- ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਪਿਛਲੇ 9 ਸਾਲਾਂ ਵਿਚ ਪੂਰੇ ਹੀ ਨਹੀਂ ਹੋਏ- ਲੋਕਾਂ ਦਾ ਰੋਹ
ਭੋਪਾਲ—
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਉਮਾ ਭਾਰਤੀ ਨੇ ਭਾਜਪਾ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਕਿਉਂਕਿ ਇਕ ਪਾਸੇ ਤਾਂ ਭਾਜਪਾ ਲੰਮੇ ਚੌੜੇ ਵਾਅਦੇ ਅਤੇ ਦਾਅਵੇ ਕਰ ਰਹੀ ਹੈ, ਉਥੇ ਹੀ ਬਹੁ-ਗਿਣਤੀ ਭਾਜਪਾ ਦੇ ਖਿਲਾਫ਼ ਝੰਡਾ ਚੁੱਕੀ ਖੜੀ ਹੈ। ਲੋਕਾਂ ਦਾ ਰੋਹ ਹੈ ਕਿ, ਮੋਦੀ ਸਰਕਾਰ ਨੇ ਜੋ ਵਾਅਦੇ ਉਨ੍ਹਾਂ ਦੇ ਨਾਲ ਕੀਤੇ ਸਨ, ਉਹ ਪਿਛਲੇ 9 ਸਾਲਾਂ ਵਿਚ ਪੂਰੇ ਹੀ ਨਹੀਂ ਹੋਏ।
ਉਮਾ ਭਾਰਤੀ ਨੇ ਕਿਹਾ ਕਿ ਅੱਜ ਇੱਕ ਤਰ੍ਹਾਂ ਨਾਲ ਭਾਜਪਾ ਦਾ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਉਮਾ ਭਾਰਤੀ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਵੀ ਤੈਅ ਕਰਨਾ ਚਾਹੀਦਾ ਹੈ ਕਿ ਉਹ ਭਾਜਪਾ ਦੀ ਸਰਕਾਰ ਬਣਾਉਣਗੇ ਪਰ ਭਾਜਪਾ ਨੂੰ ਗਾਂਧੀ ਜੀ, ਪੰਡਿਤ ਦੀਨਦਿਆਲ ਜੀ ਅਤੇ ਮੋਦੀ ਜੀ ਦੇ ਆਦਰਸ਼ਾਂ ‘ਤੇ ਚੱਲਣ ਲਈ ਮਜਬੂਰ ਕਰਨਗੇ।
ਭਾਜਪਾ ਉਮੀਦਵਾਰਾਂ ਤੋਂ ਕਰੋ ਇਹ ਮੰਗ-
ਉਮਾ ਭਾਰਤੀ ਨੇ ਕਿਹਾ, ਭਾਜਪਾ ਦੀ ਹੀ ਸਰਕਾਰ ਬਣੇਗੀ। ਮੈਂ ਇਸ ਲਈ ਦੁਬਾਰਾ ਸਖ਼ਤ ਮਿਹਨਤ ਕਰਾਂਗੀ। ਪਰ ਮੈਂ ਸੂਬੇ ਦੀਆਂ ਮਾਵਾਂ-ਭੈਣਾਂ ਨੂੰ ਅਤੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਭਾਜਪਾ ਨੂੰ ਹੀ ਵੋਟ ਦਿਓ, ਪਰ ਹਰ ਉਮੀਦਵਾਰ ਤੋਂ ਇਹ ਵਾਅਦਾ ਲਓ ਕਿ ਉਹ ਤੁਹਾਡੇ ਪਰਿਵਾਰ ਦਾ ਆਪ ਇਲਾਜ ਕਰਵਾਉਣਗੇ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਹੀ ਪੜ੍ਹਾਉਣਗੇ।
ਇਥੇ ਦੱਸਣਾ ਬਣਦਾ ਹੈ ਕਿ, ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਉਮਾ ਭਾਰਤੀ ਨੇ ਇਕ ਨਵਾਂ ਸੰਗਠਨ ਬਣਾਇਆ ਹੈ। ਇਸ ਦੀ ਜਾਣਕਾਰੀ ਖੁਦ ਉਮਾ ਭਾਰਤੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।
ਉਮਾ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਮਰਹੂਮ ਬੇਟੀ ਬਾਈ ਦੇ ਨਾਂ ‘ਤੇ ‘ਮਾਤਾ ਬੇਟੀ ਬਾਈ ਵੈਲਫੇਅਰ’ ਨਾਂ ਦੀ ਸੰਸਥਾ ਬਣਾਈ ਹੈ। ਜਿਸ ਦਾ ਪਹਿਲਾ ਪ੍ਰੋਗਰਾਮ ਦੁਰਗਾ ਹਨੂੰਮਾਨ ਮੰਦਰ ਭੋਪਾਲ ਵਿੱਚ ਰੁੱਖ ਲਗਾ ਕੇ ਸ਼ੁਰੂ ਕੀਤਾ ਗਿਆ।
ਉਮਾ ਭਾਰਤੀ ਨੇ ਕਿਹਾ ਕਿ ਅਸੀਂ ਇਸ ਸੰਸਥਾ ਰਾਹੀਂ ਸੇਵਾ ਕਾਰਜ ਕਰਦੇ ਰਹਾਂਗੇ। ਇਸ ਦੇ ਨਾਲ ਹੀ ਉਮਾ ਭਾਰਤੀ ਨੇ ਕਈ ਅਜਿਹੇ ਮੁੱਦੇ ਵੀ ਉਠਾਏ ਹਨ ਜੋ ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।
ਉਮਾ ਭਾਰਤੀ ਨੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਸ਼ਰਾਬਬੰਦੀ ਮੁਹਿੰਮ ਇੱਥੋਂ ਹੀ ਸ਼ੁਰੂ ਹੋਈ ਸੀ, ਇਸ ਲਈ ਉਨ੍ਹਾਂ ਸ਼ਿਵਰਾਜ ਜੀ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਦੱਸ ਦੇਈਏ ਕਿ ਉਮਾ ਭਾਰਤੀ ਮੰਗ ਤੋਂ ਬਾਅਦ ਹੀ ਸੂਬੇ ‘ਚ ਨਵੀਂ ਸ਼ਰਾਬ ਨੀਤੀ ਲਾਗੂ ਕੀਤੀ ਗਈ ਸੀ, ਜਿਸ ਤੋਂ ਬਾਅਦ ਸੂਬੇ ‘ਚ ਸਾਰੀਆਂ ਬਾਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। nbt