Home Health & Fitness Honey Water Benefits: ਕੋਸੇ ਪਾਣੀ ‘ਚ ਰੋਜ਼ਾਨਾ ਮਿਲਾ ਕੇ ਪੀਓ ਸ਼ਹਿਦ, ਮਿਲਣਗੇ ਅਣਗਿਣਤ ਫ਼ਾਇਦੇ

Honey Water Benefits: ਕੋਸੇ ਪਾਣੀ ‘ਚ ਰੋਜ਼ਾਨਾ ਮਿਲਾ ਕੇ ਪੀਓ ਸ਼ਹਿਦ, ਮਿਲਣਗੇ ਅਣਗਿਣਤ ਫ਼ਾਇਦੇ

0
Honey Water Benefits: ਕੋਸੇ ਪਾਣੀ ‘ਚ ਰੋਜ਼ਾਨਾ ਮਿਲਾ ਕੇ ਪੀਓ ਸ਼ਹਿਦ, ਮਿਲਣਗੇ ਅਣਗਿਣਤ ਫ਼ਾਇਦੇ

 

Honey Water Benefits : ਮਾਹਿਰਾਂ ਮੁਤਾਬਕ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਕਿਉਂਕਿ ਇਸ ਦਾ ਸੇਵਨ ਭਾਰ ਘਟਾਉਣ ਦੇ ਨਾਲ-ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ ਮਦਦ ਕਰਦਾ ਹੈ।

ਦਸ ਦਈਏ ਕਿ ਖਾਲੀ ਪੇਟ ਸ਼ਹਿਦ ਦਾ ਪਾਣੀ ਪੀਣ ਨਾਲ ਸਰੀਰ ‘ਚ ਜਮ੍ਹਾ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ। ਤਾਂ ਆਉ ਜਾਣਦੇ ਹਾਂ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ-ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਦੇ ਫਾਇਦੇ

ਭਾਰ ਘਟਾਉਣ ‘ਚ ਮਦਦਗਾਰ : ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਇਹ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਸ਼ਹਿਦ ਮੈਟਾਬੋਲਿਜ਼ਮ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਤੇਜ਼ ਮੈਟਾਬੋਲਿਜ਼ਮ ਦੇ ਕਾਰਨ, ਭਾਰ ਘਟਾਉਣਾ ਬਹੁਤ ਸੌਖਾ ਹੋ ਜਾਂਦਾ ਹੈ।

ਪਾਚਨ ਕਿਰਿਆ ਨੂੰ ਸੁਧਾਰਨ ਲਈ ਫਾਇਦੇਮੰਦ : ਤੁਸੀਂ ਰੋਜ਼ਾਨਾ ਸਵੇਰੇ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਸੇਵਨ ਕਰਕੇ ਪਾਚਨ ਤੰਤਰ ਨੂੰ ਸੁਧਾਰ ਸਕਦੇ ਹੋ। ਕਿਉਂਕਿ ਇਹ ਪਾਣੀ ਪੇਟ ਖਰਾਬ ਹੋਣ ਤੋਂ ਰੋਕਦਾ ਹੈ, ਜਿਸ ਨਾਲ ਭੋਜਨ ਨੂੰ ਪਚਾਉਣਾ ਆਸਾਨ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਪਾਣੀ ‘ਚ ਸ਼ਹਿਦ ਮਿਲਾ ਕੇ ਪੀਂਦੇ ਹੋ, ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ।

ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ‘ਚ ਮਦਦਗਾਰ : ਸ਼ਹਿਦ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਣਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ‘ਚ ਮਦਦ ਕਰਦਾ ਹੈ। ਸ਼ਹਿਦ ਸਰੀਰ ਨੂੰ ਬਾਹਰੀ ਕਾਰਕਾਂ ਨਾਲ ਲੜਨ ‘ਚ ਮਦਦ ਕਰਦਾ ਹੈ ਤਾਂ ਜੋ ਤੁਸੀਂ ਮੌਸਮੀ ਬਿਮਾਰੀਆਂ ਅਤੇ ਲਾਗਾਂ ਤੋਂ ਬਚ ਸਕੋ। ਨਾਲ ਹੀ ਸ਼ਹਿਦ ‘ਚ ਭਰਪੂਰ ਮਾਤਰਾ ‘ਚ ਐਂਟੀ-ਮਾਈਕ੍ਰੋਬਾਇਲ ਗੁਣ ਕਈ ਵਿਟਾਮਿਨਾਂ ਅਤੇ ਖਣਿਜ ਪਾਏ ਜਾਣਦੇ ਹਨ।

ਸਰੀਰ ਨੂੰ ਡੀਟੌਕਸ ਕਰਨ ਲਈ ਫਾਇਦੇਮੰਦ : ਮਾਹਿਰਾਂ ਮੁਤਾਬਕ ਸ਼ਹਿਦ ਸਰੀਰ ‘ਚ ਜਮ੍ਹਾਂ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਪਾਚਨ ਪ੍ਰਣਾਲੀ ‘ਚ ਮਦਦ ਕਰਦੇ ਹਨ ਅਤੇ ਗੁਰਦਿਆਂ ਦੀ ਸਿਹਤ ‘ਚ ਸੁਧਾਰ ਕਰਦੇ ਹਨ। ਪੈਨਕ੍ਰੀਅਸ ਦੇ ਕੰਮ ‘ਚ ਮਦਦ ਕਰਦਾ ਹੈ। ਜਿਸ ਕਾਰਨ ਤੁਹਾਡੀ ਸਮੁੱਚੀ ਸਿਹਤ ਚੰਗੀ ਰਹਿੰਦੀ ਹੈ।

ਚਮੜੀ ਨੂੰ ਚਮਕਦਾਰ ਬਣਾਉਣ ‘ਚ ਮਦਦਗਾਰ : ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਚਮੜੀ ਸਾਫ਼ ਹੁੰਦੀ ਹੈ ਅਤੇ ਅੰਦਰੋਂ ਚਮਕਦਾਰ ਬਣਦੀ ਹੈ। ਦਸ ਦਈਏ ਕਿ ਇਹ ਦੋਵੇਂ ਚੀਜ਼ਾਂ ਰੰਗ ਨੂੰ ਨਿਖਾਰਨ ‘ਚ ਵੀ ਮਦਦ ਕਰਦੀਆਂ ਹਨ। ਇਸ ਨਾਲ ਮੁਹਾਸੇ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਮਾਹਿਰਾਂ ਮੁਤਾਬਕ ਸ਼ਹਿਦ ਦੀ ਵਰਤੋਂ ਸੁੰਦਰਤਾ ਉਤਪਾਦਾਂ ‘ਚ ਵੀ ਕੀਤੀ ਜਾਂਦੀ ਹੈ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।