ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ, ਸਾੜੇ ਪੁਤਲੇ

 

12 ਫ਼ਰਵਰੀ ਨੂੰ ਮੁਲਾਜ਼ਮ ਜਥੇਬੰਦੀਆਂ ਦੇ ਹੜਤਾਲ ਦੇ ਸੱਦੇ ਵਿੱਚ ਸ਼ਾਮਲ ਹੋਣ ਦਾ ਐਲਾਨ

ਫ਼ਿਰੋਜ਼ਪੁਰ 8 ਫ਼ਰਵਰੀ 2026- ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਅਮਰੀਕਾ ਦਾ ਸਮਾਨ ਵਿਕਣ ਲਈ ਭਾਰਤੀ ਬਜ਼ਾਰ ਨੂੰ ਖੋਲ੍ਹ ਦਿੱਤਾ ਹੈ, ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਘੱਲ ਖੁਰਦ ਦੇ ਪਿੰਡ ਸਾਂਦੇ ਹਾਸ਼ਮ ਵਿਖੇ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਬਲਾਕ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ ਅਤੇ ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਅਮਰੀਕੀ ਸਰਕਾਰ ਨਾਲ ਕੀਤੇ ਗਏ ਸਮਝੌਤੇ ਨਾਲ ਜਿੱਥੇ ਭਾਰਤ ਦਾ ਉਦਯੋਗ ਖੇਤਰ ਤਬਾਹ ਹੋਵੇਗਾ ਉੱਥੇ ਹੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਕਹਿ ਰਹੀ ਹੈ ਕਿ ਖੇਤੀ ਖੇਤਰ ਨੂੰ ਬਾਹਰ ਰੱਖਿਆ ਗਿਆ ਹੈ ਪਰ ਖੇਤੀ ਉਪਜਾਂ ਤੋਂ ਬਣਿਆ ਅਮਰੀਕੀ ਸਮਾਨ ਭਾਰਤ ਵਿੱਚ ਟੈਕਸ ਮੁਕਤ ਹੋ ਕੇ ਵਿਕੇਗਾ ਤਾਂ ਭਾਰਤੀ ਕਿਸਾਨਾਂ ਦੀਆਂ ਜਿਨਸਾਂ ਰੁਲ ਜਾਣਗੀਆਂ ਜੋ ਕਿ ਸਾਡੇ ਦੇਸ਼ ਲਈ ਘਾਤਕ ਫੈਸਲਾ ਸਿੱਧ ਹੋਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਸਮਝੌਤੇ ਵਿੱਚੋਂ ਖੇਤੀ ਜਿਨਸਾਂ ਅਤੇ ਉਤਪਾਦਾਂ ਨੂੰ ਬਾਹਰ ਰੱਖਦਿਆਂ ਹੋਇਆ ਭਾਰਤ ਦੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਕਰੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਨੂੰ ਰੱਦ ਕੀਤਾ ਜਾਵੇ। ਕਿਸਾਨਾਂ ਵੱਲੋਂ 12 ਫ਼ਰਵਰੀ ਨੂੰ ਦੇਸ਼ ਭਰ ਵਿੱਚ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਗੁਰਜੱਜ ਸਿੰਘ ਬਲਾਕ ਪ੍ਰਧਾਨ, ਮੇਜਰ ਸਿੰਘ ਸਾਂਦੇ ਹਾਸ਼ਮ, ਪ੍ਰਭਦੀਪ (ਚਿੰਕੂ) ਸਾਂਦੇ ਹਾਸ਼ਮ, ਸਰਵਨ ਸਿੰਘ ਸਾਂਦੇ ਹਾਸ਼ਮ, ਜਗਤਾਰ ਬੈਂਸ ਸਾਂਦੇ ਹਾਸ਼ਮ, ਕਰਨਵੀਰ ਸਿੰਘ ਸਾਂਦੇ ਹਾਸ਼ਮ, ਜਰਮਨ ਸਿੰਘ ਸਾਂਦੇ ਹਾਸ਼ਮ, ਚਮਕੌਰ ਸਿੰਘ ਸਾਂਦੇ ਹਾਸ਼ਮ, ਪਲਵਿੰਦਰ ਰਾਜਾ ਸਾਂਦੇ ਹਾਸ਼ਮ, ਨਿੰਦਰਪਾਲ ਸਿੰਘ ਸਾਂਦੇ ਹਾਸ਼ਮ, ਧਰਮਪ੍ਰੀਤ ਸਿੰਘ ਸਾਂਦੇ ਹਾਸ਼ਮ, ਕੁਲਵੀਰ ਬੱਬਲ ਸਾਂਦੇ ਹਾਸ਼ਮ, ਅਮਨਦੀਪ ਜੱਗਾ ਸਾਂਦੇ ਹਾਸ਼ਮ, ਪਿਰਤਪਾਲ ਬਰਾੜ ਸਾਂਦੇ ਹਾਸ਼ਮ, ਰਿੰਕੂ ਅਰੋੜਾ ਸਾਂਦੇ ਹਾਸ਼ਮ, ਦਿਲਬਾਗ ਸਿੰਘ ਸਾਂਦੇ ਹਾਸ਼ਮ, ਸੁਖਚੈਨ ਜੌਹਲ ਸਾਂਦੇ ਹਾਸ਼ਮ, ਧਰਮਜੀਤ ਸਿੰਘ ਸਾਂਦੇ ਹਾਸ਼ਮ, ਗੁਰਭੇਜ ਸਿੰਘ ਸਾਂਦੇ ਹਾਸ਼ਮ, ਵਕੀਲ ਅਹਿਮਦ ਸਾਂਦੇ ਹਾਸ਼ਮ, ਪਰਵਿੰਦਰ ਮਾਸਟਰ ਸਾਂਦੇ ਹਾਸ਼ਮ, ਇਕਬਾਲ ਸਿੰਘ ਸਾਂਦੇ ਹਾਸ਼ਮ, ਰਾਮ ਸਿੰਘ ਸਾਂਦੇ ਹਾਸ਼ਮ, ਸੁਖਚੈਨ ਬੈਂਸ ਸਾਂਦੇ ਹਾਸ਼ਮ, ਤਰਸੇਮ ਸਿੰਘ ਸਾਂਦੇ ਹਾਸ਼ਮ, ਇੱਕਬਾਲ ਗਿੱਲ ਸਾਂਦੇ ਹਾਸ਼ਮ, ਜਗਦੀਸ਼ ਸਿੰਘ ਸਾਂਦੇ ਹਾਸ਼ਮ, ਦਰਸ਼ਨ ਸਿੰਘ ਸਾਂਦੇ ਹਾਸ਼ਮ, ਕੁਲਦੀਪ ਮਠਾੜੂ ਸਾਂਦੇ ਹਾਸ਼ਮ, ਵਿਕਰਮਜੀਤ ਸਿੰਘ ਸਾਂਦੇ ਹਾਸ਼ਮ, ਜਥੇਦਾਰ ਜਸਕਰਨ ਵਲੂਰ, ਜਸਵੀਰ ਸਿੰਘ ਮੱਲਵਾਲ ਜਦੀਦ, ਰਣਧੀਰ ਸਿੰਘ ਮੱਲਵਾਲ ਜਦੀਦ, ਕਰਨੈਲ ਸਿੰਘ ਮੱਲਵਾਲ ਜਦੀਦ, ਚੰਨਣ ਸਿੰਘ ਕਮਗਰ, ਹੁਸਿਆਰ ਸਿੰਘ ਕਮਗਰ, ਗੁਰਮੇਲ ਸਿੰਘ ਕਮਗਰ, ਲਖਵਿੰਦਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਬਜੀਦਪੁਰ, ਗੁਰਮੀਤ ਸਿੰਘ ਮੱਲਵਾਲ ਜਦੀਦ, ਰਣਜੀਤ ਸਿੰਘ ਯਾਰੇਸਾਹ, ਗੁਰਮੁਖ ਸਿੰਘ ਯਾਰੇਸਾਹ, ਕੁਲਦੀਪ ਸਿੰਘ ਯਾਰੇਸਾਹ, ਗੁਰਦੇਵ ਸਿੰਘ ਮੋਹਕਮ ਭੱਟੀ, ਬਲਕਰਨ ਸਿੰਘ ਬੱਧਨੀ, ਗੁਰਪ੍ਰੀਤ ਸਿੰਘ ਡਾਕਟਰ, ਗੁਰਪ੍ਰੀਤ ਸਿੰਘ ਰੁਕਨਸਾਹ, ਰਾਮਪ੍ਰਤਾਪ ਸਿੰਘ ਮੈਡੀਕਲ, ਰਾਜਵਿੰਦਰ ਰਾਜੂ ਸਾਂਦੇ ਹਾਸ਼ਮ ਆਦਿ ਹਾਜ਼ਰ ਸਨ।