ਪੰਜਾਬ ਕੈਬਨਿਟ ਸਬ-ਕਮੇਟੀ ਅਤੇ ਅਧਿਆਪਕ/ਮੁਲਾਜ਼ਮ ਜਥੇਬੰਦੀਆਂ ਵਿਚਾਲੇ 2 ਅਪ੍ਰੈਲ ਨੂੰ ਹੋਵੇਗੀ ਅਹਿਮ ਮੀਟਿੰਗ
ਚੰਡੀਗੜ੍ਹ, 26 ਮਾਰਚ 2026-
ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ 02 ਅਪ੍ਰੈਲ 2026 ਨੂੰ ਚੰਡੀਗੜ੍ਹ ਵਿਖੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ ਕਰੇਗੀ। ਇਸ ਵਿੱਚ ਆਦਰਸ਼ ਸਕੂਲ ਮੁਲਾਜ਼ਮ, 3704 ਟੀਚਰਜ਼ ਯੂਨੀਅਨ, ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸਮੇਤ ਕਈ ਜਥੇਬੰਦੀਆਂ ਦੇ ਨੁਮਾਇੰਦੇ ਵਿੱਤ ਮੰਤਰੀ ਨਾਲ ਆਪਣੀਆਂ ਮੰਗਾਂ ਸਬੰਧੀ ਚਰਚਾ ਕਰਨਗੇ।
ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਆਮ ਤਾਲਮੇਲ ਸ਼ਾਖਾ) ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਮੀਟਿੰਗਾਂ 02 ਅਪ੍ਰੈਲ 2026 ਨੂੰ ਪੰਜਾਬ ਸਿਵਲ ਸਕੱਤਰੇਤ-1, ਸੈਕਟਰ-1, ਚੰਡੀਗੜ੍ਹ ਦੇ ਦਫ਼ਤਰੀ ਕਮਰਾ ਨੰਬਰ 15 (ਤੀਜੀ ਮੰਜ਼ਿਲ) ਵਿਖੇ ਹੋਣਗੀਆਂ।
ਮੀਟਿੰਗਾਂ ਦਾ ਸਮਾਂ ਅਤੇ ਸਬੰਧਤ ਯੂਨੀਅਨਾਂ
| ਲੜੀ ਨੰ. | ਯੂਨੀਅਨ/ਵਿਸ਼ਾ | ਸਮਾਂ | ਸਬੰਧਤ ਵਿਭਾਗ |
| 1. |
ਆਦਰਸ਼ ਸਕੂਲ ਟੀਚਿੰਗ/ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ
|
ਸਵੇਰੇ 11.00 ਵਜੇ
|
ਸਿੱਖਿਆ ਵਿਭਾਗ
|
| 2. |
3704 ਟੀਚਰਜ਼ ਯੂਨੀਅਨ, ਪੰਜਾਬ
|
ਸਵੇਰੇ 11.20 ਵਜੇ
|
ਸਿੱਖਿਆ ਵਿਭਾਗ
|
| 3. |
646 ਪੀ.ਟੀ.ਆਈ. ਅਧਿਆਪਕ ਭਰਤੀ ਕਰਨ ਸਬੰਧੀ
|
ਸਵੇਰੇ 11.40 ਵਜੇ
|
ਸਿੱਖਿਆ ਵਿਭਾਗ
|
| 4. |
ਸਰਕਾਰੀ ਆਈ.ਟੀ.ਆਈ. ਕੰਟਰੈਕਟ ਕਰਮਚਾਰੀ ਯੂਨੀਅਨ
|
ਦੁਪਹਿਰ 12.00 ਵਜੇ
|
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
|
| 5. |
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ
|
ਦੁਪਹਿਰ 12.20 ਵਜੇ
|
ਵਿੱਤ ਵਿਭਾਗ
|
ਇਸ ਮੀਟਿੰਗ ਵਿੱਚ ਹਰੇਕ ਯੂਨੀਅਨ ਜਾਂ ਜਥੇਬੰਦੀ ਦੇ ਕੇਵਲ 4 ਵਿਅਕਤੀ (ਅਹੁਦੇਦਾਰ) ਹੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਜੇਕਰ ਯੂਨੀਅਨ ਦੇ ਨੁਮਾਇੰਦੇ ਮੀਟਿੰਗ ਵਿੱਚ ਸਮੇਂ ਸਿਰ ਹਾਜ਼ਰ ਨਹੀਂ ਹੁੰਦੇ, ਤਾਂ ਮੀਟਿੰਗ ਕੈਂਸਲ ਕਰ ਦਿੱਤੀ ਜਾਵੇਗੀ।
ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ (ਵਧੀਕ ਮੁੱਖ ਸਕੱਤਰ/ਪ੍ਰਬੰਧਕੀ ਸਕੱਤਰ) ਨੂੰ ਮੀਟਿੰਗ ਦੇ ਏਜੰਡੇ ਸਮੇਤ ਸ਼ਾਮਲ ਹੋਣ ਅਤੇ ਕਾਰਵਾਈ ਦੀ ਰਿਪੋਰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਪੱਤਰ ਉਪ ਮੰਡਲ ਮੈਜਿਸਟ੍ਰੇਟ, ਸੰਗਰੂਰ ਨੂੰ ਸਬੰਧਤ ਜਥੇਬੰਦੀਆਂ ਨੂੰ ਸੂਚਿਤ ਕਰਨ ਲਈ ਭੇਜਿਆ ਗਿਆ ਹੈ।






