ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਤਬਾਹ ਕਰਨ ਦੇ ਰਾਹ ਤੁਰੀ ਮਾਨ ਸਰਕਾਰ! ਅਧਿਆਪਕਾਂ ਦੀਆਂ ਕੀਤੀਆਂ ਜ਼ਬਰੀ ਬਦਲੀਆਂ

336

 

Govt to destroy the schools of Punjab! Forced changes of teachers

  • ਸਕੂਲ ਆਫ ਅੇੈੱਮੀਨੇੈੱਸ  ‘ਚ ਜਬਰੀ ਬਦਲੀਆਂ ਕਰਨਾ ਸਰਾਸਰ ਧੱਕਾ-ਡੀ ਟੀ ਅੇੱਫ

ਪ੍ਰਮੋਦ ਭਾਰਤੀ, ਗੜਸ਼ੰਕਰ-

Govt to destroy the schools of Punjab!- ਭਗਵੰਤ ਮਾਨ ਸਰਕਾਰ ਦੇ ਡ੍ਰੀਮ ਪ੍ਰੋਜੈਕਟ ‘ਸਕੂਲ ਆਫ਼ ਐਂਮੀਨੈਂਸ’ ਦੇ ਵਿਤਕਰੇ ਭਰਪੂਰ ਸਿੱਖਿਆ ਮਾਡਲ ਹੋਣ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਉਠਾਏ ਸਵਾਲ ਕਦਮ ਦਰ ਕਦਮ ਇੱਕ ਕੌੜੇ ਸੱਚ ਵਜੋਂ ਸਾਹਮਣੇ ਆਉਣੇ ਸ਼ੁਰੂ ਹੋ ਰਹੇ ਹਨ, ਜਿਸ ਤਹਿਤ ਪੰਜਾਬ ਸਰਕਾਰ ਇੰਨ੍ਹਾਂ 117 ਸਕੂਲਾਂ ਨੂੰ ਕਾਮਯਾਬ ਕਰਨ ਲਈ ਨਵੀਆਂ ਭਾਰਤੀਆਂ ਦੀ ਥਾਂ 19000 ਦੇ ਕਰੀਬ ਬਾਕੀ ਸਰਕਾਰੀ ਸਕੂਲਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ।

ਸਕੂਲ ਆਫ ਐਂਮੀਨੈਂਸ ਵਿੱਚ ਅਧਿਆਪਕਾਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਬਾਰੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ  ਨੇ ਦੱਸਿਆ ਕਿ ਪਹਿਲਾਂ ਇੱਕੋ ਸਕੂਲ ਵਿੱਚ ਦੋ ਕਿਸਮ ਦੀਆਂ ਵਰਦੀਆਂ ਦੇਣ ਅਤੇ ਬਾਕੀ ਸਕੂਲਾਂ ਨੂੰ ਗਰਾਂਟ ਜਾਰੀ ਕਰਨ ਵਿੱਚ ਵਿਤਕਰੇਬਾਜ਼ੀ ਕਰਨ ਤੋਂ ਬਾਅਦ ਹੁਣ ਦੂਜੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ ਪਰੋਖੇ ਕਰਦਿਆਂ ਸੂਬੇ ਵਿਚੋਂ 162 ਅਧਿਆਪਕਾਂ ਨੂੰ “ਸਕੂਲ ਆਫ ਐਂਮੀਨੈਂਸ” ਵਿੱਚ ਦੂਰ-ਦੁਰਾਡੇ ਜ਼ਬਰੀ ਬਦਲਣ ਦਾ ਫ਼ਰਮਾਨ ਜ਼ਾਰੀ ਕਰ ਦਿੱਤਾ ਹੈ।

ਡੀ ਟੀ ਅੇੈੱਫ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਜਿਲਾ ਸਕੱਤਰ ਇੰਦਰਸੁਖਦੀਪ ਓਡਰਾ ਮਨਜੀਤ ਸਿੰਘ ਦਸੂਹਾ,ਅਸ਼ਨੀ ਕੁਮਾਰ,ਬਲਜੀਤ ਸਿੰਘ,ਮਨਜੀਤ ਸਿੰਘ ਬਾਬਾ, ਹਰਿੰਦਰ ਸਿੰਘ, ਅਜੇ ਕੁਮਾਰ, ਕਰਨੈਲ ਸਿੰਘ, ਮਨਜੀਤ ਸਿੰਘ ਬੰਗਾ  ਨੇ ਕਿਹਾ ਕਿ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਵਿੱਚ ਨਵੀਂ ਭਰਤੀ ਕਰਨ ਦੀ ਥਾਂ ਸਕੂਲ ਆਫ ਐਂਮੀਨੈਂਸ ਵਿੱਚ ਅਧਿਆਪਕਾਂ ਨੂੰ ਇੱਧਰੋਂ ਉੱਧਰੋਂ ਸ਼ਿਫਟ ਕਰਕੇ ਸਿੱਖਿਆ ਦਾ ਮਿਆਰ ਚੁੱਕਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ‘ਚ ਰਮਿੰਦਰ ਕੁਮਾਰ ਏ ਸੀ ਟੀ ਸ.

ਮਿ.ਸ ਚੱਕ ਗੁਰੂ,ਤੇ ਹਿਸਾਬ ਲੈਕਚਰਾਰ ਰਾਜਵਿੰਦਰ ਕੌਰ ਨੂੰ  ਸ.ਸ.ਸ.ਸ.ਮਾਹਿਲਪੁਰ ਤੋ ਸਕੂਲ ਆਫ ਅੇੈਮੀਨੇੈੱਸ ਗੜਸ਼ੰਕਰ ਵਿਖੇ, ਇੰਦਰਜੀਰ ਕੌਰ ਏ ਸੀ ਟੀ ਸ ਮਿ ਸ ਮੁਰਾਦਪੁਰ ਗੁਰੂਕਾ ਤੇ ਸ਼ੁਰੇਸ਼ ਕੁਮਾਰ ਅੰਗਰੇਜ਼ੀ ਲੈਕਚਰਾਰ ਸ ਸ ਸ ਸ ਦਾਤਾਰਪੁਰ ਨੂੰ ਸਕੂਲ ਆਫ ਅੇੈਮੀਨੇੈੱਸ ਬਾਗਪੁਰ,ਤੇਜਿੰਦਰ ਸਿੰਘ ਏ ਸੀ ਟੀ ਨੂੰ  ਸ ਮਿ ਸ ਘੋੜੇਵਾਹਾ ਤੋ ਸਕੂਲ ਆਫ ਅੇੈਮੀਨੈੱਸ ਟਾਂਡਾ ਅਤੇ  ਦੇਵਿਨਾ ਸਿੰਘ ਲੈਕਚਰਾਰ ਹਿਸਾਬ ਸ ਸ ਸ ਸ ਤਲਵਾੜਾ ਸੈਕਟਰ 3 ਨੂੰ ਸਕੂਲ ਆਫ ਅੇੈਮੀਨੇੱਸ ਪੁਰਹੀਰਾਂ ਵਿਖੇ ਜ਼ਬਰਨ ਬਦਲ ਕੇ ਭੇਜਣਾ ਅਤੇ ਪੂਰੇ ਸੂਬੇ ਵਿਚੋਂ 162ਅਧਿਆਪਕਾਂ ਨੂੰ ਆਪਣੇ ਰਿਹਾਇਸ਼ ਤੋਂ ਮੀਲਾਂ ਦੂਰ ਜ਼ਬਰਨ ਭੇਜਣਾ ਸਰਾਸਰ ਨਾਇਨਸਾਫ਼ੀ ਹੈ ਜਦਕਿ ਅਸਲੀਅਤ ਇਹ ਹੈ ਕਿ ਆਮ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਹੈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ ਪਰੋਖੇ ਕਰਕੇ ਹੋਰ ਪਿਛਾੜਿਆ ਜਾ ਰਿਹਾ ਹੈ।

ਅਜਿਹੀ ਸਥਿਤੀ ਵਿੱਚ ਅਧਿਆਪਕ ਆਪਣੇ ਆਪ ਨੂੰ ਮਾਨਸਿਕ ਸ਼ੋਸ਼ਿਤ ਅਤੇ ਅਰਥਿਕ ਸ਼ੋਸ਼ਿਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਜੱਥੇਬੰਦੀ ਵੱਲੋਂ ਸਕੂਲ ਆਫ ਐਂਮੀਨੈਂਸ ਤੇ ਕੀਤੇ ਗਏ ਇਤਰਾਜ਼ ਹੁਣ ਅਧਿਆਪਕ ਵਰਗ ਦੇ ਸਾਹਮਣੇ ਹੂਬਹੂ ਆਉਣੇ ਸ਼ੁਰੂ ਹੋ ਗਏ ਹਨ।

ਪੂਰੇ ਪੰਜਾਬ ਵਿੱਚ ਕੀਤੀਆਂ ਇਹ ਜ਼ਬਰੀ ਬਦਲੀਆਂ ਮੌਕੇ ਅਪਾਹਜ਼ ਅਧਿਆਪਕਾਂ ਦੀਆਂ ਦਿੱਕਤਾਂ ਤੱਕ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਅਤੇ ਨਾ ਹੀ ਇੱਕ ਸਾਲ ਦੌਰਾਨ ਸੇਵਾ ਮੁਕਤ ਅਧਿਆਪਕਾਂ ਨੂੰ ਆਪਣੇ ਸਟੇਸ਼ਨ ਤੋਂ ਬਦਲਣ ਤੋਂ ਗੁਰੇਜ਼ ਕੀਤਾ ਗਿਆ ਹੈ। ਵਰਤਮਾਨ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਮਿਡਲ ਸਕੂਲਾਂ ਨੂੰ ਤਬਾਹ ਕਰਨ ਦੀ ਨੀਤੀ ਅਗਾਂਹ ਵਧਾਉਂਦਿਆਂ ਇੰਨ੍ਹਾਂ ਸਕੂਲਾਂ ਵਿੱਚੋਂ ਆਰਟ ਐਂਡ ਕਰਾਫਟ ਟੀਚਰਾਂ ਦੀਆਂ ਬਦਲੀਆਂ ਕੀਤੇ ਜਾਣ ਨਾਲ ਮਿਡਲ ਸਕੂਲਾਂ ਵਿੱਚੋਂ ਸੀ ਐਂਡ ਵੀ ਕਾਡਰ ਦਾ ਭੋਗ ਪਾ ਦਿੱਤਾ ਗਿਆ ਹੈ।

ਆਗੂਆਂ ਨੇ ਮੰਗ ਕੀਤੀ ਕਿ ਸਾਰੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬਰਾਬਰ ਸਿੱਖਿਆ ਦੇਣ ਲਈ ਇਹ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਪੰਜਾਬ ਭਰ ਦੇ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕ੍ਰਿਆ ਤੁਰੰਤ ਪ੍ਰਭਾਵ ਤੋਂ ਆਰੰਭੀ ਜਾਵੇ। ਜੇਕਰ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਹਨਾਂ ਮੰਗਾਂ ਦਾ ਜ਼ਲਦ ਤੋਂ ਜ਼ਲਦ ਨਿਪਟਾਰਾ ਨਾ ਕੀਤਾ ਗਿਆ ਤੇ ਜਥੇਬੰਦੀ ਨੂੰ ਭਵਿੱਖ ਵਿੱਚ ਤਿੱਖੇ ਸੰਘਰਸ਼ੀ ਐਲਾਨ ਕਰਨੇ ਪੈਣਗੇ, ਜਿਸ ਦੀ ਸਮੁੱਚੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)