ਵੱਡਾ ਫ਼ੈਸਲਾ: ਸਰਕਾਰੀ ਸਕੂਲਾਂ ‘ਚ ਭਰਤੀ ਕੀਤੇ ਜਾਣਗੇ 1050 ਅਧਿਆਪਕ

530

ਚੰਡੀਗੜ੍ਹ-

ਯੂ. ਟੀ. ਦੇ ਸਿੱਖਿਆ ਵਿਭਾਗ ਵੱਲੋਂ ਜਲਦੀ ਹੀ ਸਰਕਾਰੀ ਸਕੂਲਾਂ ਵਿੱਚ 1050 ਅਧਿਆਪਕ ਭਰਤੀ ਕੀਤੇ ਜਾਣਗੇ, ਜਿਸ ਲਈ ਭਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ। ਇਸ ਸਬੰਧੀ ਕੇਂਦਰੀ ਮੰਤਰਾਲੇ ਤੇ ਪ੍ਰਸ਼ਾਸਕ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਵੇਲੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ 600 ਜੂਨੀਅਰ ਬੇਸਿਕ ਟੀਚਰਜ਼ (ਜੇਬੀਟੀ) ਤੇ 250 ਟਰੇਂਡ ਗਰੈਜੂਏਟ ਟੀਚਰਜ਼ (ਟੀਜੀਟੀ) ਅਤੇ 200 ਦੇ ਕਰੀਬ ਲੈਕਚਰਾਰ ਭਰਤੀ ਕੀਤੇ ਜਾਣਗੇ।

ਸਿੱਖਿਆ ਵਿਭਾਗ ਨੇ ਇਹ ਭਰਤੀ ਮੁਕੰਮਲ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਸੈਕਟਰ-26 ਨਾਲ ਰਾਬਤਾ ਬਣਾਇਆ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀ ਏਜੰਸੀ ਤੇ ਪ੍ਰਸ਼ਾਸਨ ਦੀ ਸਪਿੱਕ ਏਜੰਸੀ ਦੇ ਅਧਿਕਾਰੀਆਂ ਨੂੰ ਵੀ ਸਕੱਤਰੇਤ ਸੱਦਿਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ ਤੇ ਆਨਲਾਈਨ ਪੜ੍ਹਾਈ ਸਬੰਧੀ ਵੀ ਸਮੱਸਿਆਵਾਂ ਆ ਰਹੀਆਂ ਸਨ।

ਦੱਸ ਦੇਸੀਏ ਕਿ ਰਾਈਟ ਟੂ ਐਜੂਕੇਸ਼ਨ ਤਹਿਤ ਇੱਕ ਜਮਾਤ ਵਿੱਚ 45 ਵਿਦਿਆਰਥੀ ਹੀ ਸਿੱਖਿਆ ਲੈ ਸਕਦੇ ਹਨ ਪਰ ਅਧਿਆਪਕਾਂ ਦੀ ਘਾਟ ਕਾਰਨ ਇੱਕ ਜਮਾਤ ਵਿੱਚ 70 ਤੋਂ 80 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।