈਲਾਂ ‘ਤੇ ਆਏ ਚੇਤਾਵਨੀ ਵਾਲੇ ਮੈਸੇਜ, ਜਾਣੋ ਅਸਲ ਵਜ੍ਹਾ

1624

 

Emergency Alert for Indian Smartphone users:

ਕੀ ਤੁਸੀਂ ਪੰਜਾਬ ‘ਚ ਰਹਿੰਦੇ ਹੋ? ਕੀ ਤੁਸੀਂ 29 ਸਤੰਬਰ ਨੂੰ ਆਪਣੇ ਫ਼ੋਨ ‘ਤੇ ਗੂੰਜਦੀ ਆਵਾਜ਼ ਵੀ ਸੁਣੀ? ਨਾਲ ਹੀ ਸਕਰੀਨ ‘ਤੇ ਐਮਰਜੈਂਸੀ ਅਲਰਟ ਦੇ ਨਾਲ ਇੱਕ ਮੈਸੇਜ ਵੀ ਦਿਖਾਈ ਦਿੱਤਾ। ਜੇਕਰ ਹਾਂ, ਤਾਂ ਤੁਹਾਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਜਾਂ ਨਹੀਂ?

ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। ਆਓ ਪਹਿਲਾਂ ਜਾਣਦੇ ਹਾਂ ਕਿ ਭਾਰਤ ਸਰਕਾਰ ਦੁਆਰਾ ਐਮਰਜੈਂਸੀ ਅਲਰਟ ਕਿਉਂ ਭੇਜਿਆ ਗਿਆ ਸੀ ਅਤੇ ਕੀ ਇਸ ਬਾਰੇ ਚਿੰਤਾ ਕਰਨਾ ਸਹੀ ਹੈ ਜਾਂ ਨਹੀਂ।

Emergency Alert- 

ਮੀਡੀਆ ਰਿਪੋਰਟਸ ਮੁਤਾਬਿਕ, ਐਮਰਜੈਂਸੀ ਚੇਤਾਵਨੀ ਵਿਸ਼ੇਸ਼ਤਾ ਦਾ ਅਜੇ ਵੀ ਭਾਰਤ ਸਰਕਾਰ ਦੁਆਰਾ ਹਮਲਾਵਰਤਾ ਨਾਲ ਪ੍ਰੀਖਣ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਲੱਖਾਂ ਫੋਨ ਉਪਭੋਗਤਾ ਇਸ ਦਾ ਅਸਰ ਦੇਖ ਰਹੇ ਹਨ।

29 ਸਤੰਬਰ ਨੂੰ ਪੰਜਾਬ ਵਿੱਚ ਬਹੁਤ ਸਾਰੇ ਫੋਨ ਉਪਭੋਗਤਾਵਾਂ ਨੂੰ ਇੱਕ ਐਮਰਜੈਂਸੀ ਅਲਰਟ ਮਿਲਿਆ, ਜੋ ਪਹਿਲਾਂ ਅੰਗਰੇਜ਼ੀ/ਪੰਜਾਬੀ ਅਤੇ ਫਿਰ ਹਿੰਦੀ ਵਿੱਚ ਭੇਜਿਆ ਗਿਆ ਸੀ।

Emergency Alert ਵਿੱਚ ਕੀ ਲਿਖਿਆ ਸੀ?

ਫੋਨ ‘ਤੇ ਗੂੰਜਣ ਵਾਲੀ ਆਵਾਜ਼ ਦੇ ਨਾਲ ਇੱਕ ਚੇਤਾਵਨੀ ਦੇ ਨਾਲ ਸਕ੍ਰੀਨ ‘ਤੇ ਇੱਕ ਸੁਨੇਹਾ ਭੇਜਿਆ ਗਿਆ ਸੀ। ਇਸ ਅਲਰਟ ਸੰਦੇਸ਼ ਵਿੱਚ ਲਿਖਿਆ ਗਿਆ ਸੀ ਕਿ “ਇਹ ਸੈਲ ਬ੍ਰਾਡਕਾਸਟਿੰਗ ਸਿਸਟਮ ਦੁਆਰਾ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਭੇਜਿਆ ਗਿਆ ਇੱਕ ਨਮੂਨਾ ਟੈਸਟ ਸੰਦੇਸ਼ ਹੈ। ਕਿਰਪਾ ਕਰਕੇ ਇਸ ਸੁਨੇਹੇ ਨੂੰ ਅਣਡਿੱਠ ਕਰੋ, ਕਿਉਂਕਿ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਇਹ ਸੰਦੇਸ਼ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਲਾਗੂ ਕੀਤੇ ਜਾ ਰਹੇ ਟੈਸਟ ਪੈਨ-ਇੰਡੀਆ Emergency Alert ਪ੍ਰਣਾਲੀ ਨੂੰ ਭੇਜਿਆ ਗਿਆ ਹੈ। “ਇਸਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਐਮਰਜੈਂਸੀ ਦੌਰਾਨ ਸਮੇਂ ਸਿਰ ਚੇਤਾਵਨੀਆਂ ਪ੍ਰਦਾਨ ਕਰਨਾ ਹੈ।” ਇਸ ਦੇ ਨਾਲ ਹੀ ਮਿਤੀ ਦੇ ਨਾਲ ਟਾਈਮਸਟੈਂਪ ਵੀ ਭੇਜਿਆ ਗਿਆ ਸੀ।

ਭੁਚਾਲ ਚੇਤਾਵਨੀ ਸਿਸਟਮ ਦਾ ਅੱਜ ਟਰੈਲ ਕੀਤਾ ਗਿਆ

ਭਾਰਤ ਸਰਕਾਰ, ਗ੍ਰਹਿ ਵਿਭਾਗ ਦੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਨਵੀ ਦਿੱਲੀ ਅਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਸਹਿਯੋਗ ਨਾਲ ਭੁਚਾਲ ਚੇਤਾਵਨੀ ਸਿਸਟਮ ਦਾ ਅੱਜ ਟਰੈਲ ਕੀਤਾ ਗਿਆ। ਜਿਸ ਵਿਚ ਮੋਬਾਇਲ ਦੇ ਜ਼ਰੀਏ, ਗੂਗਲ ਐਂਡਰਾਇਡ ਉਪਭੋਗਤਾਵਾਂ ਨੂੰ ਆਪਣੇ ਖੇਤਰ ਵਿੱਚ ਭੁਚਾਲ ਆਉਣ ‘ਤੇ ਆਟੋਮੈਟਿਕ ਸ਼ੁਰੂਆਤੀ ਚੇਤਾਵਨੀ ਅਲਰਟ ਭੇਜੇ ਗਏ ਤਾਂ ਜੋ ਨਾਗਰਿਕ ਚਿੰਤਨ ਹੋ ਕੇ ਤੁਰੰਤ ਸੁਰਿੱਖਆਂ ਉਪਾਵਾਂ ਨੂੰ ਅਪਨਾਉਣ।

ਭੁਚਾਲ ਚੇਤਾਵਨੀ ਸਿਸਟਮ ਇੱਕ ਪੂਰਕ ਸੇਵਾ ਹੈ ਜੋ ਦੁਨੀਆ ਭਰ ਵਿੱਚ ਭੁਚਾਲਾਂ ਦਾ ਪਤਾ ਲਗਾਉਣ ਅਤੇ ਅਨੁਮਾਨ ਲਗਾਉਣ ਲਈ ਐਂਡਰੌਇਡ ਸਮਾਰਟਫ਼ੋਨ ਵਿੱਚ ਸੈਂਸਰਾਂ ਦੀ ਵਰਤੋਂ ਕਰਦੀ ਹੈ ਅਤੇ ਇਸ ਦਾ ਉਦੇਸ਼ ਭੂਚਾਲ ਦੇ ਝਟਕੇ ਸ਼ੁਰੂ ਹੋਣ ‘ਤੇ ਲੋਕਾਂ ਨੂੰ ਛੇਤੀ ਚੇਤਾਵਨੀ ਪ੍ਰਦਾਨ ਕਰਨਾ ਹੈ।

ਇਹ ਸਿਸਟਮ ਗੂਗਲ ਸਰਚ ਰਾਹੀਂ ਸਥਾਨਕ ਭੂਚਾਲ ਦੀਆਂ ਘਟਨਾਵਾਂ ਅਤੇ ਸੁਰੱਖਿਆ ਉਪਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗਾ ਜਦੋਂ ਲੋਕ “ਮੇਰੇ ਨੇੜੇ ਭੁਚਾਲ” ਵਰਗੀਆਂ ਜਾਣਕਾਰੀ ਦੀ ਲਈ ਜਾ ਸਕਦੀ ਹੈ।

ਇਸੇ ਸਬੰਧੀ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਸ਼ਖ ਸਿੰਘ ਨੇ ਦਸਿਆ ਕਿ ਭਾਰਤ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਮੋਬਾਇਲ ਰਾਹੀ ਤੁਰੰਤ ਆਫਤ ਅਗਾਊ ਚਿਤਾਵਨੀ ਮਿਲਣ ‘ਤੇ ਆਫਤ ਸਬੰਧੀ ਸਾਵਧਾਨੀਆਂ ਵਰਤ ਕੇ ਜਾਨ ਮਾਲ ਦਾ ਨੁਕਸਾਨ ਘੱਟ ਕੀਤਾ ਜਾ ਸਕਦਾ ਹੈ। ਇਹਨਾਂ ਚੇਤਾਵਨੀਆਂ ਨੂੰ ਪੜ੍ਹਨ ਤੇ ਅਸਾਨੀ ਨਾਲ ਸਮਝਣ ਲਈ, ਸਥਾਨਿਕ ਭਾਸ਼ਾਵਾਂ ਵੀ ਹੋਣਗੀਆਂ। ਜਿਵੇਂ ਅੱਜ ਅੰਗਰੇਜੀ ਤੇ ਪੰਜਾਬੀ ਵਿਚ ਚਿਤਾਵਨੀ ਮੈਸੇਜ਼ ਆਇਆ।

ਬਰਾਉਣ ਦੀ ਜਰੂਰਤ ਨਹੀ ਤੇ ਅਫਵਾਹਾਂ ਤੋਂ ਬਚੋ

ਉਹਨਾਂ ਦਸਿਆ ਕਿ ਕਈ ਨਾਗਰਿਕਾਂ ਦੇ ਫੋਨ ਆਏ, ਉਹ ਘਬਰਾ ਗਏ, ਇਹ ਕਿਹੋ ਜਿਹਾ ਮੈਸੇਜ਼ ਹੈ। ਕਈਆਂ ਨੇ ਤਾਂ ਆਪਣੇ ਮੋਬਾਇਲ ਸਵਿਚ ਹੀ ਆਫ ਕਰ ਦਿੱਤੇ।

ਸੋ ਘਬਰਾਉਣ ਦੀ ਜਰੂਰਤ ਨਹੀ ਤੇ ਅਫਵਾਹਾਂ ਤੋਂ ਬਚੋ, ਮੈਸੇਜ਼ ਧਿਆਨ ਨਾਲ ਪੜੋ ਤੇ ਜਾਗਰੂਕ ਹੋਵੋ। ਇਹਨਾਂ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਨੂੰ ਨਿਜੱਠਣ ਲਈ, ਵਲੰਟੀਅਰ ਸੇਵਾਵਾਂ ਦੇਣ ਹਿਤ, ਨਾਗਰਿਕ ਸੁਰੱਖਿਆ ਦੇ ਗੁਰ ਸਿੱਖੋ ਤਾਂ ਹੀ ਅਸੀਂ ਆਪਣਾ ਬਣਦਾ ਫਰਜ਼ ਨਿਭਾ ਸਕਦੇ ਹਾਂ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)