Gadri Kirpa Singh: ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਗ਼ਦਰੀ ਕਿਰਪਾ ਸਿੰਘ ਬਾਰੇ ਕਿਤਾਬ ਰਿਲੀਜ਼

86

 

ਦਲਜੀਤ ਕੌਰ, ਸੰਗਰੂਰ

ਇਤਿਹਾਸ ਦੇ ਅਣਗੌਲੇ ਨਾਇਕ ਗ਼ਦਰੀ ਕਿਰਪਾ ਸਿੰਘ ਬਾਰੇ ਖੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਕਿਤਾਬ ‘ਗਦਰੀ ਕਿਰਪਾ ਸਿੰਘ ਲੰਗ ਮਜਾਰੀ (ਮੀਰਪੁਰ) ‘ਰਿਲੀਜ਼ ਕੀਤੀ ਗਈ। ਸ੍ਰੀ ਆਨੰਦਪੁਰ ਸਾਹਿਬ ਲਾਗੇ ਦੇ ਰਹਿਣ ਵਾਲੇ ਕਿਰਪਾ ਸਿੰਘ ਜਲਦੀ ਹੀ ਫੌਜ ਵਿੱਚ ਭਰਤੀ ਹੋ ਗਏ ਤੇ 26 ਨੰਬਰ ਪਲਟਨ ਦੇ ਹਿੱਸਾ ਬਣ ਗਏ। ਜਦੋਂ ਇਹ ਹਾਂਗਕਾਂਗ ਵਿਚ ਸੀ ਤਾਂ ਇਹ ਗ਼ਦਰ ਰਸਾਲਾ ਪੜਨ ਲੱਗੇ।

ਜਦੋਂ ਇਹਨਾਂ ਦੀ ਬਦਲੀ ਫਿਰੋਜ਼ਪੁਰ ਹੋਈ ਤਾਂ ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਇਹਨਾਂ ਨੂੰ ਮਿਲਣ ਆਉਣ ਲੱਗੇ। ਇਹਨਾਂ ਨੇ ਗ਼ਦਰ ਪਾਰਟੀ ਦੇ ਆਗੂਆਂ ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਤੇ ਹੋਰ ਗ਼ਦਰੀਆਂ ਨਾਲ ਮਿਲ ਕੇ ਫਿਰੋਜ਼ਪੁਰ ਸਥਿਤ 26 ਨੰਬਰ ਫੌਜੀ ਪਲਟਨ ਤੇ ਹਮਲਾ ਕਰਕੇ ਅਸਲਾ ਖ਼ਾਨਾ ਤੇ ਹਥਿਆਰ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਕੀਤੀ।

ਅੰਗਰੇਜ਼ਾਂ ਨੇ ਇਹਨਾਂ ਨੂੰ ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਾਮਲ ਕਰਕੇ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਸੀ। ਇਹ 16 ਸਾਲ 8 ਮਹੀਨੇ ਹਿੰਦੋਸਤਾਨ ਦੀਆਂ ਅੱਡ ਅੱਡ ਜੇਲ੍ਹ ਵਿੱਚ ਕੈਦ ਰਹੇ

ਦੱਸਣਯੋਗ ਹੈ ਕਿ ਉਹ ਰਾਕੇਸ਼ ਕੁਮਾਰ ਇਸ ਤੋਂ ਪਹਿਲਾਂ 17 ਕਿਤਾਬਾਂ ਦੇ ਲੇਖਕ ਹਨ। ਇਹਨਾਂ ਦਾ ਸ਼ਹੀਦ ਊਧਮ ਸਿੰਘ, ਗ਼ਦਰ ਲਹਿਰ ਦਾ ਸਹਿਤ, ਗੁਲਾਬ ਕੌਰ, ਭਗਤ ਸਿੰਘ ਦਾ ਫਿਰੋਜ਼ਪੁਰ ਦਾ ਗੁਪਤ ਟਿਕਾਣਾ ਸਮੇਤ ਨੌ ਵਿਸ਼ਿਆਂ ਤੇ ਖੋਜੀ ਕੰਮ ਹੈ। ਇਹਨਾਂ ਦੀਆਂ ਦੋ ਕਿਤਾਬਾਂ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਇਨਾਮ ਮਿਲਿਆ ਹੈ। ਇਹਨਾਂ ਦੀਆਂ ਰੇਲਵੇ ਦੇ ਭੂਮੀ ਪ੍ਰਬੰਧਨ ਬਾਰੇ ਤਿੰਨ ਕਿਤਾਬਾਂ ਹਨ।

ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ ਦੇ ਤਿੰਨ ਨੈਸ਼ਨਲ ਇਨਾਮ ਸਮੇਤ ਹੋਰ ਕਈ ਇਨਾਮ ਮਿਲੇ ਹਨ। ਇਹਨਾਂ ਨੂੰ ਰੇਲਵੇ ਦੇ ਭਾਰਤ ਦੇ ਸਾਰੇ ਕਰਮਚਾਰੀਆਂ ਤੋਂ ਵੱਧ ਇਨਾਮ ਮਿਲੇ ਹਨ। ਬਾਬਾ ਫ਼ਰੀਦ ਸੋਸਾਇਟੀ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਸਾਲ 2011ਵਿਚ ਬਾਬਾ ਫਰੀਦ ਇਮਾਨਦਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸ ਮੋਕੇ ਬਲਵੀਰ ਚੰਦ ਲੌਂਗੋਵਾਲ, ਅਨਿਲ ਕੁਮਾਰ, ਗੁਰਮੇਲ ਸਿੰਘ, ਪਦਮ ਸ਼ਰਮਾ, ਹਰਦੇਵ ਸਿੰਘ, ਪਵਨ ਕੁਮਾਰ, ਬਲਜੀਤ ਨਮੋਲ, ਸੁਖਜਿੰਦਰ ਸਿੰਘ, ਮਿੱਠੂ ਸਿੰਘ, ਪ੍ਰੇਮ ਸਰੂਪ ਛਾਜਲੀ, ਸੁਖਜੀਤ ਸਿੰਘ ਚੀਮਾ, ਨਾਇਬ ਸਿੰਘ ਰਟੋਲਾ, ਰਣਬੀਰ ਸਿੰਘ, ਨਰੇਸ਼ ਕੁਮਾਰ, ਗਗਨਦੀਪ, ਗੁਰਮੀਤ ਸਿੰਘ ਤੇ ਹੋਰ ਕਈ ਮੋਜੂਦ ਸਨ।