Holiday News: ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਧਾਉਣ ਦੀ ਮੰਗ!
Punjab Network
Holiday News: ਚੰਡੀਗੜ੍ਹ, 6 ਜਨਵਰੀ 2026- ਪੰਜਾਬ ਵਿੱਚ ਇਸ ਵੇਲੇ ਤਾਪਮਾਨ ਵਿੱਚ ਕਾਫ਼ੀ ਜਿਆਦਾ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਸੂਬੇ ਵਿੱਚ ਧੁੰਦ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਵਧਾਈਆਂ ਗਈਆਂ ਸਨ। ਹੁਣ ਸੋਸ਼ਲ ਮੀਡੀਆ ਤੇ ਅਧਿਆਪਕਾਂ ਨੇ ਛੁੱਟੀਆਂ ਵਧਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ।
ਕਈ ਅਧਿਆਪਕ ਸਿੱਖਿਆ ਮੰਤਰੀ ਨੂੰ ਪੋਸਟਾਂ ਟੈਗ ਕਰ ਰਹੇ ਨੇ ਕਿ, ਪੰਜਾਬ ਅੰਦਰ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ ਅਤੇ ਲਗਾਤਾਰ ਹਾਦਸੇ ਵਾਪਰਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਵਧਾਈਆਂ ਜਾਣ। ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਛੋਟੇ ਬੱਚਿਆਂ ਨੂੰ ਸਕੂਲ ਨਾ ਬੁਲਾਇਆ ਜਾਵੇ ਅਤੇ ਆਨਲਾਈਨ ਕਲਾਸਾਂ ਲਗਾਈਆਂ ਹਨ। ਬੋਰਡ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ‘ਚ ਸਰਦੀ ਦਾ ਕਹਿਰ
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਸੂਬੇ ਲਈ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਭਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਸਰਦੀਆਂ ਦੌਰਾਨ ਕੇਂਦਰੀ ਭਾਰਤ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੱਛਮੀ ਤੇ ਪ੍ਰਾਇਦੀਪੀ ਖੇਤਰਾਂ ਵਿੱਚ ਤਾਪਮਾਨ ਆਮ ਜਾਂ ਇਸ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ।
Holiday News- ਸਿੱਖਿਆ ਮੰਤਰੀ ਤੋਂ ਸਰਦੀਆਂ ਦੀ ਛੁੱਟੀਆਂ ਵਧਾਉਣ ਦੀ ਮੰਗ
ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਠੰਡ ਤੇ ਸੰਘਣੀ ਧੁੰਦ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੂਰ ਦੁਰਾਡੇ ਤੋਂ ਸਕੂਲ ਪਹੁੰਚਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਦਿਨੀ ਸੰਘਣੀ ਧੁੰਦ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਹਾਦਸੇ ਹੋ ਰਹੇ ਹਨ ਇਨ੍ਹਾਂ ਹਾਦਸਿਆਂ ਦੇ ਵਿੱਚ ਕਈ ਅਧਿਆਪਕਾਂ ਨੂੰ ਵੀ ਬੇਵਕਤੀ ਆਪਣੀ ਜਾਨ ਗਵਾਉਣੀ ਪਈ।
ਮੌਸਮ ਵਿਭਾਗ ਵੱਲੋ ਹੱਡ ਚੀਰਵੀ ਠੰਡ ਦੀ ਚਿਤਾਵਨੀ ਵੀ ਜਾਰੀ ਹੋ ਚੁੱਕੀ ਹੈ। ਇਸ ਦੇ ਸਨਮੁੱਖ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਸਕੂਲ ਸਮੇਂ ਵਿੱਚ ਤਬਦੀਲੀ ਤੇ ਸਰਦੀਆਂ ਦੀ ਛੁੱਟੀਆਂ ਵਿੱਚ ਵਾਧਾ ਕਰੇ।






