ਅਹਿਮ ਖ਼ਬਰ: ਪੰਜਾਬ ਸਰਕਾਰ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਨੂੰ ਦੇਵੇਗੀ ਨੌਕਰੀਆਂ, ਕੱਲ੍ਹ ਮਿਲਣਗੇ ਨਿਯੁਕਤੀ ਪੱਤਰ
3704 ਮਾਸਟਰ ਕਾਡਰ ਭਰਤੀ: ਸਾਇੰਸ ਅਤੇ ਮੈਥ ਵਿਸ਼ੇ ਦੇ ਉਮੀਦਵਾਰਾਂ ਨੂੰ 13 ਅਪ੍ਰੈਲ ਨੂੰ ਮਿਲਣਗੇ ਨਿਯੁਕਤੀ ਪੱਤਰ
ਐਸ.ਏ.ਐਸ ਨਗਰ (ਮੋਹਾਲੀ), 12 ਅਪ੍ਰੈਲ 2026:
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਨੇ 3704 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਚੁਣੇ ਗਏ ਸਾਇੰਸ ਅਤੇ ਮੈਥ ਵਿਸ਼ੇ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਲੈਣ ਲਈ ਸੱਦਾ ਦਿੱਤਾ ਹੈ।
ਵਿਭਾਗ ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ, ਇਹ ਨਿਯੁਕਤੀ ਪੱਤਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹਾਲੀਆ ਫੈਸਲੇ ਦੀ ਪਾਲਣਾ ਕਰਦਿਆਂ ਰੀ-ਕਾਸਟ (Re-cast) ਕੀਤੀ ਗਈ ਸਿਲੈਕਸ਼ਨ ਸੂਚੀ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ।
ਇਹ ਨਿਯੁਕਤੀ ਪੱਤਰ 13 ਅਪ੍ਰੈਲ 2026 ਨੂੰ ਦੁਪਹਿਰ 11:00 ਵਜੇ ਚੌਥੀ ਮੰਜ਼ਿਲ, ਦਫ਼ਤਰ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਜ਼-8, ਐਸ.ਏ.ਐਸ ਨਗਰ ਵਿਖੇ ਦਿੱਤੇ ਜਾਣਗੇ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਉਮੀਦਵਾਰ ਨਿਰਧਾਰਤ ਸਮੇਂ ‘ਤੇ ਹਾਜ਼ਰ ਨਹੀਂ ਹੁੰਦਾ, ਤਾਂ ਉਸ ਦਾ ਨਿਯੁਕਤੀ ਲਈ ਦਾਅਵਾ ਰੱਦ ਕਰ ਦਿੱਤਾ ਜਾਵੇਗਾ।
ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਉਮੀਦਵਾਰਾਂ ਨੂੰ ਆਪਣੇ ਨਾਲ ਅਪਲਾਈ ਕਰਨ ਦਾ ਸਬੂਤ, ਪਛਾਣ ਦਾ ਸਬੂਤ (ਆਧਾਰ ਕਾਰਡ ਜਾਂ ਵੋਟਰ ਕਾਰਡ), ਸਵੈ-ਘੋਸ਼ਣਾ ਪੱਤਰ (ਨੋਟਿਸ ਦੇ ਨਾਲ ਨੱਥੀ ਪ੍ਰੋਫਾਰਮੇ ਅਨੁਸਾਰ) ਦਸਤਾਵੇਜ਼ ਲੈ ਕੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।
ਕੌਣ-ਕੌਣ ਹਨ ਸੂਚੀ ਵਿੱਚ?
ਰੀ-ਕਾਸਟ ਸੂਚੀ ਵਿੱਚ ਸਾਇੰਸ ਵਿਸ਼ੇ ਲਈ ਸੁਖਪਾਲ ਸਿੰਘ, ਸੁਤੇਸ਼ ਮਹੇਸ਼ਵਰੀ, ਅਮਨਦੀਪ ਕੌਰ, ਮੋਹਿਤ ਸੋਨੀ ਸਮੇਤ ਕਈ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਮੈਥ (ਗਣਿਤ) ਵਿਸ਼ੇ ਲਈ ਸੁਰਿੰਦਰ ਸਿੰਘ, ਅਮਨਦੀਪ ਕੌਰ, ਨਿਸ਼ਾ ਸ਼ਰਮਾ ਅਤੇ ਸਾਹਿਲ ਸੇਠੀ ਵਰਗੇ ਉਮੀਦਵਾਰਾਂ ਨੂੰ ਯੋਗ ਪਾਇਆ ਗਿਆ ਹੈ।






