Holiday Alert: ਪੰਜਾਬ ਸਰਕਾਰ ਵੱਲੋਂ 19 ਸਤੰਬਰ ਦੀ (ਰਾਖਵੀਂ) ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ

13839

 

  • Holiday Alert: Punjab government has announced a holiday on September 19, schools and colleges will remain closed

ਪੰਜਾਬ ਨੈੱਟਵਰਕ, ਚੰਡੀਗੜ੍ਹ

ਸੂਬਾ ਸਰਕਾਰ ਵਲੋਂ 19 ਸਤੰਬਰ ਨੂੰ (ਰਾਖਵੀਂ) ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਕੂਲ-ਕਾਲਜ ਵੀ ਬੰਦ ਰਹਿਣਗੇ। ਦੱਸ ਦਈਏ ਕਿ, 19 ਸਤੰਬਰ ਨੂੰ ਜੈਨ ਸਮਾਜ ਦੇ ਮਹਾਨ ਤਿਉਹਾਰ ਸੰਬਤਸਰੀ ਹੈ, ਜਿਸ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ (ਰਾਖਵੀਂ) ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜੈਨ ਸਮਾਨ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਸ਼ਲਾਘਾਯੋਗ ਦੱਸਿਆ ਹੈ।

ਐੱਸ.ਐੱਸ. ਜੈਨ ਸਭਾ ਮਾਛੀਵਾੜਾ ਦੇ ਪ੍ਰਧਾਨ ਧਰਮਪਾਲ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਲੋਕਾਂ ਨੂੰ ਮਹਾਂਵੀਰ ਸਵਾਮੀ ਦੇ ਸੰਦੇਸ਼ ‘ਜੀਓ ਔਰ ਜੀਨੇ ਦੋ’ ’ਤੇ ਚੱਲਣ ਦੀ ਅਪੀਲ ਕੀਤੀ।

ਜੈਨ ਨੇ ਕਿਹਾ ਕਿ ਸਾਨੂੰ ਆਪਣੇ ਜੀਭ ਦੇ ਸਵਾਦ ਲਈ ਜੀਵ ਹੱਤਿਆ ਨਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਜੋ ਮਾਸਾਹਾਰੀ ਭੋਜਨ ਦਾ ਪੂਰਨ ਤਿਆਗ ਹੋ ਸਕੇ। ਉਨ੍ਹਾਂ ਸਰਕਾਰ ਵਲੋਂ ਜਾਰੀ ਇਸ ਆਦੇਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਪ੍ਰਗਟਾਇਆ।

ਉਨ੍ਹਾਂ ਸਮੂਹ ਮੀਟ, ਅੰਡਾ ਅਤੇ ਮਛਲੀ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਸੰਬਤਸਰੀ ਵਾਲੇ ਦਿਨ 19 ਸਤੰਬਰ ਨੂੰ ਜੈਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਅੰਡਾ, ਮੀਟ, ਮਛਲੀ ਵੇਚਣ ਤੇ ਪਰੋਸਣ ਤੋਂ ਪਰਹੇਜ ਕੀਤਾ ਜਾਵੇ ਅਤੇ ਦੁਕਾਨਾਂ ਪੂਰਣ ਤੌਰ ’ਤੇ ਬੰਦ ਰੱਖੀਆਂ ਜਾਣ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ ਨਾਲ ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)