ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਪਰ ਕਈ ਲੋਕ ਇਸ ਸਮੱਸਿਆ ਨੂੰ ਮਾਮੂਲੀ ਜਿਹੀ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਹੁੰਦੀਆਂ ਹਨ।
ਢਿੱਡ ‘ਚ ਗੈਸ ਬਣਨ ਕਾਰਨ ਭੁੱਖ ਘੱਟ ਹੋਣਾ, ਛਾਤੀ ਵਿਚ ਦਰਦ ਹੋਣਾ, ਸਾਹ ਲੈਣ ਵਿਚ ਪ੍ਰੇਸ਼ਾਨੀ ਜਾਂ ਢਿੱਡ ਫੁੱਲਣ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਗੈਸ ਬਣਨ ਦੀ ਵਜ੍ਹਾ ਬਾਰੇ ਪਤਾ ਲੱਗ ਜਾਵੇ ਤਾਂ ਇਸ ਤੋਂ ਸੌਖੇ ਢੰਗ ਨਾਲ ਛੁਟਕਾਰਾ ਪਾ ਸਕਦੇ ਹਾਂ। ਅੱਜ ਅਸੀਂ ਗੈਸ ਦੀ ਸਮੱਸਿਆ ਤੋਂ ਬਚਣ ਦੇ ਉਪਾਅ ਦਸਾਂਗੇ।
ਉਮਰ ਵਧਣ ਨਾਲ ਪਾਚਣ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਦੁੱਧ ਅਤੇ ਦੁੱਧ ਨਾਲ ਬਣੀ ਚੀਜ਼ਾਂ (ਦਹੀਂ ਛੱਡ ਕੇ) ਠੀਕ ਤਰ੍ਹਾਂ ਨਾਲ ਹਜ਼ਮ ਨਹੀਂ ਹੋ ਪਾਉਂਦੀਆਂ, ਜਿਸ ਕਾਰਨ ਢਿੱਡ ਵਿਚ ਗੈਸ ਬਣਦੀ ਹੈ।
45 ਸਾਲ ਤੋਂ ਵੱਧ ਉਮਰ ਦੇ ਲੋਕ ਅਪਣੇ ਖਾਣੇ ਵਿਚ ਸਿਰਫ਼ ਦਹੀਂ ਦੀ ਵੀ ਵਰਤੋਂ ਕਰਨ। ਉਨ੍ਹਾਂ ਨੂੰ ਖਾਣੇ ਦੇ ਨਾਲ ਬਾਕੀ ਡੇਅਰੀ ਪ੍ਰੋਡਕਟਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਾਂ ਘੱਟ ਕਰ ਦੇਣਾ ਚਾਹੀਦਾ ਹੈ।
ਕਬਜ਼ ਦੀ ਸਮੱਸਿਆ ਹੋਣ ‘ਤੇ ਸਰੀਰ ਦੇ ਟਾਕੀਸਨਸ ਠੀਕ ਤਰ੍ਹਾਂ ਨਾਲ ਬਾਹਰ ਨਹੀਂ ਆ ਪਾਉਂਦੇ। ਇਨ੍ਹਾਂ ਦੀ ਵਜ੍ਹਾ ਨਾਲ ਗੈਸ ਬਣਨ ਲਗਦੀ ਹੈ। ਇਸ ਲਈ ਪੂਰੇ ਦਿਨ ਵਿਚ 8-10 ਗਲਾਸ ਪਾਣੀ ਪੀਉ। ਅਪਣੀ ਡਾਇਟ ਵਿਚ ਫ਼ਾਈਬਰ ਵਾਲੇ ਫ਼ੂਡ ਦੀ ਮਾਤਰਾ ਨੂੰ ਵਧਾ ਦਿਉ।
ਕਈ ਵਾਰ ਜਲਦੀ ਖਾਣ ਵਿਚ ਫ਼ੂਡ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਂਦੇ ਹਾਂ। ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਖਾਣਾ ਆਰਾਮ ਨਾਲ ਚਬਾ ਕੇ ਖਾਉ, ਤਾਕਿ ਉਹ ਆਸਾਨੀ ਨਾਲ ਪਚ ਜਾਵੇ। ਖਾਣਾ ਖਾਉਂਦੇ ਸਮੇਂ ਗੱਲਾਂ ਨਾ ਕਰੋ।
ਮਾਸਾਹਾਰੀ ਭੋਜਨ ਨੂੰ ਹਜ਼ਮ ਹੋਣ ‘ਚ ਜ਼ਿਆਦਾ ਸਮਾਂ ਲਗਦਾ ਹੈ। ਜੇਕਰ ਇਹ ਠੀਕ ਤਰ੍ਹਾਂ ਪੱਕਿਆ ਨਾ ਹੋਵੇ ਤਾਂ ਡਾਇਜੈਸ਼ਨ ਹੋਰ ਵੀ ਹੌਲੀ ਹੋ ਜਾਂਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ। ਇਸੇ ਲਈ ਰਾਤ ਦੇ ਸਮੇਂ ਮਾਸਾਹਾਰੀ ਭੋਜਨ ਖਾਣ ਤੋਂ ਦੂਰ ਰਹੋ। ਜੇਕਰ ਖਾਣਾ ਹੀ ਹੈ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਉ। ਖ਼ਬਰ ਸ੍ਰੋਤ- ਸਪੋਕਸਮੈਨ
ਨੋਟ- ਇਹ ਦਾਅਵੇ ਪੰਜਾਬ ਨੈੱਟਵਰਕ ਦੇ ਨਹੀਂ ਹਨ, ਬਲਕਿ ਆਮ ਸੋਸ਼ਲ ਮੀਡੀਆ ਤੋਂ ਪ੍ਰਾਪਤ ਗੱਲਾਂ ਹਨ। ਤੁਸੀਂ ਜੇਕਰ ਸਾਡੇ ਵੱਲੋਂ ਦੱਸੇ ਨੁਸਖ਼ੇ ਅਪਣਾਉਣਾ ਚਾਹੁੰਦੇ ਹੋ ਤਾਂ, ਪਹਿਲਾਂ ਮਾਹਰ ਦੇ ਨਾਲ ਸਲਾਹ ਕਰ ਲਓ।