- ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁੱਜਣ ਦਾ ਫ਼ੈਸਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਲੋਕ ਨਿਰਮਾਣ ਵਿਭਾਗ ਦੇ ਵੱਖ ਵਿੰਗਾ ਜਲ ਸਪਲਾਈ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਵਿਭਾਗ, ਸੀਵਰੇਜ ਬੋਰਡ ਸਥਾਨਕ ਸਰਕਾਰ ਦੇ ਮੁਲਾਜ਼ਮਾਂ ਦੀ ਸਾਂਝੀ ਅਗਵਾਈ ਕਰਦੀ ਜਥੇਬੰਦੀ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਚੰਡੀਗੜ੍ਹ ਵਿਖੇ ਮਿਤੀ 15 ਸਤੰਬਰ ਨੂੰ ਵਿਸ਼ਾਲ (Employee Protest) ਰੋਸ ਧਰਨਾ ਦਿੱਤਾ ਜਾਵੇਗਾ।
ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋ ਪਿਛਲੇ ਸਮੇ ਦੌਰਾਨ ਪੁਨਰਗਠਨ ਦੇ ਨਾਂ ਹੇਠ ਵੱਖ ਵੱਖ ਕੈਟਾਗਰੀਆਂ ਦੀਆਂ ਹਜਾਰਾਂ ਹੀ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ।
ਜਿਸ ਕਾਰਨ ਫੀਲਡ ਵਿੱਚ ਕੰਮ ਕਰਦੇ ਵੱਖ ਵੱਖ ਵਰਗਾਂ ਦੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੈ੍ਸ ਬਿਆਨ ਵਿੱਚ ਪ੍ਧਾਨ ਮੱਖਣ ਸਿੰਘ ਵਾਹਿਦਪੁਰੀ,ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ, ਗੁਰਵਿੰਦਰ ਖਮਾਣੋਂ, ਕਿਸ਼ੋਰ ਚੰਦ ਗਾਜ਼,ਰਣਬੀਰ ਟੂਸੇ, ਕੁਲਵਿੰਦਰ ਸਿੰਘ,ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਰੋਸ ਰੈਲੀ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਫੀਲਡ ਕਾਮੇ ਬੈਨਰ,ਮਾਟੋ,ਝੰਡੇ ਲੈਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਇਥੇ ਇਹ ਜ਼ਿਕਰਯੋਗ ਹੈ ਕਿ ਜਲ ਸਰੋਤ ਵਿਭਾਗ ਅੰਦਰ ਸਨ 2020 ਤੱਕ ਵੱਖ ਵੱਖ ਕੈਟਾਗਰੀਆਂ ਦੀਆਂ ਕੁੱਲ 24000 ਅਸਾਮੀਆਂ ਸਨ ਇਸ ਤੋਂ ਬਾਅਦ ਦੋ ਵਾਰ ਪੁਨਰਗਠਨ ਦੇ ਨਾਂ ਹੇਠ ਲੱਗਭੱਗ 12000 ਅਸਾਮੀਆਂ ਖਤਮ ਕਰਕੇ ਵਿਭਾਗ ਦੀ ਪੋਸਟਾ ਦੀ ਗਿਣਤੀ ਘਟਾਕੇ ਅੱਧੀ ਕਰ ਦਿੱਤੀ ਗਈ ਹੈ ਇਸ ਵਾਰ ਹੜਾ ਵਿੱਚ ਵੱਧ ਨੁਕਸਾਨ ਹੋਣ ਦਾ ਇੱਕ ਵੱਡਾ ਕਾਰਨ ਮੁਲਾਜਮਾਂ ਦਾ ਨਾ ਹੋਣਾ ਵੀ ਹੈ।
ਮਾਈਨਿੰਗ ਵਿਭਾਗ ਦਾ ਕੰਮ ਵੀ ਜਲ ਸਰੋਤ ਵਿਭਾਗ ਕੋਲ ਹੋਣ ਕਾਰਨ ਮਾਇਨਿੰਗ ਦਾ ਕੰਮ ਵੀ ਜਲ ਸਰੋਤ ਵਿਭਾਗ ਦੇ ਮੁਲਾਜ਼ਮ ਹੀ ਕਰ ਰਹੇ ਹਨ ਜਦ ਕਿ ਮਾਇਨਿੰਗ ਵਿਭਾਗ ਅੰਦਰ ਮੁਲਾਜਮਾਂ ਦੀ ਕੋਈ ਭਰਤੀ ਨਹੀਂ ਕੀਤੀ ਗਈ।
ਇਸ ਤੋ ਇਲਾਵਾ ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਕਰਮਚਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ, ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਮੁਲਾਜ਼ਮਾਂ ਦੇ ਕੋਈ ਤਰੱਕੀ ਦੀ ਵਿਵਸਥਾ ਨਹੀਂ ਮੁਲਾਜ਼ਮ ਜਿਸ ਪੋਸਟ ਤੇ ਲੱਗਦਾ ਹੈ ਉਸੇ ਤੇ ਹੀ ਰਿਟਾਇਰ ਹੋ ਜਾਦਾ ਹੈ।
ਨਹਿਰੀ ਕਲੋਨੀਆਂ ਵਿੱਚ ਰਿਹਾਇਸ਼ੀ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ, ਡੈਮਾ ਅਤੇ ਹੈਡਾਂ ਉਤੇ ਲਾਈਟਾਂ ਅਤੇ ਪੀਣ ਵਾਲੇ ਪਾਣੀ ਅਤੇ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ ਜਲ ਸਰੋਤ ਵਿਭਾਗ ਅੰਦਰ ਪੁਨਰਗਠਨ ਕਾਰਨ ਖਤਮ ਕੀਤੀਆਂ ਗਈਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਜਲ ਸਰੋਤ ਵਿਭਾਗ ਅੰਦਰ ਖਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀ ਭਰਿਆ ਜਾਵੇ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)