ਨਜਾਇਜ਼ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ! SSP ਦੀ ਘੁਰਕੀ ‘ਤੇ ਰੇਤ ਮਾਫ਼ੀਏ ਖਿਲਾਫ਼ FIR ਦਰਜ

440

 

  • Illegal mining is a threat to the country’s security! Filed against sand mafia at the behest of SSP

ਪਰਮਜੀਤ ਢਾਬਾਂ, ਜਲਾਲਾਬਾਦ

ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿਚ ਪਿਛਲੇ ਲੰਬੇ ਸਮੇਂ ਤੋਂ ਹੋਰ ਹੀ ਰੇਤ ਦੀ ਨਜਾਇਜ ਖੁਦਾਈ (Illegal Mining) ਨੂੰ ਲੈ ਕੇ ਜਿੱਥੇ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਅੱਖਾਂ ਬੰਦ ਕਰਕੇ ਟਾਈਮ ਟਪਾ ਰਿਹਾ ਸੀ, ਉਥੇ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਆਪਣੀ ਦਲੇਰੀ ਦਿਖਾਉਂਦਿਆਂ ਇੱਕ ਹੀ ਫੋਨ ‘ਤੇ ਰੇਤ ਦੀ ਨਾਜਾਇਜ਼ ਖੁਦਾਈ (Illegal Mining) ਕਰਨ ਵਾਲੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਜੇਸੀਬੀ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਅੰਦਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਪੱਕਾ ਚਿਸ਼ਤੀ ਦੀ ਪੰਚਾਇਤੀ ਜ਼ਮੀਨ ’ਚੋਂ ਰੇਤ ਦੀ ਨਾਜਾਇਜ਼ ਖੁਦਾਈ (Illegal Mining) ਕਰਦੀਆਂ ਮੌਕੇ ’ਤੇ ਫੜੀਆਂ ਗਈਆਂ ਦੋ ਟਰਾਲੀਆਂ ਵਿੱਚੋਂ ਪੁਲੀਸ ਨੇ ਕੇਸ ਵਿੱਚ ਇੱਕ ਟਰਾਲੀ ਨੂੰ ਖ਼ਾਲੀ ਅਤੇ ਦੂੁਜੀ ਨੂੰ ਮਿੱਟੀ ਦੀ ਭਰੀ ਦਿਖਾਉਣ ਦੀ ਕੋਸ਼ਿਸ਼ ਕੀਤੀ।

ਰੇਤ ਦੀ ਫਾਜ਼ਿਲਕਾ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ (Illegal Mining) ਸਬੰਧੀ CPI ਦੇ ਬਲਾਕ ਸੰਮਤੀ ਮੈਂਬਰ ਕਾਮਰੇਡ ਸ਼ਬੇਗ ਝੰਗੜਭੈਣੀ ਨੇ ਦੱਸਿਆ ਕਿ ਸਰਹੱਦੀ ਖੇਤਰ ਵਿਚ ਜਿੱਥੇ ਲੋਕ ਹੜ੍ਹਾਂ ਦੀ ਮਾਰ ਕਾਰਨ ਘਰੋ ਬੇਘਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਪੱਲੇ ਕੰਮ ਕਰਨ ਲਈ ਮਜ਼ਦੂਰੀ ਤੱਕ ਨਹੀਂ ਬਚੀ, ਉੱਥੇ ਦੂਜੇ ਪਾਸੇ ਸਿਆਸੀ ਆਕਾ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਢਾਹ ਕੇ ਪੰਚਾਇਤੀ ਜਮੀਨਾਂ ਵਿੱਚੋਂ ਰੇਤ ਦੀ ਨਾਜਾਇਜ ਮਾਈਨਿੰਗ ਕਰਵਾ ਰਹੇ ਹਨ।

ਜਦੋਂ ਬੀਤੇ ਦਿਨ ਉਨ੍ਹਾਂ ਵੱਲੋਂ ਕਰੀਬ ਗਿਆਰਾਂ ਵਜੇ ਜ਼ਿਲੇ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੂੰ ਇਸ ਸਬੰਧੀ ਫੋਨ ਤੇ ਸੂਚਿਤ ਕੀਤਾ ਗਿਆ ਤਾਂ ਉਹਨਾਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਮੁਕੱਦਮਾ ਦਰਜ ਕਰਨ ਦੇ ਹੁਕਮ ਦੇ ਦਿੱਤੇ। ਜਿਸਦਾ ਸਿੱਟਾ ਹੈ ਕਿ ਇੱਕ ਜੇ ਸੀ ਬੀ ਮਸ਼ੀਨ 3 ਟ੍ਰੈਕਟਰ ਟਰਾਲੀਆਂ ਫੜ ਕੇ ਕੁਝ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ।

ਡੀ ਸੀ ਨੇ ਦਿੱਤੀ ਸਫ਼ਾਈ!

ਡਿਪਟੀ ਕਮਿਸ਼ਨਰ ਮੈਡਮ ਸੇਨੂ ਦੁੱਗਲ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਜ਼ੇਕਰ ਕੋਈ ਨਜਾਇਜ ਮਾਇੰਨਿੰਗ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਬਿਨ੍ਹਾਂ ਇਹ ਸਰਹੱਦੀ ਖੇਤਰ ਹੈ ਅਤੇ ਇੱਥੇ ਬਿਨ੍ਹਾਂ ਪ੍ਰਵਾਨਗੀ ਮਾਇਨਿੰਗ ਕਰਨਾ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਹੋ ਸਕਦਾ ਹੈ।

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com