ਸਿੱਖਿਆ ਵਿਭਾਗ ਦੇ ਉੱਚ ਅਫ਼ਸਰਾਂ ਵੱਲੋਂ ਸਕੂਲ ਮੁਖੀਆਂ/ ਪ੍ਰਿੰਸੀਪਲਾਂ ਨਾਲ ਅਹਿਮ ਮੀਟਿੰਗ, ਜਾਰੀ ਕੀਤੇ ਨਵੇਂ ਹੁਕਮ

464

 

Important meeting with school heads/principals by higher officers of education department, new orders issued

  • ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਬਾਰੇ ਕੀਤੀ ਗਈ ਮੀਟਿੰਗ – ਸਰਾਂ /ਬਰਾੜ

ਪੰਜਾਬ ਨੈਟਵਰਕ, ਫਿਰੋਜ਼ਪੁਰ

Education Departmentਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਕੂਲ ਮੁੱਖੀਆਂ ਦੀ ਮੀਟਿੰਗ ਜੈਨਸਿਸ ਡੈਂਟਲ ਕਾਲਜ ਮੋਗਾ ਰੋਡ, ਫਿਰੋਜ਼ਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਰਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ|

ਇਸ ਮੌਕੇ ਪਵਨ ਕੁਮਾਰ, ਐਮ.ਆਈ.ਐਸ. ਕੋਆਰਡੀਨੇਟਰ ਨੇ ਈ-ਪੰਜਾਬ ਤੇ ਕਿਸੇ ਵੀ ਪ੍ਰਕਾਰ ਦੀ ਆਨਲਾਈਨ ਛੁੱਟੀ (ਮੈਡੀਕਲ ਲੀਵ, ਵਿਦੇਸ਼ ਛੁੱਟੀ, ਹਾਇਰ ਐਜੂਕੇਸ਼ਨ ਆਦਿ) ਦੇ ਕੇਸ ਪੈਂਡਿੰਗ ਨਾ ਰੱਖਣ ਅਤੇ ਯੂ-ਡਾਈਜ਼ ਡਾਟਾ ਸਬੰਧੀ ਜਾਣਕਾਰੀ ਦਿੱਤੀ, ਉਹਨਾਂ ਈ-ਪੰਜਾਬ ਪੋਰਟਲ ਤੇ ਮਹੀਨਾਵਾਰ ਈ-ਸਰਟੀਫਿਕੇਟ ਜਨਰੇਟ ਕਰਨ ਸਬੰਧੀ ਈ-ਪੰਜਾਬ ਪੋਰਟਲ ‘ਤੇ ਵਿਦਿਆਰਥੀ/ਅਧਿਆਪਕਾਂ ਦੇ ਇੰਫਰਾਸਟਰੱਕਚਰ ਡਾਟੇ ਸਬੰਧੀ ਜਾਣਕਾਰੀ ਦਿੱਤੀ|

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਰਾਂ ਵੱਲੋਂ ਤਰਸ ਦੇ ਆਧਾਰ ‘ਤੇ ਕੇਸ ਅਤੇ ਕੋਰਟ ਕੇਸ ਪਹਿਲ ਦੇ ਆਧਾਰ ਤੇ ਡੀਲ ਕਰਨ ਅਤੇ ਕਿਸੇ ਵੀ ਰਿਟਾਇਰਡ ਕਰਮਚਾਰੀ ਦਾ ਪੈਨਸ਼ਨਰੀ ਬੈਨੀਫਿਟ ਤੁਰੰਤ ਰਲੀਜ਼ ਕਰਨ ਬਾਰੇ ਗੱਲਬਾਤ ਕੀਤੀ|

ਉਹਨਾਂ ਕਿਹਾ ਕਿ 100% ਰਿਜ਼ਲਟ (25% ਤੋਂ ਘੱਟ ਅਤੇ 80% ਤੋਂ ਵੱਧ ਨਤੀਜੇ ਵਾਲੇ ਵਿਦਿਆਰਥੀਆਂ ਨੂੰ ਰੀਵਿਊ ਕੀਤਾ ਜਾਵੇ) ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਕਿਤਾਬਾਂ ਦੀ ਵੰਡ ਅਤੇ ਇਸ ਦੇ ਸਰਟੀਫਿਕੇਟ ਵਿਭਾਗ ਨੂੰ ਭੇਜਣ ਅਤੇ ਵਿਦਿਆਰਥੀਆਂ ਦੀ 100% ਹਾਜ਼ਰੀ ਯਕੀਨੀ ਬਣਾਉਣ ਦੇ ਯਤਨ ਕੀਤੇ ਜਾਣ, ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੇ ਕਿਹਾ ਕਿ ਐਸ.ਸੀ. ਵਿਦਿਆਰਥੀ 2022-23 ਨੂੰ ਵਜ਼ੀਫੇ ਦੀ ਵੱਧ ਹੋਈ ਪੈਮੇਂਟ ਦੀ ਰਿਕਵਰੀ ਕਰਨ ਲਈ ਯਤਨ ਤੇਜ਼ ਕੀਤੇ ਜਾਣ।

ਉਹਨਾਂ ਕਿਹਾ ਕਿ ਸਮਿਸ/ਸਹਸ/ਸਸਸਸ ਸਕੂਲਾਂ ਦੀ ਸੈਕਸ਼ਨ ਅਸਾਮੀਆਂ ਦੀ ਸੂਚਨਾ ਦਫ਼ਤਰ ਨੂੰ ਭੇਜੀ ਜਾਵੇ, ਉਹਨਾਂ ਡਾ. ਅੰਬੇਦਕਰ ਪੋਰਟਲ ਦੇ ਸਾਲ 2022-23, ਪੈਡਿੰਗ ਬਿਜਲੀ ਬਿੱਲਾਂ ਸਬੰਧੀ, ਬਜਟ ਦੇ ਡਿਮਾਂਡ ਅਤੇ ਮੈਡੀਕਲ ਦੇ ਬਜਟ ਦੇ ਡਿਮਾਂਡ ਡੀਮਾਂਡ ਬਾਰੇ ਗੱਲਬਾਤ ਕੀਤੀ ਅਤੇ ਇਹਨਾਂ ਕੰਮਾਂ ਨੂੰ ਤੇਜੀ ਲਿਆਉਣ ਲਈ ਹਦਾਇਤ ਕੀਤੀ|

ਉਹਨਾਂ ਸਕੂਲਾਂ ਵਿਚ ਚੱਲ ਰਹੇ ਬਾਊਂਡਰੀ ਵਾਲ ਲਈ ਭੇਜੀ ਗਈ 20% ਰਾਸ਼ੀ ਦੀ ਵਰਤੋਂ ਅਤੇ ਕੰਮ ਬਾਰੇ, ਜੀ.ਪੀ.ਫੰਡ ਮੰਨਜ਼ੂਰੀ ਦਾ ਕੇਸ ਭੇਜਣ ਤੋਂ ਪਹਿਲਾਂ ਐਚ.ਐਚ.ਐਮ.ਐਸ. ‘ਤੇ ਆਨਲਾਈਨ ਕਰਨ, ਵਿਦਿਆਰਥੀਆਂ ਦੇ ਸਰਟੀਫਿਕੇਟਾਂ ਦੀਆਂ ਦਰੁੱਸਤੀਆਂ ਬਾਰੇ ਵਿਭਾਗੀ ਹਦਾਇਤਾਂ ਅਨੁਸਾਰ ਜਾਣਕਾਰੀ ਦਿੱਤੀ|

ਬਰਾੜ ਨੇ ਵਿਭਾਗ ਵੱਲੋਂ ਭੇਜੀਆਂ ਗਈਆਂ ਗ੍ਰਾਂਟਾਂ ਸਮੇਂ ਸਿਰ/ਨਿਯਮਾਂ ਅਨੁਸਾਰ ਖਰਚ ਕਰਨ ਸੰਬੰਧੀ ਅਤੇ ਸਕੂਲ ਮੁੱਖੀ/ਅਧਿਆਪਕਾਂ ਵੱਲੋਂ ਛੁੱਟੀ ਈ-ਪੰਜਾਬ ਪੋਰਟਲ/ਆਈ.ਐਚ.ਆਰ.ਐਮ.ਐਸ. ‘ਤੇ ਸਮੇਂ ਸਿਰ ਅਪਲਾਈ ਕਰਨ ਬਾਰੇ ਗੱਲਬਾਤ ਕੀਤੀ, ਇਸ ਮੌਕੇ ਸੁਖਚੈਨ ਸਿੰਘ, ਲਵਪ੍ਰੀਤ ਸਿੰਘ, ਦਿਨੇਸ਼ ਕੁਮਾਰ ਹਾਜ਼ਰ ਸਨ|

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)