Govt Jobs:
ਪੰਜਾਬ ਸਰਕਾਰ ਦੇ Subordinate Services Selection Board Punjab (ਅਧੀਨ ਸੇਵਾਵਾਂ ਚੋਣ ਬੋਰਡ) ਦੇ ਵਲੋਂ ਬੰਪਰ ਭਰਤੀ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤਾ ਹੈ।
ਅਸਾਮੀਆਂ ਦੀ ਗਿਣਤੀ
ਜਾਗਰਣ ਦੀ ਖ਼ਬਰ ਮੁਤਾਬਿਕ, ਅਧੀਨ ਸੇਵਾਵਾਂ ਚੋਣ ਬੋਰਡ ਨੇ ਇੰਜੀਨੀਅਰ/ਹੈਡਕੁਆਰਟਰ ਅਤੇ ਡਿਸਪਿਊਟ ਰੈਜ਼ੋਲਿਊਸ਼ਨ ਜਲ ਸਰੋਤ ਵਿਭਾਗ ਪੰਜਾਬ ਦੀਆਂ ਜੂਨੀਅਰ ਇੰਜੀਨੀਅਰ (ਸਿਵਲ) ਦੀਆਂ 127 ਬੈਕਲਾਗ ਅਸਾਮੀਆਂ (ਗਰੁੱਪ-ਬੀ) ਪ੍ਰਕਾਸ਼ਿਤ ਕੀਤੀਆਂ ਸਨ। ਇਨ੍ਹਾਂ ਆਸਾਮੀਆਂ ਲਈ 6 ਸਤੰਬਰ ਤੋਂ 29 ਸਤੰਬਰ ਤਕ ਸਿਰਫ਼ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਪੰਜਾਬ ਮੰਡੀ ਬੋਰਡ ਦੀਆਂ ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਬਿਜਲੀ) ਤੇ ਜੂਨੀਅਰ ਇੰਜੀਨੀਅਰ (ਜਨ ਸਿਹਤ) ਦੀਆਂ ਕੁੱਲ 67 ਅਸਾਮੀਆਂ (ਗਰੁੱਪ-ਬੀ) ਹੋਰ ਪ੍ਰਾਪਤ ਹੋਣ ਕਰ ਕੇ ਬੋਰਡ ਨੇ ਪਹਿਲਾਂ ਜਾਰੀ ਕੀਤੇ ਅਸਾਮੀਆਂ ਦੇ ਸਾਰੇ ਵੇਰਵੇ ‘ਚ ਮੰਡੀ ਬੋਰਡ ਦੀਆਂ ਅਸਾਮੀਆਂ ਨੂੰ ਮਿਲਾ ਕੇ ਭਰਤੀਆਂ ਬਾਰੇ ਨਵਾਂ ਸੋਧ ਪੱਤਰ ਜਾਰੀ ਕੀਤਾ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਤਾਜ਼ਾ ਸੋਧ ਪੱਤਰ ਅਨੁਸਾਰ ਹੁਣ ਪੰਜਾਬ ਸਰਕਾਰ ਦੇ ਦੋ ਮਹਿਕਮਿਆਂ ‘ਚ ਜੂਨੀਅਰ ਇੰਜੀਨੀਅਰ ਦੀਆਂ ਵੱਖ-ਵੱਖ ਆਸਾਮੀਆਂ ਲਈ ਭਰਤੀ ਹੋਣ ਜਾ ਰਹੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਜਲ ਸਰੋਤ ਵਿਭਾਗ ‘ਚ 127 ਆਸਾਮੀਆਂ ਲਈ ਅਪਲਾਈ ਕਰਨ ਸਬੰਧੀ 4 ਸਤੰਬਰ ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ਦੀਆਂ ਹਦਾਇਤਾਂ ਇੰਨ-ਬਿੰਨ ਲਾਗੂ ਹੋਣਗੀਆਂ ਜਦੋਂਕਿ ਮੰਡੀ ਬੋਰਡ ਦੀਆਂ ਆਸਾਮੀਆਂ ਲਈ ਅਰਜ਼ੀਆਂ 11 ਸਤੰਬਰ 2023 ਤੋਂ ਮੰਗੀਆਂ ਗਈਆਂ ਹਨ। ਉਮੀਦਵਾਰ 3 ਅਕਤੂਬਰ 2023 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਫੀਸ ਭਰਨ ਦੀ ਆਖਰੀ ਤਰੀਕ 5 ਅਕਤੂਬਰ 2023 ਹੋਵੇਗੀ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਇਸ਼ਤਿਹਾਰ ‘ਚ ਸੋਧ ਤੋਂ ਬਾਅਦ 9 ਸਤੰਬਰ ਨੂੰ ਨਵੀਆਂ ਆਸਾਮੀਆਂ ਸਬੰਧੀ ਜਾਰੀ ਪੱਤਰ ਪੜ੍ਹਨ ਲਈ ਇੱਥੇ ਕਲਿੱਕ ਕਰੋ
PSSSB ਵੱਲੋਂ 4 ਸਤੰਬਰ ਨੂੰ ਜਾਰੀ ਕੀਤਾ ਗਿਆ ਇਸ਼ਤਿਹਾਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਵਿਦਿਅਕ ਯੋਗਤਾ
ਪੰਜਾਬ ਮੰਡੀ ਬੋਰਡ ‘ਚ ਜੂਨੀਅਰ ਇੰਜੀਨੀਅਰ (ਸਿਵਲ) ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਸਿਵਲ ਇੰਜੀਨੀਅਰ ‘ਚ ਡਿਪਲੋਮਾ/ਡਿਗਰੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣਾ ਜ਼ਰੂਰੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਜੂਨੀਅਰ ਇੰਜੀਨੀਅਰ (ਜਨ ਸਿਹਤ) ਦੀ ਅਸਾਮੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਵੀ ਮਾਨਤਾ ਪ੍ਰਾਪਤ ਯੂਨੀਵਸਿਟੀ ਦਾ ਸਿਵਲ ਇੰਜੀਨੀਅਰ ‘ਚ ਡਿਪਲੋਮਾ ਜਾਂ ਡਿਗਰੀ ਹੋਣਾ ਲਾਜ਼ਮੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਜੂਨੀਅਰ ਇੰਜੀਨੀਅਰ (ਬਿਜਲੀ) ਦੀ ਆਸਾਮੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਰਵਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਜਾਂ ਡਿਗਰੀ ਹੋਣਾ ਲਾਜ਼ਮੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ 10ਵੀਂ ਪੰਜਾਬੀ ਵਿਸ਼ੇ ਨਾਲ ਜਾਂ ਇਸ ਦੇ ਬਰਾਬਰ ਕਿਸੇ ਹੋਰ ਵਿਸ਼ੇ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਫੀਸ
ਜਨਰਲ ਵਰਗ/ਆਜ਼ਾਦੀ ਘੁਲਾਟੀਆ/ਖਿਡਾਰੀ – 1000 ਰੁਪਏ
ਐੱਸਸੀ/ਬੀਸੀ/ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) – 250 ਰੁਪਏ
ਸਾਬਕਾ ਫ਼ੌਜੀ ਤੇ ਆਸ਼ਰਿਤ – 200 ਰੁਪਏ
ਦਿਵਿਆਂਗਜਨ (Handicapped) – 500 ਰੁਪਏ
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ
ਨੋਟ- ਇਹ ਖ਼ਬਰ /ਜਾਣਕਾਰੀ ਪੰਜਾਬੀ ਜਾਗਰਣ ਦੀ ਅਧਿਕਾਰਿਤ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ, ਧੰਨਵਾਦ ਸਹਿਤ
ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ