Good News- ਸਿੱਖਿਆ ਵਿਭਾਗ (Education Dept.) ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਦਿੱਤੀ ਖੁਸ਼ਖ਼ਬਰੀ; 3 ਜਨਵਰੀ ਨੂੰ ਮਿਲਣਗੇ ਨਿਯੁਕਤੀ ਪੱਤਰ
ਪੰਜਾਬ ਨੈੱਟਵਰਕ
Good News- ਚੰਡੀਗੜ੍ਹ, 1 ਜਨਵਰੀ 2025- ਸਿੱਖਿਆ ਵਿਭਾਗ (Education Dept.) ਦੇ ਵੱਲੋਂ ਅੱਜ 5994 ਭਰਤੀਆਂ ਅਧੀਨ 157 ਯੋਗ ਉਮੀਦਵਾਰਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਗਈ ਹੈ। ਵਿਭਾਗ ਨੇ ਇੱਕ ਹੁਕਮ ਜਾਰੀ ਕਰਦਿਆਂ ਹੋਇਆਂ ਦੱਸਿਆ ਹੈ ਕਿ ਇਹਨਾਂ ਯੋਗ ਉਮੀਦਵਾਰਾਂ ਨੂੰ 3 ਜਨਵਰੀ 2026 ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਵਿਭਾਗ ਨੇ ਆਪਣੇ ਜਾਰੀ ਪੱਤਰ ਵਿੱਚ ਕਿਹਾ ਹੈ ਕਿ, ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਕਾਡਰ ਦੀਆਂ 5994 ਭਰਤੀਆਂ ਅਧੀਨ 157 ਯੋਗ ਉਮੀਦਵਾਰਾਂ ਨੂੰ ਮਿਤੀ 25.12.2025 ਨੂੰ ਸਟੇਸ਼ਨ ਚੁਆਇਸ ਕਰਵਾਈ ਗਈ ਸੀ। ਇਸ ਸਟੇਸ਼ਨ ਚੁਆਇਸ ਅਨੁਸਾਰ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਵੰਡ ਕਰ ਦਿੱਤੀ ਗਈ ਹੈ।
ਅਲਾਟ ਕੀਤੇ ਗਏ ਸਟੇਸ਼ਨਾਂ ਬਾਰੇ ਜਲਦੀ ਹੀ ਸਬੰਧਤ ਯੋਗ ਉਮੀਦਵਾਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਸਬੰਧਤ ਯੋਗ ਉਮੀਦਵਾਰਾਂ ਨੂੰ ਉਹਨਾਂ ਨੂੰ ਅਲਾਟ ਕੀਤੇ ਗਏ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਰਾਹੀਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਸਬੰਧਤ ਉਮੀਦਵਾਰ ਮਿਤੀ 03.01.2026 ਨੂੰ ਨਿੱਜੀ ਤੌਰ ‘ਤੇ ਟੈਗੋਰ ਥੀਏਟਰ, ਸੈਕਟਰ 18-ਬੀ, ਚੰਡੀਗੜ੍ਹ ਵਿਖੇ ਸਵੇਰੇ 10:00 ਵਜੇ ਪਹੁੰਚ ਕੇ ਆਪਣਾ ਨਿਯੁਕਤੀ ਪੱਤਰ ਪ੍ਰਾਪਤ ਕਰ ਸਕਦੇ ਹਨ।
ਵਿਭਾਗ ਨੇ ਅੱਗੇ ਲਿਖਿਆ ਹੈ ਕਿ ਉਮੀਦਵਾਰ ਆਪਣੇ ਨਾਲ ਅਪਲਾਈ ਕਰਨ ਦਾ ਸਬੂਤ/ਦਸਤਾਵੇਜ਼ਾਂ ਦੀ ਸਵੈ-ਤਸਦੀਕ ਫੋਟੋ ਕਾਪੀ, ਫੋਟੋ ਸਹਿਤ ਪਹਿਚਾਣ ਪੱਤਰ ਦੀ ਸਵੈ-ਤਸਦੀਕ ਫੋਟੋ ਕਾਪੀ ਅਤੇ ਅਸਲ ਪਹਿਚਾਣ ਪੱਤਰ ਲੈ ਕੇ ਹਾਜ਼ਰ ਹੋਣਗੇ।







