ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ: ਪੰਜਾਬ ਸਰਕਾਰ ਨੇ ਕੱਢੀਆਂ ਨੌਕਰੀਆਂ, 11 ਫਰਵਰੀ ਤੱਕ ਕਰੋ ਅਪਲਾਈ!
ਪੰਜਾਬ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ: 11 ਫਰਵਰੀ ਤੱਕ ਮੰਗੀਆਂ ਅਰਜ਼ੀਆਂ
ਪਟਿਆਲਾ ਅਤੇ ਅੰਮ੍ਰਿਤਸਰ ਦੇ ਫਲਾਇੰਗ ਸੈਂਟਰਾਂ ਲਈ ਪਾਇਲਟ ਇੰਸਟ੍ਰਕਟਰ ਅਤੇ ਹੋਰ ਸਟਾਫ਼ ਦੀ ਹੋਵੇਗੀ ਨਿਯੁਕਤੀ
ਚੰਡੀਗੜ੍ਹ, 6 ਫਰਵਰੀ 2026: ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਨੇ ਪਟਿਆਲਾ ਅਤੇ ਅੰਮ੍ਰਿਤਸਰ ਦੇ ਫਲਾਇੰਗ ਟ੍ਰੇਨਿੰਗ ਆਰਗੇਨਾਈਜ਼ੇਸ਼ਨਾਂ ਅਤੇ ਪੰਜਾਬ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਲਈ ਕਾਂਟ੍ਰੈਕਟ ਅਧਾਰ ’ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 2 ਪਾਇਲਟ ਇੰਸਟ੍ਰਕਟਰ, 2 ਅਸਿਸਟੈਂਟ ਪਾਇਲਟ ਇੰਸਟ੍ਰਕਟਰ, 2 ਅਕਾਊਂਟੈਂਟ, 2 ਇੰਸਟ੍ਰਕਟਰ (ਏਅਰਫ੍ਰੇਮ) ਅਤੇ 1 ਗਰਾਊਂਡ ਇੰਸਟ੍ਰਕਟਰ (ਏਅਰ ਰੈਗੂਲੇਸ਼ਨਜ਼) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।
ਇਨ੍ਹਾਂ ਸਾਰੀਆਂ ਅਸਾਮੀਆਂ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਦੇ ਨਿਰਧਾਰਿਤ ਮਿਆਰਾਂ ਅਤੇ ਜਾਰੀ ਕੀਤੇ ਵਿਗਿਆਪਨ ਅਨੁਸਾਰ ਹੋਣਾ ਲਾਜ਼ਮੀ ਹੈ। ਚੁਣੇ ਗਏ ਉਮੀਦਵਾਰਾਂ ਨੂੰ ਨਿਰਧਾਰਿਤ ਮਾਸਿਕ ਤਨਖਾਹ ਦਿੱਤੀ ਜਾਵੇਗੀ, ਜਦਕਿ ਕੁਝ ਅਸਾਮੀਆਂ ਲਈ ਫਲਾਇੰਗ ਇਨਸੈਂਟਿਵ ਵੀ ਲਾਗੂ ਹੋਣਗੇ।
ਇਹ ਸਾਰੀਆਂ ਨਿਯੁਕਤੀਆਂ ਇੱਕ ਸਾਲ ਦੀ ਮਿਆਦ ਲਈ ਸਿਰਫ਼ ਕਾਂਟ੍ਰੈਕਟ ਅਧਾਰ ’ਤੇ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਉਮੀਦਵਾਰ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਅੱਗੇ ਵਧਾਇਆ ਜਾ ਸਕਦਾ ਹੈ। ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਡੋਮਿਸਾਈਲ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇੱਛੁਕ ਅਤੇ ਯੋਗ ਉਮੀਦਵਾਰ ਆਪਣੀ ਅਰਜ਼ੀ ਨਿਰਧਾਰਿਤ ਫਾਰਮ ’ਤੇ ਭਰ ਕੇ 500 ਰੁਪਏ ਦੀ ਡਿਮਾਂਡ ਡਰਾਫਟ ਸਮੇਤ 11 ਫਰਵਰੀ 2026 ਨੂੰ ਸ਼ਾਮ 3 ਵਜੇ ਤੱਕ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ, ਪਟਿਆਲਾ ਦੇ ਦਫ਼ਤਰ ਵਿਖੇ ਭੇਜ ਸਕਦੇ ਹਨ।
ਭਰਤੀ ਵੇਰਵੇ
ਕੁੱਲ 9 ਅਸਾਮੀਆਂ ਭਰੀਆਂ ਜਾਣਗੀਆਂ, ਜਿਨ੍ਹਾਂ ਵਿੱਚ 2 ਪਾਇਲਟ ਇੰਸਟ੍ਰਕਟਰ, 2 ਅਸਿਸਟੈਂਟ ਪਾਇਲਟ ਇੰਸਟ੍ਰਕਟਰ, 2 ਅਕਾਊਂਟੈਂਟ, 2 ਇੰਸਟ੍ਰਕਟਰ (ਏਅਰਫ੍ਰੇਮ) ਅਤੇ 1 ਗਰਾਊਂਡ ਇੰਸਟ੍ਰਕਟਰ ਸ਼ਾਮਲ ਹਨ।
ਯੋਗਤਾ
ਉਮੀਦਵਾਰਾਂ ਦੀ ਯੋਗਤਾ ਡੀ.ਜੀ.ਸੀ.ਏ. (DGCA) ਦੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਉਮਰ 40 ਸਾਲ ਤੋਂ ਘੱਟ ਹੋਣੀ ਲਾਜ਼ਮੀ ਹੈ।
ਪੰਜਾਬ ਡੋਮਿਸਾਈਲ ਅਤੇ ਪੰਜਾਬੀ ਭਾਸ਼ਾ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਇੱਛੁਕ ਉਮੀਦਵਾਰ 11 ਫਰਵਰੀ 2026 ਨੂੰ ਸ਼ਾਮ 3 ਵਜੇ ਤੱਕ 500 ਰੁਪਏ ਦੇ ਡਿਮਾਂਡ ਡਰਾਫਟ ਸਮੇਤ ਆਪਣੀਆਂ ਅਰਜ਼ੀਆਂ ਪਟਿਆਲਾ ਦਫ਼ਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ।






